ਮਿਸ਼ਨ 2017 ਲਈ ਵਿਧਾਇਕ ਨੇ ਵਰਕਰਾਂ ਨੂੰ ਕਮਰਕੱਸੇ ਕਸਨ ਦਾ ਦਿੱਤਾ ਸੱਦਾ, ਮੋਦੀ ਦੇ ਦੌਰੇ ਸਬੰਧੀ ਲਾਈਆਂ ਡਿਊਟੀਆਂ

ss1

ਮਿਸ਼ਨ 2017 ਲਈ ਵਿਧਾਇਕ ਨੇ ਵਰਕਰਾਂ ਨੂੰ ਕਮਰਕੱਸੇ ਕਸਨ ਦਾ ਦਿੱਤਾ ਸੱਦਾ, ਮੋਦੀ ਦੇ ਦੌਰੇ ਸਬੰਧੀ ਲਾਈਆਂ ਡਿਊਟੀਆਂ

mla-meeting-211116ਤਲਵੰਡੀ ਸਾਬੋ, 21 ਨਵੰਬਰ (ਗੁਰਜੰਟ ਸੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦਾ ਉਮੀਦਵਾਰ ਐਲਾਨੇ ਜਾਣ ਉਪਰੰਤ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਹਲਕੇ ਦੇ ਪੰਚਾਂ ਸਰਪੰਚਾਂ ਤੇ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਪਲੇਠੀ ਰੈਲੀ ਵਰਗੀ ਮੀਟਿੰਗ ਕੀ ਤੀ। ਮੀਟਿੰਗ ਤੋਂ ਖੁਸ਼ ਹੋਏ ਹਲਕਾ ਵਿਧਾਇਕ ਨੇ ਵਰਕਰਾਂ ਨੂੰ ਮਿਸ਼ਨ 2017 ਤਹਿਤ ਉਕਤ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣ ਲਈ ਵਰਕਰਾਂ ਨੂੰ ਕਮਰਕੱਸੇ ਕਸਣ ਦਾ ਸੱਦਾ ਦਿੰਦਿਆਂ ਉਨ੍ਹਾਂ ਦੀਆਂ 25 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਬਠਿੰਡਾ ਫੇਰੀ ਨੂੰ ਲੈ ਕੇ ਡਿਊਟੀਆਂ ਵੀ ਲਾਈਆਂ।
ਵਰਕਰ ਮੀਟਿੰਗ ਵਿੱਚ ਵਿਸ਼ੇਸ ਤੌਰ ‘ਤੇ ਪੁੱਜੇ ਭਾਜਪਾ ਆਗੂਆਂ, ਅਕਾਲੀ ਵਰਕਰਾਂ ਤੇ ਪੰਚਾਂ ਸਰਪੰਚਾਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਜਿਨ੍ਹਾਂ ਵਿਕਾਸ ਤਲਵੰਡੀ ਸਾਬੋ ਹਲਕੇ ਦਾ ਪਿਛਲੇ ਢਾਈ ਸਾਲ੍ਹਾਂ ਵਿੱਚ ਹੋਇਆ ਉਨ੍ਹਾਂ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਿੱਥੇ ਸਿੰਚਾਈ ਦੀ ਪੇਸ਼ ਆ ਰਹੀ ਸਮੱਸਿਆ ਨੂੰ ਦੇਖਦਿਆਂ ਹਲਕੇ ਦੇ ਦੋ ਰਜਵਾਹਿਆਂ ਦਾ ਨਵ-ਨਿਰਮਾਣ ਕਰਵਾਇਆ ਗਿਆ ਉੱਥੇ ਇੱਕ ਰਜਵਾਹੇ ਦਾ ਕੰਮ ਨਿਰਮਾਣ ਅਧੀਨ ਹੈ ਤਾਂ ਕਿ ਕਿਸਾਨਾਂ ਨੂੰ ਪੂਰਾ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੇ ਨਾਲ ਨਾਲ ਹਲਕੇ ਦੇ ਪਿੰਡਾਂ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਤੇ ਜਿਨ੍ਹਾਂ ਪੈਸਾ ਇਸ ਹਲਕੇ ਦੇ ਵਿਕਾਸ ਤੇ ਖਰਚ ਹੋਇਆ ਉਸਦਾ ਅੰਦਾਜਾ ਲਾਉਣਾ ਵੀ ਮੁਸ਼ਕਿਲ ਹੈ।ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਹਲਕੇ ਦਾ ਵਿਕਾਸ ਨਿਰੰਤਰ ਚਲਦਾ ਰੱਖਣ ਲਈ ਉਹ ਪਹਿਲਾਂ ਵਾਂਗ ਉਨ੍ਹਾਂ ਦੀ ਮਦੱਦ ਕਰਨ ਅਤੇ ਜਿਤਾ ਕੇ ਵਿਧਾਨ ਸਭਾ ਭੇਜਣ ਤਾਂ ਕਿ ਹੁਣ ਵਾਂਗ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਾ ਆ ਸਕੇ।ਉਨ੍ਹਾਂ ਨੇ ਟਿਕਟ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ ਵਰਕਰਾਂ ਨੂੰ ਕਮਰਕੱਸੇ ਕਸ ਕੇ ਚੋਣ ਮੁਹਿੰਮ ਨੂੰ ਤੇਜ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਹਲਕਾ ਵਿਧਾਇਕ ਦੇ ਸਿਆਸੀ ਸਕੱਤਰ ਗੁਰਮੀਤ ਸਿੰਘ ਬੁਰਜ ਮਹਿਮਾ, ਨਗਰ ਪੰਚਾਇਤ ਰਾਮਾਂ ਪ੍ਰਧਾਨ ਕ੍ਰਿਸ਼ਨ ਮਿੱਤਲ, ਗੁਰਜੀਤ ਕੋਟਬਖਤੂ ਮੈਂਬਰ ਜਿਲ੍ਹਾ ਪ੍ਰੀਸ਼ਦ, ਚੇਅਰਮੈਨ ਬਲਾਕ ਸੰਮਤੀ ਮਨਜੀਤ ਸ਼ਿੰਪੀ, ਯੂਥ ਅਕਾਲੀ ਦਲ ਪ੍ਰਧਾਨ ਸੁਖਬੀਰ ਚੱਠਾ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਕਿਸਾਨ ਵਿੰਗ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਸਰਕਲ ਇੰਚਾਰਜ ਬਲਵਿੰਦਰ ਗਿੱਲ ਤੇ ਰਾਕੇਸ਼ ਚੌਧਰੀ, ਯੂਥ ਵਿੰਗ ਸਰਕਲ ਪ੍ਰਧਾਨ ਚਿੰਟੂ ਜਿੰਦਲ, ਟਰੱਕ ਯੁੁੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਭਾਜਪਾ ਮੰਡਲ ਪ੍ਰਧਾਨ ਨੱਥੂ ਰਾਮ ਲੇਲੇਵਾਲਾ, ਸੁਰਜੀਤ ਭੱਮ ਕੌਂਸਲਰ, ਬੀ. ਸੀ ਵਿੰਗ ਹਲਕਾ ਪ੍ਰਧਾਨ ਜਗਤਾਰ ਨੰਗਲਾ, ਐੱਸ. ਸੀ ਵਿੰਗ ਦੇ ਜਲੌਰ ਸਿੰਘ ਤੇ ਗੁਲਾਬ ਕੈਲੇਵਾਂਦਰ, ਐੱਸ. ਓ. ਆਈ ਦੇ ਕੁਲਵਿੰਦਰ ਮੀਤ, ਭੋਲਾ ਕਲਾਲਵਾਲਾ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *