Mon. Jul 15th, 2019

ਮਿਸ਼ਨ ਸ਼ਕਤੀ’ ਬਾਰੇ ਪ੍ਰਧਾਨ ਮੰਤਰੀ ਦਾ ਭਾਸ਼ਣ ਚੋਣ–ਜ਼ਾਬਤੇ ਦੀ ਉਲੰਘਣਾ ਨਹੀਂ: ਚੋਣ ਕਮਿਸ਼ਨ

ਮਿਸ਼ਨ ਸ਼ਕਤੀ’ ਬਾਰੇ ਪ੍ਰਧਾਨ ਮੰਤਰੀ ਦਾ ਭਾਸ਼ਣ ਚੋਣ–ਜ਼ਾਬਤੇ ਦੀ ਉਲੰਘਣਾ ਨਹੀਂ: ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ‘ਮਿਸ਼ਨ ਸ਼ਕਤੀ’ ਦੀ ਉਪਲਬਧੀ ਬਾਰੇ ਬੀਤੇ ਬੁੱਧਵਾਰ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਵੱਲੋਂ ਰਾਸ਼ਟਰ ਦੇ ਨਾਂਅ ਸੰਬੋਧਨ ਨਾਲ ਚੋਣ–ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਹੋਈ ਹੈ।
ਇੱਥੇ ਵਰਨਣਯੋਗ ਹੈ ਕਿ ਵੀਰਵਾਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਉੱਤੇ ਚੋਣ ਕਮਿਸ਼ਨ ਨੇ ਦੂਰਦਰਸ਼ਨ ਤੇ ਆਕਾਸ਼ਵਾਣੀ ਤੋਂ ਪ੍ਰਸਾਰਣ ਦੀ ਫ਼ੀਡ ਦਾ ਸਰੋਤ ਤੇ ਹੋਰ ਜਾਣਕਾਰੀਆਂ ਮੰਗੀਆਂ ਸਨ। ਇਸ ਸਬੰਧੀ ਦੂਰਦਰਸ਼ਨ ਤੇ ਆਕਾਸ਼ਵਾਣੀ ਨੇ ਇਸ ਬਾਰੇ ਆਪਣਾ ਪੱਖ ਉਸੇ ਦਿਨ ਹੀ ਰੱਖ ਦਿੱਤਾ ਸੀ।
ਇੱਥੇ ਵਰਨਣਯੋਗ ਹੈ ਕਿ ਉਪਗ੍ਰਹਿ ਨੂੰ ਨਸ਼ਟ ਕਰਨ ਵਾਲੀ ਮਿਸਾਇਲ ਦੇ ਸਫ਼ਲ ਪ੍ਰਯੋਗ ਨਾਲ ਜੁੜੇ ‘ਮਿਸ਼ਨ ਸ਼ਕਤੀ’ ਦੀ ਕਾਮਯਾਬੀ ਨਾਲ ਦੇਸ਼ ਨੂੰ ਜਾਣੂ ਕਰਵਾਉਣ ਲਈ ਮੋਦੀ ਦੇ ਸੰਬੋਧਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਦਿਆਂ ਸੀਪੀਆਈ (ਐੱਮ) ਆਗੂ ਸੀਤਾਰਾਮ ਯੇਚੁਰੀ ਨੇ ਇਸ ਦੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਚੋਣ ਜ਼ਾਬਤੇ ਦੌਰਾਨ ਸਰਕਾਰੀ ਪ੍ਰਸਾਰਣ ਸੇਵਾ ਦੇ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਨਾਲ ਚੋਣ ਜ਼ਬਤ ਦੀ ਉਲੰਘਣਾ ਹੋਈ ਹੈ।
ਇਸ ਮਾਮਲੇ ਵਿੱਚ ਚੋਣ ਜ਼ਾਬਤੇ ਤੇ ਕਾਨੂੰਨ ਦੀ ਉਲੰਘਣਾ ਨਾਲ ਜੁੜੇ ਵਿਭਿੰਨ ਪੱਖਾਂ ਦੀ ਜਾਂਚ ਲਈ ਦੂਰਦਰਸ਼ਨ ਤੇ ਆਕਾਸ਼ਵਾਣੀ ਸਮੇਤ ਹੋਰ ਸਬੰਧਤ ਧਿਰਾਂ ਨੂੰ ਵੀ ਤੱਥ ਤੇ ਜਾਣਕਾਰੀਆਂ ਮੰਗੀਆਂ ਗਈਆਂ ਸਨ।

Leave a Reply

Your email address will not be published. Required fields are marked *

%d bloggers like this: