Fri. Apr 19th, 2019

ਮਾੜਾ ਜਮਾਨਾ 

ਮਾੜਾ ਜਮਾਨਾ

ਦੋਗਲੇ ਬੰਦੇ ਨਾਲ ਕਦੇ ਵੀ ਯਾਰੀ ਲਾਈਏ ਨਾ,
ਜਿੱਥੇ ਯਾਰੀ ਲਾਈਏ ,ਉੱਥੇ ਪਿੱਠ ਵਿਖਾਈਏ ਨਾ,
ਸੱਚ ਦੇ ਆਸ਼ਿਕ ਸਦਾ ਹੀ ਲੜਦੇ ਵਾਂਗ  ਤੂਫਾਨਾਂ ਦੇ  ,
ਵਿਗੜੇ ਲੋਕੀਂ ਆਪ ਤੇ ਮਾੜਾ ਕਹਿਣ ਜਮਾਨਾ ਏ,

ਬਿਨਾਂ ਗੱਲ ਤੋਂ ਕਦੇ ਕਿਸੇ ਦੀ ਗੱਲ ਬਣਾਈਏ ਨਾ ,
ਉੱਚਾ ਬੰਗਲਾ ਵੇਖ ਕਿ ਉਏ ਕਦੇ ਕੱਚਾ ਢਾਈਏ ਨਾ,
ਪੁੱਤ ਨਸ਼ੇੜੀ ਸਦਾ ਹੀ ਜਾਂਦੇ ਰਾਹ ਸਮਸ਼ਾਨਾਂ ਦੇ,
ਵਿਗੜੇ ਲੋਕੀ ਆਪ ਤੇ ਮਾੜਾ ਕਹਿਣ ਜਮਾਨਾ ਏ,

ਜਿਹੜੀਆਂ ਚੁੰਨੀਆਂ ਰੋਲਣ ਫਾਇਦਾ ਕੀ ਦਸਤਾਰਾਂ ਦਾ ,
ਦਾਗ ਪੱਗ ਨੂੰ ਲਾਉਣਾ ,ਕੰਮ ਨਹੀ ਮੁਟਿਆਰਾਂ ਦਾ,
ਤੀਰ ਕਲੇਜੇ ਵੱਜਦੇ, ਕੱਢਦੇ ਉਹੀ ਜਾਨਾਂ ਨੇ,
ਵਿਗੜੇ ਲੋਕੀ ਆਪ ਤੇ ਮਾੜਾ ਕਹਿਣ ਜਮਾਨਾ ਏ ,

ਚੌਧਰ ਖਾਤਿਰ ਦਾਅ ਤੇ ਲਾਈਏ ਨਾ ਸਰਦਾਰੀ ਨੂੰ,
ਡੇਰਿਆਂ ਦੇ ਵਿੱਚ ਛੱਡੀਏ ਨਾ ਕਦੇ ਕੁੜੀ ਕੁਆਰੀ ਨੂੰ,
ਚੂੰਡ ਕਿ”ਜੋਗਿਆ”ਖਾ ਜਾਣਾ ਏ ਭੂਸਰੇ ਸਾਨਾਂ ਨੇ,
ਵਿਗੜੇ ਲੋਕੀ ਆਪ ਤੇ ਮਾੜਾ ਕਹਿਣ ਜਮਾਨਾ ਏ,

ਜਸਵੰਤ ਸਿੰਘ ਜੋਗਾ 
ਪਿੰਡ ਤੇ ਡਾਕ :ਜੋਗਾ
ਫੋਨ-:78142-52899

Share Button

Leave a Reply

Your email address will not be published. Required fields are marked *

%d bloggers like this: