Sun. May 26th, 2019

ਮਿਸ਼ਨ ਏਜੂਕੇਸ਼ਨ ਟਰੱਸਟ(ਰਜਿ.) ਵੱਲੋਂ ਉਲੀਕੀ ਗਈ ਪੰਜਾਬੀ ਭਾਸ਼ਾ ਦਾ ਸਾਧਾਰਣ ਗਿਆਨ ਕੁਇਜ਼ ਪ੍ਰਤੀਯੋਗਤਾ ਵਿਚ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਨੇ ਜਿੱਤਿਆ ਪਹਿਲਾ ਇਨਾਮ

ਮਿਸ਼ਨ ਏਜੂਕੇਸ਼ਨ ਟਰੱਸਟ(ਰਜਿ.) ਵੱਲੋਂ ਉਲੀਕੀ ਗਈ ਪੰਜਾਬੀ ਭਾਸ਼ਾ ਦਾ ਸਾਧਾਰਣ ਗਿਆਨ ਕੁਇਜ਼ ਪ੍ਰਤੀਯੋਗਤਾ ਵਿਚ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਨੇ ਜਿੱਤਿਆ ਪਹਿਲਾ ਇਨਾਮ

‌ਨਵੀ ਦਿੱਲੀ 24 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਮਿਸ਼ਨ ਏਜੂਕੇਸ਼ਨ ਟਰੱਸਟ(ਰਜਿ.) ਵੱਲੋਂ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਵਿਖੇ ‘ਪੰਜਾਬੀ ਭਾਸ਼ਾ ਦਾ ਸਾਧਾਰਣ ਗਿਆਨ ਕੁਇਜ਼ ਪ੍ਰਤੀਯੋਗਤਾ’ ਅਤੇ ਪੰਜਾਬੀ ਅੱਖਾਰਕਾਰੀ ਪ੍ਰਤੀਯੋਗਤਾ’ ਉਲੀਕੀ ਗਈ ਜਿਸ ਵਿਚ ਗੁਰੂ ਨਾਨਕ ਪਬਲਿਕ ਸਕੂਲ,ਰਾਜੌਰੀ ਗਾਰਡਨ ਦੇ ਵਿਦਿਆਰਥੀਆਂ ਦੇ ਨਾਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਐੱਸ . ਐੱਸ. ਮੋਤਾ ਸਿੰਘ ਸਕੂਲ, ਖਾਲਸਾ ਸਕੂਲ, ਸਰਕਾਰੀ ਸਕੂਲ, ਇਲਾਕੇ ਦੇ ਹੋਰ ਵਿਦਿਆਰਥੀਆਂ ਸਮੇਤ ਲਗਭਗ 250 ਵਿਦਿਆਰਥੀਆਂ ਨੇ ਹਿੱਸਾ ਲਿਆ।

‘ਪੰਜਾਬੀ ਭਾਸ਼ਾ ਦਾ ਸਾਧਾਰਣ ਗਿਆਨ ਕੁਇਜ਼ ਪ੍ਰਤੀਯੋਗਤਾ’ ‘ਚ ਚਾਰ – ਚਾਰ ਵਿਦਿਆਰਥੀਆਂ ਦੀਆਂ ਕੁਲ ਅੱਠ ਟੀਮਾਂ ਨੇ ਭਾਗ ਲਿਆ। ਪਹਿਲੇ ਅਤੇ ਦੂਜੇ ਰਾਊਂਡ ਦੀਆਂ ਚਾਰ – ਚਾਰ ਟੀਮਾਂ ‘ਚੋਂ ਪਹਿਲੇ ਅਤੇ ਦੂਜੇ ਸਥਾਨ ‘ਤੇ ਆਈਆਂ ਟੀਮਾਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ ਜਿਸ ਵਿੱਚੋਂ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਨੇ ਅੱਵਲ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ 2000/- ਰੁ.ਨਕਦ ਇਨਾਮ, ਲੇਖਕ ਰਘੁਬੀਰ ਸਿੰਘ ਬੀਰ ਦੁਆਰਾ ਰਚਿਤ ਪੁਸਤਕ ‘ਰਮਜ਼ੀ ਕਹਾਣੀਆਂ’, ਪਾਰਕਰ ਦਾ ਪੈੱਨ, ਰਜਿਸਟਰ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਇਨਾਮ ਵੱਜੋਂ ਦਿੱਤਾ ਗਿਆ। ਜੇਤੂ ਵਿਦਿਆਰਥੀਆਂ ਦੇ ਨਾਮ ਹਨ :
ਹਰਗੁਨ ਕੌਰ, ਜਮਾਤ 10 ਵੀਂ
ਉਸ਼ਮੀਤ ਕੌਰ, ਜਮਾਤ 10 ਵੀਂ
ਸਵਨੀਤ ਸਿੰਘ,ਜਮਾਤ 10 ਵੀਂ
ਇਕਬਾਲ ਸਿੰਘ,ਜਮਾਤ 10 ਵੀਂ

‘ਪੰਜਾਬੀ ਅੱਖਾਰਕਾਰੀ ਪ੍ਰਤੀਯੋਗਤਾ’ ਵਿਚ ਵੀ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਦੇ ਵਿਦਿਆਰਥੀ ਆਪਣਾ ਹੁਨਰ ਦਿਖਾਉਣ ‘ਚ ਪਿੱਛੇ ਨਹੀਂ ਰਹੇ। ਇਸ ਪ੍ਰਤੀਯੋਗਤਾ ਵਿਚ ਸੀਨੀਅਰ ਅਤੇ ਜੂਨੀਅਰ ਦੋਵੇਂ ਥਾਂ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀ ਤੀਜੇ ਸਥਾਨ ਤੇ ਰਹੇ। ਸੀਨੀਅਰ ਗਰੁੱਪ ਤੋਂ ਬਾਰ੍ਹਵੀਂ ਜਮਾਤ ਦੀ ਅਸਮੀਤ ਕੌਰ ਅਤੇ ਜੂਨੀਅਰ ਗਰੁੱਪ ਤੋਂ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਮੀਤ ਕੌਰ ਨੇ ਮੋਰਚਾ ਮਾਰਿਆ। ਇਨ੍ਹਾਂ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ 500/- ਰੁ.ਨਕਦ ਇਨਾਮ, ਰਜਿਸਟਰ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਇਨਾਮ ਵੱਜੋਂ ਦਿੱਤਾ ਗਿਆ। ਇਸ ਤੋਂ ਇਲਾਵਾ ਅੱਖਾਰਕਾਰੀ ਵਿਚ ਸੀਨੀਅਰ ਗਰੁੱਪ ਤੋਂ 10 ਵੀਂ ਜਮਾਤ ਦੀ ਹਰਗੁਨ ਕੌਰ ਅਤੇ ਪ੍ਰਭਜੋਤ ਕੌਰ, 9 ਵੀਂ ਜਮਾਤ ਦੀ ਸਿਮਰਜੀਤ ਕੌਰ ਅਤੇ 8 ਵੀਂ ਜਮਾਤ ਦੀ ਰਵਨੀਤ ਕੌਰ ਨੂੰ ਹੱਲਾਸ਼ੇਰੀ ਇਨਾਮ ਵੀ ਮਿਲੇ।

ਸਕੂਲ ਦੇ ਕਾਬਿਲ ਪ੍ਰਿੰਸੀਪਲ ਡਾ.ਐੱਸ.ਐੱਸ.ਮਿਨਹਾਸ ਅਤੇ ਮੈਨੇਜਮੈਂਟ ਕਮੇਟੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਅਧਿਆਪਕ ਅਤੇ ਮੁਖੀ – ਪੰਜਾਬੀ ਵਿਭਾਗ, ਕੰਵਲਜੀਤ ਸਿੰਘ ਖਾਲਸਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ ।

ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਭਿਭਾਵਕਾਂ ਨੇ ਸਕੂਲ ਦੇ ਪ੍ਰਿੰਸੀਪਲ ਡਾ.ਐੱਸ.ਐੱਸ.ਮਿਨਹਾਸ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ ਕੇ ਉਹ ਉਨ੍ਹਾਂ ਦੇ ਬੱਚਿਆਂ ਨੂੰ ਸਮੇਂ ਸਮੇਂ ਸਿਰ ਅਜਿਹੇ ਸੁਨਹਿਰੇ ਮੌਕੇ ਪ੍ਰਦਾਨ ਕਰਕੇ ਪੰਜਾਬੀ ਭਾਸ਼ਾ ਦੀ ਪਹਿਰੇਦਾਰੀ ਦਾ ਫ਼ਰਜ਼ ਨਿਭਾ ਰਹੇ ਹਨ।

Leave a Reply

Your email address will not be published. Required fields are marked *

%d bloggers like this: