ਮਿਥੁਨ ਨੇ ਛੱਡੀ ਰਾਜ ਸਭਾ ਮੈਂਬਰੀ

ss1

ਮਿਥੁਨ ਨੇ ਛੱਡੀ ਰਾਜ ਸਭਾ ਮੈਂਬਰੀ

ਨਵੀਂ ਦਿੱਲੀ, 26 ਦਸੰਬਰ (ਏਜੰਸੀ): ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਮਿਥੁਨ ਚੱਕਰਵਰਤੀ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਥੁਨ ਟੀ.ਐਮ.ਸੀ. ਤੋਂ ਰਾਜ ਸਭਾ ਮੈਂਬਰ ਸਨ। ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਮਿਥੁਨ ਨੇ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਦੀ ਮੈਂਬਰਸ਼ਿਪ 2020 ਤੱਕ ਸੀ। ਮਿਥੁਨ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਹਨ। ਬਿਮਾਰੀ ਦੇ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਰਾਜ ਸਭਾ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਰਹੇ ਸਨ।
ਇਸ ਕਰ ਕੇ ਹੁਣ ਉਨ੍ਹਾਂ ਨੇ ਹੁਣ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਯਾਦ ਰਹੇ ਕਿ ਸ਼ਰਧਾ ਚਿੱਟ ਫ਼ੰਡ ਵਿੱਚ ਨਾਮ ਆਉਣ ਤੋਂ ਬਾਅਦ ਵੀ ਮਿਥੁਨ ਚੱਕਰਵਰਤੀ ਨੇ ਰਾਜ ਸਭਾ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਟੀ.ਐਮ.ਸੀ. ਮਿਥੁਨ ਤੋਂ ਬਾਅਦ ਰਾਜ ਸਭਾ ਵਿੱਚ ਕਿਸ ਨੂੰ ਭੇਜੇਗੀ ਇਸ ਦਾ ਅਜੇ ਖ਼ੁਲਾਸਾ ਨਹੀਂ ਹੋਇਆ ਹੈ।

Share Button

Leave a Reply

Your email address will not be published. Required fields are marked *