ਮਾ:ਸੋਹਣ ਸਿੰਘ ਸੈਣੀ ਦੀ ਬੇਵਕਤੀ ਮੌਤ ਤੇ ਸਕੂਲ ਸਟਾਫ ਵਲੋਂ ਦੁੱਖ ਦਾ ਪ੍ਰਗਟਾਵਾ

ਮਾ:ਸੋਹਣ ਸਿੰਘ ਸੈਣੀ ਦੀ ਬੇਵਕਤੀ ਮੌਤ ਤੇ ਸਕੂਲ ਸਟਾਫ ਵਲੋਂ ਦੁੱਖ ਦਾ ਪ੍ਰਗਟਾਵਾ
ਸ: ਸੋਹਣ ਸਿੰਘ ਨੇਂ ਲੰਮਾਂ ਸਮਾਂ ਖਾਲਸਾ ਸਕੂਲ ਵਿੱਚ ਬਤੌਰ ਐਸ ਐਲ ਏ ਦੀ ਸੇਵਾ ਨਿਭਾਈ-: ਪ੍ਰਿੰ:ਸੁਖਪਾਲ ਕੌਰ ਵਾਲੀਆ

21-11

ਸ਼੍ਰੀ ਅਨੰਦਪੁਰ ਸਾਹਿਬ, 20 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਮਾ:ਸੋਹਣ ਸਿੰਘ ਸੈਣੀ ਮਿਤੀ 18/07/2016 ਨੂੰ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰ ਸੁਖਪਾਲ ਕੌਰ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ ਸੋਹਣ ਸਿੰਘ ਨੇਂ ਲੰਮਾਂ ਸਮਾਂ ਖਾਲਸਾ ਸਕੂਲ ਵਿੱਚ ਬਤੌਰ ਐਸ ਐਲ ਏ ਦੀ ਸੇਵਾ ਨਿਭਾਈ ਹੈ। ਉਹ ਦੋ ਸਾਲ ਪਹਿਲਾਂ ਹੀ ਸੇਵਾ ਮੁਕਤ ਹੋਏ ਸਨ। ੳਹਨਾਂ ਕਿਹਾ ਕਿ ਸ ਸੋਹਣ ਸਿੰਘ ਬਹੁਤ ਹੀ ਮਿੱਠ ਬੋਲੜੇ ਇਨਸਾਨ ਸਨ। ਉਹਨਾਂ ਦਾ ਇਸ ਤਰਾਂ ਬੇਵਕਤ ਚਲਾ ਜਾਣਾਂ ਪਰਿਵਾਰ ਅਤੇ ਸਮਾਜ ਲਈ ਬਹੁਤ ਵੱਡਾ ਘਾਟਾ ਹੈ। ਉਹਨਾਂ ਦੱਸਿਆ ਕਿ ਸ ਸੋਹਣ ਸਿੰਘ ਨਮਿਤ ਅੰਤਿਮ ਅਰਦਾਸ ਮਿਤੀ 26/07/2016 ਦਿਨ ਮੰਗਲਵਾਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਵੇਗੀ। ਇਸ ਮੌਕੇ ਸਕੂਲ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ, ਮਾ:ਰਣਜੀਤ ਸਿੰਘ ਸੈਣੀਂ, ਡਾ ਹਰਮਨਪ੍ਰੀਤ ਸਿੰਘ, ਅਨੂ ਬਾਲਾ, ਰੁਪਿੰਦਰ ਕੌਰ, ਸ਼ਿਵਾਨੀ, ਨਿਰਮਲ ਕੁਮਾਰੀ, ਜਸਵੀਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਊਸ਼ਾ ਅਤੇ ਖਾਲਸਾ ਸਕੂਲ ਦੇ ਸਮੂਹ ਸਟਾਫ ਵਲੋਂ ਮ:ਸੋਹਣ ਸਿੰਘ ਸੈਣੀ ਦੀ ਬੇਵਕਤੀ ਮੌਤ ਤੇ ਪਰਿਵਾਰ ਵਾਲਿਆਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: