ਮਿਸ਼ਨ – 2017 : ਅਕਾਲੀ ਦਲ ਵੱਲੋਂ ਐਨ.ਆਰ.ਆਈ ‘ਤੇ ਆਈ.ਟੀ.ਵਿੰਗ ਦਾ ਐਲਾਨ

ss1

ਮਿਸ਼ਨ – 2017 : ਅਕਾਲੀ ਦਲ ਵੱਲੋਂ ਐਨ.ਆਰ.ਆਈ ‘ਤੇ ਆਈ.ਟੀ.ਵਿੰਗ ਦਾ ਐਲਾਨ

fdk-3ਫ਼ਰੀਦਕੋਟ / ਇੰਗਲੈਂਡ 24 ਨਵੰਬਰ ( ਜਗਦੀਸ਼ ਬਾਂਬਾ ) ਮਿਸ਼ਨ-2017 ਦੀ ਯਕੀਨਨ ਫਤਹਿ ਲਈ ਸਮੁੱਚਾ ਅਕਾਲੀ ਦਲ ਅਤੇ ਇਸਦੇ ਹਰਿਆਵਲ ਦਸਤੇ ਯੂਥ ਵਿੰਗ ਅਤੇ ਆਈਟੀਵਿੰਗ ਸਮੇਤ ਐਨਆਰਆਈ ਵਿੰਗ ਵੱਲੋਂ ਲਗਾਤਾਰ ਤੀਸਰੀ ਵਾਰ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਸਮੇਤ ਪੰਜਾਬ ਅੰਦਰ ਪਿਛਲੇ 9 ਸਾਲਾਂ ਦੌਰਾਨ ਹੋਈ ਬੇਮਿਸਾਲ ਤਰੱਕੀ ਨੂੰ ਲੈ ਕੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਐਨ.ਆਰ.ਆਈ (ਆਈਟੀਵਿੰਗ) ਯੂਐਸਏ ਅਤੇ ਇੰਗਲੈਂਡ ਦਾ ਵਿਸਤਾਰ ਕੀਤਾ ਗਿਆ ਹੈ । ਉਕਤ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਹੇਠ ਉੱਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਿੱਚ ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਬਰਾੜ ‘ਤੇ ਪਰਮਹੰਸ ਸਿੰਘ ਬੰਟੀ ਰੋਮਾਣਾ ਵੱਲੋਂ ਵਿਦੇਸ਼ੀ ਧਰਤੀ ‘ਤੇ ਅਕਾਲੀ ਦਲ ਨੂੰ ਹੋਰ ਮਜਬੂਤ ਕਰਨ ਲਈ ਐਨ.ਆਰ.ਆਈ,ਆਈ.ਟੀ.ਵਿੰਗ ਬਣਾਏ ਗਏ ਹਨ ਤਾਂ ਜੋ ਪੰਜਾਬ ਨੂੰ ਹੋਰ ਉੱਚੀਆ ਬੁਲੰਦੀਆ ਤੇ ਲਿਜਾਇਆ ਜਾ ਸਕੇ । ਇਸ ਮੌਕੇ ਆਈ ਟੀ ਵਿੰਗ ਦੇ ਮੈਂਬਰ ਹਰਪ੍ਰੀਤ ਸਿੰਘ ਸਿੱਧੂ ,ਸ਼ਮਿੰਦਰਪਾਲ ਸਿੰਘ, ਕੰਵਲਪ੍ਰੀਤ ਸਿੰਘ ਟਾਂਡਾ,ਅਕਾਲੀ ਹਰਿੰਦਰ ਸਿੰਘ,ਜੁਝਾਰ ਸਿੰਘ,ਬਲਰਾਜ ਸਿੰਘ ਚੌਹਾਨ,ਕਰਨਵੀਰ ਸਿੰਘ ਭੰਗੂ,ਹਰਮਿੰਦਰਪਾਲ ਸਿੰਘ,ਅਮਨ ਸਿੰਘ ਧਨੋਆ,ਅਮਨਦੀਪ ਸਿੰਘ ਸੰਧੂ,ਬਿਕਰਮਜੀਤ ਸਿੰਘ,ਗੁਰਸੇਵਕ ਸਿੰਘ,ਜਸਵੀਰ ਸਿੰਘ,ਰਾਜਪਾਲ ਸਿੰਘ ਗਿੱਲ,ਸੁਖਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੂੰ ਮਜਬੂਤ ਕਰਨ ਲਈ ‘ਤੇ ਲਗਾਤਾਰ ਪੰਜਾਬ ਅੰਦਰ ਤੀਸਰੀ ਵਾਰ ਸਰਕਾਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਪੰਜਾਬ ਤਰੱਕੀ ਦੀਆਂ ਬੁਲੰਦੀਆ ਨੂੰ ਛੂੰਹ ਰਿਹਾ ਹੈ,ਜਿਸ ਨੂੰ ਲੈ ਕੇ ਉਹ ਆਪਣੇ ਰਿਸਤੇਦਾਰਾ ‘ਤੇ ਸਾਕ ਸਬੰਧੀਆ ਸਮੇਤ ਯਾਰਾ ਦੋਸ਼ਤਾ ਨੂੰ ਵਿਧਾਨ ਸਭਾ ਚੌਣਾ ਦੌਰਾਨ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰਾਂ ਦਾ ਢੱਟ ਕੇ ਸਮਰਥੱਣ ਦੇਣ ਦੀ ਅਪੀਲ ਕਰਨਗੇ ਤਾਂ ਜੋ ਪੰਜਾਬ ਨੂੰ ਖੁਸਹਾਲ ਸੂਬਾ ਬਣਾਇਆ ਜਾ ਸਕੇ।

Share Button

Leave a Reply

Your email address will not be published. Required fields are marked *