Sun. May 26th, 2019

ਮਿਆਰੀ ਗੀਤਕਾਰੀ ਦਾ ਲਿਖਾਰੀ ਸੁਖਪਾਲ ਔਜਲਾ

ਮਿਆਰੀ ਗੀਤਕਾਰੀ ਦਾ ਲਿਖਾਰੀ ਸੁਖਪਾਲ ਔਜਲਾ

ਨਕੋਦਰ ਦੇ ਪਿੰਡ ਬੋਪਾਰਾਏ ਕਲਾਂ ਦਾ ਜੰਮ ਪਲ ਸੁਖਪਾਲ ਔਜਲਾ। ਸੁਖਪਾਲ ਨੂੰ ਲਿਖਣ ਅਤੇ ਗਾਉਣ ਦਾ ਸ਼ੋਕ ਬਚਪਨ ਤੋਂ ਹੀ ਸੀ। ਕੁੱਝ ਕੁ ਵਰ੍ਹੇ ਪਹਿਲਾਂ ਸੁਖਪਾਲ ਰੋਜ਼ੀ ਰੋਟੀ ਲਈ ਵਿਦੇਸ਼ ਚਲੇ ਗਏ। ਵਿਦੇਸ਼ ਜਾਣ ਮਗਰੋਂ ਵੀ ਲਿਖਣਾ ਅਤੇ ਗਾਉਣਾ ਚਲਦਾ ਹੀ ਰਿਹਾ।
ਕੁੱਝ ਕੁ ਸਾਲ ਪਹਿਲਾਂ ਪਹਿਲਾਂ ਸੁਖਪਾਲ ਦੀ ਆਵਾਜ ਚ ਟੇਪ ਬਾਜਾਰ ਵਿੱਚ ਆਈ। ਇਸ ਤੋਂ ਬਾਅਦ ਸੁਖਪਾਲ ਦਾ ਮੇਲ ਵਾਰਿਸ ਭਰਾਵਾਂ ਨਾਲ ਹੋਇਆ। ਸੁਖਪਾਲ ਦਾ ਲਿਖਿਆ ਪਹਿਲਾਂ ਗੀਤ ‘ਮਹਿਸੂਸ’ ਮਨਮੋਹਨ ਵਾਰਿਸ ਨੇ ਗਾਇਆ ਜੋ ਕਿ ਅੱਜ ਤੱਕ ਲੋਕਾਂ ਦੀ ਜ਼ੁਬਾਣ ਤੇ ਚੜਿਆ ਹੋਇਆ ਏ। ਕਮਲ ਹੀਰ ਨੇ ‘ਚੇਤੇ ਕਰੀ’ ਜੋ ਕਿ ਬਹੁਤ ਪ੍ਰਸਿੱਧ ਹੋਇਆ। ਏਸ ਤੋਂ ਬਾਅਦ ਤਾਂ ਅਨੇਕਾਂ ਹੀ ਗੀਤ ਵਾਰਿਸ ਭਰਾਵਾਂ ਨੇ ਸੁਖਪਾਲ ਦੇ ਗਾਏ। ਹਰ ਪੰਜਾਬੀ ਵਿਰਸਾ ਸ਼ੋਅ ਚ ਸੁਖਪਾਲ ਦਾ ਗੀਤ ਹੁੰਦਾ ਹੈ।
ਸੁਖਪਾਲ ਗੀਤਕਾਰੀ ਚ ਉਸਤਾਦ ਦੇਬੀ ਮਖਸੁਸਪੁਰੀ ਜੀ ਨੂੰ ਕਹਿੰਦਾ ਹੈ। ਸੁਖਪਾਲ ਦੀ ਆਵਾਜ ਵੀ ਦੋ ਇੱਕਲੇ ਗੀਤ ਆਏ ਹਨ : ਇੱਕ ਸੇਲਫੀ, ਨੰਬਰ ਪੁਰਾਣਾ।
ਸੁਖਪਾਲ ਦੇ ਲਿਖੇ ਗੀਤ ਸੁਰਿੰਦਰ ਲਾਡੀ, ਲੋਪੋਕੇ ਭਾਰਾਵਾਂ ਅਤੇ ਹੋਰ ਕਈਆਂ ਨੇ ਗਾਏ ਹਨ।
ਸੁਖਪਾਲ ਦੀ ਕਲਮ ਇੰਝ ਹੀ ਵਧੀਆ ਵਧੀਆ ਰੰਗ ਬਿਖੇਰ ਦੀ ਰਹੇ। ਇੱਹੋ ਅਰਦਾਸ ਹੈ।

 

 

ਪਾਠਕ ਪ੍ਰਦੀਪ
ਹੁਸ਼ਿਆਰਪੁਰ
9463262193

Leave a Reply

Your email address will not be published. Required fields are marked *

%d bloggers like this: