ਮਿਸ ਇੰਡੀਆ ਯੂ.ਐਸ.ਏ — 2019 ਦਾ ਤਾਜ ਨਿਊਜਰਸੀ ਦੀ ਕਿਮ ਕੁਮਾਰੀ ਗੋਗਨਾ ਦੇ ਸਿਰ ਸਜਿਆ

ਮਿਸ ਇੰਡੀਆ ਯੂ.ਐਸ.ਏ: 2019 ਦਾ ਤਾਜ ਨਿਊਜਰਸੀ ਦੀ ਕਿਮ ਕੁਮਾਰੀ ਗੋਗਨਾ ਦੇ ਸਿਰ ਸਜਿਆ

ਨਿਊਜਰਸੀ, 21 ਫ਼ਰਵਰੀ ( ਰਾਜ ਗੋਗਨਾ ) — ਬੀਤੇ ਦਿਨ ਸੁਹਾਗ ਜੇਵਰਾਤ ਦੇ ਮਾਲਿਕ ਸੁਰਿੰਦਰ ਕੁਮਾਰ ਦੀ ਬੇਟੀ ਕਿਮ ਕੁਮਾਰੀ ਨੇ ਅਮਰੀਕਾ ਦੇ ਸੂਬੇ ਨਿਊਜਰਸੀ ਚ’ ‘ਮਿਸ ਇੰਡੀਆ ਯੂ.ਐੱਸ.ਏ. 2019’ ਦਾ ਖਿਤਾਬ ਜਿੱਤਿਆ ਹੈ। ਨਿਊਜਰਸੀ ਸੂਬੇ ਦੇ ਫੋਡਰਸ ਸਿਟੀ ਦੇ ਭਾਰਤੀ ਨਾਮਵਰ ਐਲਬਰਟ ਪੈਲੇਸ ਨਾਂ ਦੇ ਹੋਟਲ ਚ’ ਆਯੋਜਿਤ ਸ਼ਾਨਦਾਰ ਸੁੰਦਰਤਾ ਦੇ ਹੋਏ ਮੁਕਾਬਲਿਆ ਵਿੱਚ ਨਿਊਯਾਰਕ ਦੀ ਰੋਣੂਕਾ ਜੋਸ਼ਫ ਅਤੇ ਫਲੋਰੀਡਾ ਸੂਬੇ ਦੀ ਆਂਚਲ ਸ਼ਾਹ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆ।ਇੰਡੀਆ ਫੈਸਟੀਵਲ ਕਮੇਟੀ ਵੱਲੋਂ ਆਯੋਜਿਤ ਅਤੇ ਮਸ਼ਹੂਰ ਭਾਰਤੀ-ਅਮਰੀਕੀ ਨੀਲਮ ਅਤੇ ਧਰਮਾਤਮਾ ਸਰਨ ਦੀ ਪ੍ਰਧਾਨਗੀ ਵਿਚ ਹਰੇਕ ਸਾਲ ਹੋਣ ਵਾਲਾ ‘ਮਿਸ ਇੰਡੀਆ ਯੂ.ਐੱਸ.ਏ.’ ਮੁਕਾਬਲਾ ਭਾਰਤ ਦੇ ਬਾਹਰ ਆਯੋਜਿਤ ਹੋਣ ਵਾਲਾ ਭਾਰਤੀ ਸੁੰਦਰਤਾ ਮੁਕਾਬਲਾ ਹੈ। ਇਸ ਦਾ ਆਯੋਜਨ ਲੰਬੇਂ ਸਮੇਂ ਤੋਂ ਅਮਰੀਕਾ ਚ’ਕੀਤਾ ਜਾ ਰਿਹਾ ਹੈ।

ਇਸ ਸਾਲ ਕੁੱਲ 26 ਦੇ ਕਰੀਬ ਰਾਜਾਂ ਵਿਚੋਂ ਰਿਕਾਰਡ 75 ਦੇ ਕਰੀਬ ਭਾਗੀਦਾਰਾ ਨੇ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲਿਆ।ਇਸ ਮੁਕਾਬਲੇ ਦੀ ਅਮਰੀਕਾ ਚ’ ਰਹਿੰਦੀ ਭਾਰਤੀ ਅਦਾਕਾਰਾ ਮੁੱਖ ਮਹਿਮਾਨ ‘ਮੀਨਾਕਸ਼ੀ ਸ਼ੋਸ਼ਾਧਰੀ’ ਸੀ। ਉਨ੍ਹਾਂ ਨੂੰ ਵੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।ਇਸ ਸੁੰਦਰਤਾ ਮੁਕਾਬਲੇ ਵਿਚ ‘ਮਿਸੇਜ਼ ਇੰਡੀਆ ਯੂ.ਐੱਸ.ਏ.’ ਦਾ ਵੀ ਮੁਕਾਬਲਾ ਹੋਇਆ ਜਿਸ ਵਿਚ ਕਨੈਕਟੀਕਟ ਦੀ ਵਿਧੀ ਦਵੇ ਜੇਤੂ ਰਹੀ। ਉੱਥੇ ਓਹੀਓ ਦੀ ਅੰਮ੍ਰਿਤਾ ਚੇਹਿਲ ਅਤੇ ਸੌਮਯਾ ਸਕਸੈਨਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀ। ਇਸ ਮੁਕਾਬਲੇ ਵਿਚ ਕੁੱਲ 32 ਭਾਗੀਦਾਰਾਂ ਨੇ ਹਿੱਸਾ ਲਿਆ। ਧਰਮਾਤਮਾ ਸਰਨ ਨੇ ਕਿਹਾ,”ਸਾਨੂੰ ਮਾਣ ਹੈ ਕਿ ਅਸੀਂ ਦੁਨੀਆ ਭਰ ਵਿਚ ਭਾਰਤੀ ਮੂਲ ਦੀ ਨੌਜਵਾਨ ਪੀੜ੍ਹੀ ਵਿਚ ਭਾਰਤੀ ਮੁੱਲਾਂ, ਪਰੰਪਰਾਵਾਂ, ਸੱਭਿਆਚਾਰ ਅਤੇ ਕਲਾਵਾਂ ਨੂੰ ਪਹੁੰਚਾਉਣ ਵਿਚ ਸਫਲ ਰਹੇ ਹਾਂ।ਸਾਡਾ ਟੀਚਾ ਭਾਰਤ ਨੂੰ ਨੇੜੇ ਲਿਆਉਣਾ ਹੈ।”

Share Button

Leave a Reply

Your email address will not be published. Required fields are marked *

%d bloggers like this: