Sat. May 25th, 2019

ਮਿਸਟਰ ਪੰਜਾਬ ਗੁਰਲਾਲ ਸਿੰਘ ਸੰਧੂ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਨਮਾਨਿਤ ਕਰੇਗੀ : ਪੀਰ ਮੁਹੰਮਦ

ਮਿਸਟਰ ਪੰਜਾਬ ਗੁਰਲਾਲ ਸਿੰਘ ਸੰਧੂ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਨਮਾਨਿਤ ਕਰੇਗੀ : ਪੀਰ ਮੁਹੰਮਦ

ਕੀਰਤਪੁਰ ਸਾਹਿਬ, 14 ਦਸੰਬਰ (ਪ.ਪ.): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬੀਤੇ ਦਿਨੀਂ ਮਿਸਟਰ ਪੰਜਾਬ ਬਣਨ ਵਾਲੇ ਗੁਰਲਾਲ ਸਿੰਘ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੫ਮੁੱਖ ਨੇਤਾਵਾਂ ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਗੁਰਮੁਖ ਸਿੰਘ ਸੰਧੂ, ਪ੫ਭਜੋਤ ਸਿੰਘ ਫਰੀਦਕੋਟ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੫ਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੇ ਆਪਣੇ ਪਿੰਡ ਪੀਰ ਮਹੁੰਮਦ ਦੇ ਹੋਣਹਾਰ ਨੌਜਵਾਨ ਗੁਰਲਾਲ ਸਿੰਘ ਸੰਧੂ ਸਪੁੱਤਰ ਬਲਵਿੰਦਰ ਸਿੰਘ ਸੰਧੂ ਵੱਲੋਂ ਮਿਆਰੀ ਕਿਤਾਬ ਮਿਸਟਰ ਪੰਜਾਬ 2016 ਜਿੱਤ ਕੇ ਪਿੰਡ ਪੀਰ ਮਹੁੰਮਦ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਉਚਾ ਕੀਤਾ ਹੈ। ਉਸ ਹੋਣਹਾਰ ਨੌਜਵਾਨ ਨੂੰ 350 ਸਾਲਾਂ ਪ੫ਕਾਸ਼ ਪੁਰਬ ਸਾਹਿਬ ਸ੫ੀ ਗੁਰੂ ਗੋਬਿੰਦ ਸਿੰਘ ਜੀ ਮੌਕੇ ਸ਼ੋ੫ਮਣੀ ਸੰਤ ਖ਼ਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਚੰਡੀਗੜ੍ਹ ਵਿਖੇ ਦਸੰਬਰ ਦੇ ਅਖੀਰਲੇ ਹਫਤੇ ਸਨਮਾਨਿਤ ਕੀਤਾ ਜਾਵੇਗਾ ਜਦਕਿ ਪਿੰਡ ਪੀਰ ਮਹੁੰਮਦ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਕੇ ਸਨਮਾਨਿਤ ਕੀਤਾ ਜਾਵੇਗਾ। ਕਰਨੈਲ ਸਿੰਘ ਪੀਰ ਮਹੁੰਮਦ ਦੇ ਨੇੜਲੇ ਸਾਥੀ ਬਲਜਿੰਦਰ ਸਿੰਘ ਸੰਧੂ ਦੇ ਭਤੀਜੇ ਗੁਰਲਾਲ ਸਿੰਘ ਸੰਧੂ ਨੇ ਸਿੱਖੀ ਸਰੂਪ ਵਿਚ ਰਹਿ ਕੇ ਵਿੱਦਿਅਕ, ਸਮਾਜਿਕ ਅਤੇ ਸੰਗੀਤਕ ਖੇਤਰ ਵਿਚ ਮੱਲਾਂ ਮਾਰਦਿਆਂ ਇਹ ਖ਼ਿਤਾਬ ਜਿੱਤਿਆ ਹੈ।

Leave a Reply

Your email address will not be published. Required fields are marked *

%d bloggers like this: