ਮਾ. ਗੁਰਮੇਲ ਸਿੰਘ ਖਡਿਆਲ ਆਮ ਆਦਮੀ ਪਾਰਟੀ ਚ ਸਾਮਿਲ

ss1

ਮਾ. ਗੁਰਮੇਲ ਸਿੰਘ ਖਡਿਆਲ ਆਮ ਆਦਮੀ ਪਾਰਟੀ ਚ ਸਾਮਿਲ

18-10

ਛਾਜਲੀ ,17 ਮਈ ( ਕੁਲਵੰਤ ਛਾਜਲੀ)- ਸ੍ਰੋਮਣੀ ਅਕਾਲੀ ਦਲ (ਬਾਦਲ ) ਨੂੰ ਉਸ ਵੱਡਾ ਝਟਕਾ ਲੱਗਾ ਜਦੋਂ ਨਜਦੀਕੀ ਪਿੰਡ ਖਡਿਆਲ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਸਿਰਕੱਢ ਵਿਅਕਤੀ ਮਾਸਟਰ ਗੁਰਮੇਲ ਸਿੰਘ ਅੱਜ ਬਿੰਨਾਂ ਸ਼ਰਤ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋ ਗਏ । ਅੱਜ ਚੰਡੀਗੜ੍ਹ ਰੈਲੀ ਚ ਜਾਣ ਤੋਂ ਪਹਿਲਾਂ ਉਹਨਾਂ ਇਸ ਸਬੰਧੀ ਖੁਲਾਸਾ ਕੀਤਾ । ਮਾ. ਗੁਰਮੇਲ ਸਿੰਘ ਪਿੰਡ ਖਡਿਆਲ ਦੇ ਸ੍ਰੀ ਗੁਰੂ ਤੇਗਬਹਾਦਰ ਸਪੋਰਟਸ ਕਲੱਬ ਦੇ ਖਜਾਨਚੀ ਤੇ ਜਿਲਾ ਯੂਥ ਕੋਆਡੀਨੇਟਰ ਸ੍ਰੋ.ਅ.ਦਲ ( ਬਾਦਲ) ਹਰਪਾਲ ਸਿੰਘ ਖਡਿਆਲ ਤੇ ਸਰਪੰਚ ਸਰਬਜੀਤ ਕੌਰ ਦੇ ਅਤਿ ਨਜਦੀਕੀਆਂ ਵਿੱਚੋਂ ਇੱਕ ਹਨ । 2012 ਵਿੱਚ ਵਿਧਾਨ ਸਭਾ ਚੋਣਾ ਵਿੱਚ ਮਾ. ਤੇ ਉਸਦੇ ਸਾਥੀਆਂ ਨੇ ਕਾਂਗਰਸ ਦੇ ਉਮੀਦਵਾਰ ਮਾ. ਅਜੈਬ ਸਿੰਘ ਰਟੋਲਾਂ ਨੂੰ ਪਿੰਡ ਵਿੱਚੋਂ ਵੱਡੀ ਲੀਡ ਦਿਵਾਈ ਸੀ । ਉਹਨਾਂ ਦੇ ਆਮ ਆਦਮੀ ਪਾਰਟੀ ਚ ਸਾਮਿਲ ਹੋਣ ਨਾਲ ਪਿੰਡ ਦੇ ਐਸ.ਸੀ ਭਾਈਚਾਰੇ ਚ ਅਕਾਲੀ ਦਲ ਦੇ ਵੱਕਾਰ ਨੂੰ ਵੱਡੀ ਸੱਟ ਵੱਜੀ ਹੈ । ਇਸ ਸਬੰਧੀ ਫੋਨ ਤੇ ਜਦ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਅਕਾਲੀ ਦਲ ਸਮਾਜ ਵਿਰੋਧੀ ਰਵੱਈਏ ਤੋਂ ਤੰਗ ਹਨ ।

ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਉਹਨਾਂ ਦੇ ਆਧਿਆਪਕ ਮਨ ਤੇ ਗਹਿਰੀ ਸੱਟ ਮਾਰੀ ਹੈ ।ਭਾਵੇਂ ਉਹ ਹੁਣ ਅਕਾਲੀ ਦਲ ਦੇ ਸੰਪਰਕ ਵਿੱਚ ਚੱਲ ਰਹੇ ਸਨ ।ਪ੍ਰੰਤੂ ਇਲਾਕੇ ਦੇ ਇੱਕ ਸਰਪੰਚ ਵਲੋਂ ਕੇਬਲ ਨੈਟਵਰਕ ਦੇ ਸਬੰਧ ਵਿੱਚ ਉਹਨਾਂ ਤੇ ਜੋ ਜੁਲਮ ਕੀਤਾ ਗਿਆ ,ਉਸ ਵਿੱਚ ਪਾਰਟੀ ਨੇ ਹੱਕ ਸੱਚ ਦੀ ਆਵਾਜ ਨੂੰ ਅੱਕੌਂ ਪਰੋਖੇ ਕਰਕੇ ਉਸ ਅਖੌਤੀ ਲੀਡਰ ਦਾ ਸਾਥ ਦਿੱਤਾ । ਜਿਸ ਨੇ ਉਹਨਾਂ ਦੇ ਮਨ ਵਿੱਚ ਅਕਾਲੀ ਦਲ ਦਾ ਸਤਿਕਾਰ ਖਤਮ ਕਰ ਦਿੱਤਾ । ਜਦੋਂ ਉਹਨਾਂ ਨੂੰ ਪੁਛਿਆ ਕਿ ਤੁਸੀਂ ਸਰਕਾਰੀ ਅਧਿਆਪਕ ਹੋ ਤੁਹਾਡੀ ਨੌਕਰੀ ਨੂੰ ਨੁਕਸਾਨ ਪੁੱਜ ਸਕਦਾ ਤਾਂ ਉਹਨਾਂ ਦੱਸਿਆ ਕਿ ਹੋ ਸਕਦਾ ਪਰ ਉਹ ਲੋਕਾਂ ਲਈ ਇਹ ਕੁਰਬਾਨੀ ਕਰਨ ਲਈ ਤਿਆਰ ਹਨ । ਉਹਨਾਂ ਅਕਾਲੀ ਆਗੂ ਹਰਪਾਲ ਖਡਿਆਲ ਨੂੰ ਛੱਡਣ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਉਹਨਾਂ ਦੇ ਪਰਿਵਾਰਿਕ ਸਬੰਧ ਲੰਮੇ ਸਮੇਂ ਤੋਂ ਹਨ ,ਉਹ ਕੋਸ਼ਿਸ ਕਰਨਗੇ ਕਿ ਇਹ ਸਬੰਧ ਪਾਰਟੀ ਪੱਧਰ ਤੋਂ ਉੱਪਰ ਬਣੇ ਰਹਿਣ ।ਇਸ ਸਮੇਂ ਆਪ ਦੇ ਸਰਕਲ ਪ੍ਰਧਾਨ ਕਰਮਜੀਤ ਸਿੰਘ ਪੰਚ ਨੇ ਕਿਹਾ ਕਿ ਉਹਨਾਂ ਦਾ ਫੈਸਲਾ ਸਲਾਘਾਯੋਗ ਹੈ ।ਉਹ ਪਾਰਟੀ ਵਿੱਚ ਸਾਮਿਲ ਹੋਏ ਪੜੇ ਲਿਖੇ ਸੂਝਵਾਨ ਲੋਕਾਂ ਦਾ ਸਵਾਗਤ ਕਰਦੇ ਹਨ । ਇਸ ਸਮੇਂ ਅਜੈਬ ਸਿੰਘ ,ਗੁਰਜੰਟ ਸਿੰਘ,ਪ੍ਰੈਟੀ ਸਿੰਘ ,ਕੁਲਦੀਪ ਸਿੰਘ ਘੈਂਟ,ਦੇਬੂ ਕੌਠੇ, ਲਾਲਾ ਪੰਚ ਆਦਿ ਹੋਰ ਵੀ ਆਪ ਵਲੰਟੀਅਰ ਸਾਮਿਲ ਸਨ ।

Share Button

Leave a Reply

Your email address will not be published. Required fields are marked *