ਮਾਹਲਾ ਕਲਾਂ ’ਚ 20 ਅਗਸਤ ਨੂੰ ਅਕਾਲੀ ਦਲ ਨੂੰ ਲਲਕਾਰੇਗਾ ਭਗਵੰਤ ਮਾਨ: ਆਪ ਆਗੂ

ss1

ਮਾਹਲਾ ਕਲਾਂ ’ਚ 20 ਅਗਸਤ ਨੂੰ ਅਕਾਲੀ ਦਲ ਨੂੰ ਲਲਕਾਰੇਗਾ ਭਗਵੰਤ ਮਾਨ: ਆਪ ਆਗੂ

11-34 (4)
ਬਾਘਾ ਪੁਰਾਣਾ, 11 ਅਗਸਤ (ਸਭਾਜੀਤ ਪੱਪੂ/ਕੁਲਦੀਪ ਘੋਲੀਆ)-ਸਥਾਨਕ ਕਸਬੇ ਵਿਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਅਹਿਮ ਇਕੱਤਰਤਾ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਵੱਲੋਂ ‘ਬਾਦਲ ਭਜਾਓ ਪੰਜਾਬ ਬਚਾਓ’ ਮੁਹਿੰਮ ਤਹਿਤ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਅਗਵਾਈ ਹੇਠ ਪਿੰਡ ਮਾਹਲਾ ਕਲਾਂ ਵਿਖੇ 20 ਅਗਸਤ ਨੂੰ ਹੋ ਰਹੀ ਰੈਲੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਬਲਜਿੰਦਰ ਸਿੰਘ ਖਾਲਸਾ, ਹਰਪ੍ਰੀਤ ਸਿੰਘ ਰਿੰਟੂ, ਹਰਪ੍ਰੀਤ ਸਿੰਘ ਸਮਾਧ ਭਾਈ, ਦੀਪਕ ਸਮਾਲਸਰ, ਅਮਨ ਗਰੇਵਾਲ, ਸਰਬਜੀਤ ਸਿੰਘ ਬੰਬੀਹਾ ਭਾਈ, ਜਗਮੇਲ ਸਿੰਘ ਸਾਹਿਬ ਸਰਪੰਚ, ਗੁਰਪ੍ਰੀਤ ਮਨਚੰਦਾ, ਅਸ਼ਵਨੀ ਬਾਂਸਲ, ਬਿਰਜੂ, ਕਮਲ ਭਲੂਰ, ਲਖਵੀਰ ਸਿੰਘ ਸਮਾਲਸਰ, ਸੰਨੀ ਗੋਇਲ, ਜੀਤ ਰੋਡੇ, ਕਾਕਾ ਬਾਜ, ਸੁਖਚੈਨ ਸਿੰਘ ਮਾਹਲਾ ਆਦਿ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਏ ਦਿਨ ਆਪ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ ਜਿਸ ਤੋਂ ਇਹ ਸਾਫ਼ ਸਪੱਸਟ ਹੁੰਦਾ ਹੈ ਕਿ ਸ਼ੋ੍ਰਮਣੀ ਅਕਾਲੀ ਦੇ ਆਗੂ ਬੁਖਲਾਹਟ ਵਿੱਚ ਆ ਗਏ ਹਨ ਅਤੇ ਉਨ੍ਹਾਂ ਨੂੰ ਆਪਣੀ ਹਾਰ ਸਪੱਸ਼ਟ ਦਿਖਾਈ ਦੇਣ ਲੱਗੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਬੇਹੱਦ ਦੁਖੀ ਹੋ ਚੁੱਕੇ ਹਨ ਅਤੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਜਿਵੇਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ ਉਸੇ ਤਰਜ ਤੇ ਪੰਜਾਬ ਅੰਦਰ ਸਰਕਾਰ ਆਉਣ ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

Share Button

Leave a Reply

Your email address will not be published. Required fields are marked *