ਮਿਰਚੀ ਮਿਊਜ਼ਿਕ ਨੇ ਗਾਇਕ ਨਿੰਜਾ ਨੂੰ ‘ਮਿਰਚੀ ਮਿਊਜ਼ਿਕ ਐਵਾਰਡ 2017’ ਦੇ ਪੁਰਸਕਾਰ ਨਾਲ ਨਿਵਾਜਿਆ

ss1

ਮਿਰਚੀ ਮਿਊਜ਼ਿਕ ਨੇ ਗਾਇਕ ਨਿੰਜਾ ਨੂੰ ‘ਮਿਰਚੀ ਮਿਊਜ਼ਿਕ ਐਵਾਰਡ 2017’ ਦੇ ਪੁਰਸਕਾਰ ਨਾਲ ਨਿਵਾਜਿਆ

ਚੰਡੀਗੜ੍ਹ 25 ਦਸੰਬਰ (ਜਵੰਦਾ)- ਪੰਜਾਬੀ ਗਾਇਕੀ ਦੇ ਮਾਣਯੋਗ ਹਸਤਾਖਰ ‘ਤੇ ਆਪਣੀ ਗਾਇਕੀ ਸਦਕਾ ਦੇਸ਼ਾਂ-ਵਿਦੇਸ਼ਾਂ ਤੱਕ ਪ੍ਰਸਿੱਧੀ ਖੱਟਣ ਵਾਲੇ ਗਾਇਕ ਨਿੰਜਾ ਨੂੰ ਫਿਲਮ ‘ਚੰਨਾ ਮੇਰਿਆ’ ਦੇ ਗੀਤ ‘ਹਵਾ ਦੇ ਵਰਕੇ’ ਨੂੰ ਮਿਰਚੀ ਮਿਊਜ਼ਿਕ ਵਲੋਂ ਸਾਲ 2017 ਦੇ ਸਭ ਤੋਂ ਵਧੀਆ ਗੀਤ ਵਜੋਂ ਚੋਣ ਕਰਦੇ ਹੋਏ ‘ਮਿਰਚੀ ਮਿਊਜ਼ਿਕ ਐਵਾਰਡ 2017’ ਨਾਲ ਨਿਵਾਜਿਆ ਗਿਆ ਹੈ।ਨਿੰਜਾ ਨੂੰ ਮਿਲੇ ਇਸ ਸਨਮਾਨ ਸਦਕਾ ਉਨ੍ਹਾਂ ਦਾ ਸਰੋਤਾ ਵਰਗ ਬੇਹੱਦ ਹੀ ਖੁਸ਼ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਦੇ ਫੈਨ ਪੇਜ਼ ਤੇ ਸਰੋਤਿਆਂ ਵਲੋਂ ਲਗਾਤਾਰ ਸ਼ੁਭਕਾਮਨਾਵਾਂ ਭੇਜੀਆਂ ਜਾ ਰਹੀਆਂ ਹਨ।

             ਇਸ ਗੀਤ ਨੂੰ ਲਿਖਣ ਵਾਲੀ ਕਲਮ ਗੀਤਕਾਰ ਨਵੀ ਫਿਰੋਜ਼ਪੁਰ ਦੀ ਹੈ ਅਤੇ ਸੰਗੀਤ ਗੋਲਡ ਬੁਆਏ ਵਲੋਂ ਦਿੱਤਾ ਗਿਆ ਹੈ।ਨਿੰਜਾ ਦਾ ਇਸ ਐਵਾਰਡ ਬਾਰੇ ਕਹਿਣਾ ਹੈ ਕਿ ਉਹ ਸਦਾ ਰਿਣੀ ਰਹੇਗਾ ਸਮੂਹ ਸਰੋਤੇ ਵਰਗ ਦਾ ਜਿਨਾਂ ਦੇ ਪਿਆਰ ਅਤੇ ਦੁਆਵਾਂ ਸਦਕਾ ਉਸਨੂੰ ਇਹ ਐਵਾਰਡ ਮਿਲੀਆ ਹੈ।ਇਸ ਮੌਕੇ ਉਨਾਂ ਨਾਲ ਉਮੇਸ ਯਾਦਵ ਡਾਇਰੈਕਟਰ ਕਰਮਾ ਐਂਟਰਟੇਨਮੈਂਟ, ਸੰਗੀਤਕਾਰ ਗੋਲਡ ਬੁਆਏ, ਹਾਰਡੀ ਲੁਧਿਆਣਾ ਅਤੇ ਉਮੰਗ ਸ਼ਰਮਾ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *