ਮਿਸ ਯੂ. ਐੱਸ. ਏ. ਪਾਕਿਸਤਾਨ ਮਿਸ ਬਿਊਟੀ 2018 ਮੁਕਾਬਲੇ ਅਯੋਜਿਤ

ss1

ਮਿਸ ਯੂ. ਐੱਸ. ਏ. ਪਾਕਿਸਤਾਨ ਮਿਸ ਬਿਊਟੀ 2018 ਮੁਕਾਬਲੇ ਅਯੋਜਿਤ


Inline image

ਵਰਜੀਨੀਆ, 6 ਅਗਸਤ   (ਰਾਜ ਗੋਗਨਾ) – ਪਾਕਿਸਤਾਨ ਦੇ ਪ੍ਰਮੁੱਖ ਹਬੀਬ ਵਲੋਂ ਹਰ ਸਾਲ ਬਿਊਟੀ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ 2018 ਦਾ ਮੁਕਾਬਲਾ ਦੋ ਗਰੁੱਪਾਂ ਵਿੱਚ ਕਰਵਾਇਆ ਗਿਆ। ਜਿਸ ਵਿੱਚ ਛੇ ਪ੍ਰਤੀਯੋਗੀ ਮਿਸ ਬਿਊਟੀ ਵਿੱਚ ਅਤੇ ਚਾਰ ਮਿਸਜ਼ ਬਿਊਟੀ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਜਿੱਥੇ ਇਸ ਮੁਕਾਬਲੇ ਵਿੱਚ ਦੋ ਰਾਊਂਡ ਕਰਵਾਏ ਗਏ, ਜੋ ਕੈਟ ਵਾਕ, ਸਵਾਲ-ਜਵਾਬ, ਪੁਸ਼ਾਕ ਅਤੇ ਯੋਗਤਾ ਨੂੰ ਪਰਖਿਆ ਗਿਆ।

ਭਾਵੇਂ ਇਸ ਮੁਕਾਬਲੇ ਵਿੱਚ ਪੁਸ਼ਾਕਾਂ ਅਤੇ ਨਾਚ ਅਨੁਸਾਰ ਦੋਹਾਂ ਗਰੁੱਪਾਂ ਦੇ ਤਿੰਨ ਤਿੰਨ ਪ੍ਰਤੀਯੋਗੀ ਚੁਣੇ ਗਏ। ਜਿਨ੍ਹਾਂ ਨੂੰ ਜੱਜਾਂ ਦੇ ਸਵਾਲਾਂ ਰਾਹੀਂ ਉਨ੍ਹਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਵਾਚਿਆ ਗਿਆ। ਜਿਸ ਰਾਹੀਂ ਦੋਹਾਂ ਗਰੁੱਪਾਂ ਵਿੱਚ ਪਹਿਲੀਆਂ ਤਿੰਨ-ਤਿੰਨ ਪੁਜੀਸ਼ਨਾਂ ਨੂੰ ਇਨਾਮ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਛੇ ਮੁਕਾਬਲੇ ਦੇ ਪ੍ਰਤੀਯੋਗੀਆਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੀ ਨਿਵਾਜਿਆ ਗਿਆ। ਜਿਸ ਵਿੱਚ ਬਾਹਰੀ, ਅੰਦਰੂਨੀ, ਬੁੱਧੀ ਤੋਂ ਇਲਾਵਾ ਲੋਕਪ੍ਰਿਆ ਅਤੇ ਮਿਸ ਮਸ਼ਹੂਰ ਖਿਤਾਬ ਦਿੱਤੇ ਗਏ ਜੋ ਛੇ ਪ੍ਰਤੀਯੋਗੀਆਂ ਦੀ ਝੋਲੀ ਪਏ।
ਅੱਠ ਜੱਜਾਂ ਵਲੋਂ ਇਸ ਮੁਕਾਬਲੇ ਨੂੰ ਬਾਰੀਕੀ ਨਾਲ ਘੋਖਿਆ ਅਤੇ ਖਿਤਾਬਾਂ ਨਾਲ ਨਿਵਾਜਿਆ ਗਿਆ। ਮੁਕਾਬਲੇ ਦੀ ਤਸਵੀਰ ਅਤੇ ਤਫਸੀਰ ਨੂੰ ਪੇਸ਼ ਕਰਦੇ ਸਾਜਿਸ ਤਰਾਰ ਨੇ ਕਿਹਾ ਕਿ ਇਹ ਮੇਰਾ ਪਹਿਲਾ ਤਜ਼ਰਬਾ ਸੀ,

ਪਰ ਕਾਫੀ ਕੁਝ ਸਿੱਖਣ ਨੂੰ ਮਿਲਿਆ ਜੋ ਭਵਿੱਖ ਵਿੱਚ ਮਿਸ ਏਸ਼ੀਆ ਚੁਣਨ ਵਿੱਚ ਸਹਾਈ ਹੋਵੇਗਾ। ਜਸਦੀਪ ਸਿੰਘ ਜੱਸੀ ਅਤੇ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਆਪਣੀ ਸੰਸਕ੍ਰਿਤੀ ਨੂੰ ਉਭਾਰਨ ਲਈ ਇਹ ਬਿਹਤਰ ਸ੍ਰੋਤ ਹੈ ਜੋ ਕਾਬਲੇ ਤਾਰੀਫ ਸਾਬਤ ਹੋਇਆ ਹੈ।
Share Button

Leave a Reply

Your email address will not be published. Required fields are marked *