ਮਿਹਨਤੀ ਕਿਸਾਨ ਸਿੰਦਰਪਾਲ ਸਿੰਘ ਨੇ ਆਪਣੇ ਖੇਤ ਵਿੱਚ ਉਗਾਏ 800 ਗ੍ਰਾਮ ਦੇ ਪਿਆਜ਼

ss1

ਮਿਹਨਤੀ ਕਿਸਾਨ ਸਿੰਦਰਪਾਲ ਸਿੰਘ ਨੇ ਆਪਣੇ ਖੇਤ ਵਿੱਚ ਉਗਾਏ 800 ਗ੍ਰਾਮ ਦੇ ਪਿਆਜ਼

29-12
ਸਾਦਿਕ, 28 ਮਈ (ਗੁਲਜ਼ਾਰ ਮਦੀਨਾ)-ਸਿਆਣੇ ਕਹਿੰਦੇ ਹਨ ਕਿ ਦਿਲੋਂ ਅਤੇ ਇਮਨਾਦਾਰੀ ਨਾਲ ਕੀਤੀ ਮਿਹਨਤ ਦਾ ਫ਼ਲ ਇੰਨਸਾਨ ਨੂੰ ਜਰੂਰ ਮਿਲਦਾ ਹੈ ਕਿਉਂਕੇ ਮਿਹਨਤ ਹੀ ਸਫ਼ਲਤਾਂ ਦੀ ਪੂੰਜੀ ਹੈ। ਗੱਲ ਕਰੀਏ ਇਸ ਧਰਤੀ ਦੀ ਇਸ ਧਰਤੀ ਤੋਂ ਕੁਝ ਵੀ ਪੈਦਾ ਕਰ ਸਕਦੇ ਹਾਂ, ਪਰ ਉਸ ਲਈ ਸਖ਼ਤ ਮਿਹਤਨ ਦੀ ਲੋੜ ਹੈ। ਇਸੇ ਹੀ ਲੜੀ ਤਹਿਤ ਆਪਣੀ ਬੇਹੱਦ ਮਿਹਨਤ ਕਰਕੇ 700-800 ਗ੍ਰਾਂਮ ਦੇ ਆਪਣੇ ਖੇਤ ਵਿੱਚ ਪਿਆਜ ਉਗਾਉਂਣ ਵਾਲੇ ਸਾਦਿਕ ਦੇ ਲਾਗਲੇ ਪਿੰਡ ਅਹਿਲ ਦੇ ਵਸਨੀਕ ਕਿਸਾਨ ਦਾ ਨਾਂਅ ਹੈ ਸਿੰਦਰਪਾਲ ਸਿੰਘ ਨੰਬਰਦਾਰ। ਇਸ ਮੌਕੇ ਗੱਲਬਾਤ ਦੌਰਾਨ ਸਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਪਿਆਜ ਦਾ ਬੀਜ ਟਾਕੀ 821 ਉਨਾਂ ਨੇ ਲੁਧਿਆਣਾ ਯੁਨੀਵਰਾਸਟੀ ਤੋਂ ਲੈਅ ਕਿ ਆਂਦਾ ਸੀ, ਜਿਸ ਦੀ ਪਨੀਰੀ ਤਿਆਰ ਕੀਤੀ। ਉਨਾਂ ਅੱਗੇ ਦੱਸਿਆ ਕਿ ਜਨਵਰੀ ਦੇ ਅਖੀਰਲੇ ਹਫ਼ਤੇ ਪਿਆਜ ਨੂੰ ਲਗਾਇਆ ਗਿਆ ਅਤੇ ਮਈ ਦੇ ਅਖੀਰ ਤੇ ਜਾ ਕਿ ਪੁਟਿਆ ਗਿਆ ਜਿਸ ਦਾ ਵਜਨ ਗਰੀਬ 700-800 ਗ੍ਰਾਮ ਦਾ ਇਕ-ਇਕ ਪਿਆਜ਼ ਨਿਕਲਿਆ। ਸਿੰਦਰਪਾਲ ਨੇ ਅੱਗੇ ਦੱਸਿਆ ਕਿ ਇੰਨਾਂ ਪਿਆਜਾਂ ਉਪਰ ਕੋਈ ਵੀ ਨੁਕਸਾਨ ਦੇਹ ਸਪਰੇਅ ਨਹੀ ਕੀਤੀ ਗਈ, ਜਿਸ ਨਾਲ ਸਰੀਰ ਵਿੱਚ ਕੋਈ ਗਲਤ ਅਸਰ ਹੋਵੇ, ਇੰਨਾਂ ਪਿਆਜਾਂ ਉਪਰ ਸਿਰਫ਼ 2 ਵਾਰ ਐਮ 45 ਦੀ ਸਪਰੇਅ ਕੀਤੀ ਹੈ ਅਤੇ ਇਸ ਸਪਰੇਅ ਦਾ ਕੋਈ ਵੀ ਸਾਇਡ ਅਫੈਕਟ ਨਹੀ ਹੁੰਦਾ ਅਤੇ ਇਹ ਸਪਰੇਅ ਸਿਰਫ਼ ਫੰਗੀ ਸਾਇਡ ਬਿਮਾਰੀ ਲਈ ਹੁੰਦੀ ਹੈ ਅਤੇ ਇਸ ਸਪਰੇਅ ਨਾਲ ਕੁਆਲਟੀ ਵੀ ਵਧੀਆਂ ਬਣਦੀ ਹੈ। ਸਿੰਦਰਪਾਲ ਸਿੰਘ ਦੀ ਇਸ ਉਪਲਬਦੀ ਦੀ ਚਾਰੇ ਪਾਸੇ ਖੂਬ ਪ੍ਰਸੰਸਾ ਹੋ ਰਹੀ ਹੈ। ਇਸ ਮੌਕੇ ਉਨਾਂ ਨਾਲ ਗੁਰਸੇਵਕ ਸਿੰਘ ਸੰਧੂ ਅਹਿਲ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *