ਮਾਸਟਰ ਜੀ

ss1

ਮਾਸਟਰ ਜੀ

ਮੋਟੀ ਰਿਸ਼ਵਤ ਦੇ ਕੇ ਭਰਤੀ ਹੋਏ ਠਾਣੇਦਾਰ ਮੱਘਰ ਸਿੰਘ ਨੇ ਅੱਜ ਨਾਕਾ ਲਗਾਇਆ ਹੋਇਆ ਸੀ। ਪੁਰਾਣੇ ਜਿਹੇ ਨੀਲੇ ਰੰਗ ਦੇ ਚੇਤਕ ਸਕੂਟਰ ‘ਤੇ ਆਉਂਦੇ ਇੱਕ ਬਜ਼ੁਰਗ ਨੂੰ ਰੋਅਬ ਨਾਲ ਰੋਕਿਆ ਅਤੇ ਆਕੜ ਨਾਲ ਕਾਗਜ਼ ਪੱਤਰ ਦੇ ਦੇਖਦੇ ਪੁੱਛਿਆ, ” ਕੀ ਕੰਮ ਕਰਦੈਂ ! ਲਾਣੇਦਾਰਾ ? ਅੱਗੋਂ ਬਜ਼ੁਰਗ ਬੋਲਿਆ, ” ਨਾਲ ਦੇ ਪਿੰਡ ਮਾਸਟਰ ਲੱਗਾ ਹੋਇਆ ਜੀ, ਬੱਸ ਅਗਲੇ ਮਹੀਨੇ ਰਿਟਾਇਰਮੈਂਟ ਐ ।”
” ਅਜੇ ਵੀ ਪੁਰਾਣੇ ਸਕੂਟਰ ‘ਤੇ ਹੀ ਦੌੜਿਆ ਫਿਰਦੇ । ਹਾ!ਹਾ!ਹਾ !” ਮੱਘਰ ਸਿੰਘ ਨੇ ਮਾਸਟਰ ਜੀ ਦਾ ਮਜ਼ਾਕ ਉਡਾਉਂਦਿਆਂ ਫਿਰ ਰੋਅਬ ਮਾਰਿਆ ।
ਲਾਲ ਬੱਤੀ ਵਾਲੀ ਗੱਡੀ ਆਈ । ਮੱਘਰ ਸਿੰਘ ਅਤੇ ਬਾਕੀ ਸਾਰੇ ਸਿਪਾਹੀ ‘ ਐੱਸਪੀ ਸਾਹਿਬ, ਐੱਸ ਪੀ ਸਾਬ ‘ ਕਰਦੇ ਹੋਏ ਇੱਕ ਪਾਸੇ ਤਣ ਕੇ ਖੜ੍ਹੇ ਹੋ ਗਏ ਅਤੇ ਸਲੂਟ ਮਾਰਨ ਲੱਗੇ। ਮਾਸਟਰ ਜੀ ਆਪਣੇ ਕਾਗਜ਼ ਪੱਤਰ ਸਮੇਟਦੇ ਹੋਏ ਮੱਘਰ ਸਿੰਘ ਕੋਲ ਗਏ ਅਤੇ ਠਰਮੇ ਜਿਹੇ ਨਾਲ ਬੋਲੇ, ” ਮੈਂ ਜਾਵਾਂ ਜੀ, ਹੁਣ।” ਐੱਸਪੀ ਸਾਹਿਬ ਨੇ ਜਿਵੇਂ ਮਾਸਟਰ ਜੀ ਨੂੰ ਪਛਾਣ ਲਿਆ ਹੋਵੇ। ਉਹ ਗੱਡੀ ‘ਚੋਂ ਉੱਤਰੇ ਅਤੇ ਮਾਸਟਰ ਜੀ ਦੇ ਪੈਰੀਂ ਹੱਥ ਲਗਾਉਂਦੇ, ਸੱਚ ਅਕਾਲ ਜੀ ਬੋਲੇ ਮੈਂ ਪਛਾਣਿਆ ਨੀ ਕਾਕਾ ਤੈਨੂੰ ਮਾਸਟਰ ਜੀ ਨੇ ਐੱਸਪੀ ਸਾਹਿਬ ਦੇ ਮੂੰਹ ਵੱਲ ਧਿਆਨ ਨਾਲ ਵੇਖਦੇ ਧੀਮੀ ਆਵਾਜ਼ ਵਿੱਚ ਕਿਹਾ ਮੈਂ ਰਾਜਵੀਰ ਹਾਂ ਮਾਸਟਰ ਜੀ ਥੋਡੇ ਕੋਲ ਪੜ੍ਹਦਾ ਹੁੰਦਾ ਸੀ ਹੁਣ ਐੱਸਪੀ ਬਣ ਗਿਆ ਹਾਂ ਚਲੋ ਸ਼ੁਕਰ ਹੈ ਭਾਈ ਕੀਤੀ ਹੋਈ ਮਿਹਨਤ ਦਾ ਮੁੱਲ ਪੈ ਹੀ ਜਾਂਦੇ ਹੋਰ ਸੁਣਾਓ ਤੇਰੇ ਬਾਕੀ ਜਮਾਤੀ ਕੀ ਕਰਦੇ ਨੇ ਮਾਸਟਰ ਜੀ ਨੇ ਆਪਣੇ ਲਹਿਜੇ ਵਿੱਚ ਪੁੱਛਿਆ ਬਹੁਤਿਆਂ ਬਾਰੇ ਤਾਂ ਮੈਨੂੰ ਪਤਾ ਨਿੱਜੀ ਪਰ ਹਾਂ ਇੱਕ ਅਮਰਜੀਤ ਹੁੰਦਾ ਸੀ ਉਹ ਤਾਂ ਡੀ ਸੀ ਲੱਗ ਗਿਆ ਸੀ ਕਰਮਾਂ ਜੱਜ ਬਣ ਗਏ ਦੋ ਤਿੰਨ ਠਾਣੇਦਾਰ ਵੀ ਲੱਗੇ ਨੇ ਜੀ ਤੇ ਕਈ ਵਾਰ ਵਿਦੇਸ਼ਾਂ ਵਿੱਚ ਚਲੇ ਗਏ ਗੱਲ ਖ਼ਤਮ ਕਰਦੇ ਐੱਸਪੀ ਸਾਹਿਬ ਨੇ ਮੱਘਰ ਸਿੰਘ ਨੂੰ ਮਾਸਟਰ ਜੀ ਲਈ ਚਾਹ ਅਤੇ ਕੁਰਸੀ ਲਿਆਉਣ ਲਈ ਕਿਹਾ ਨੀਵੀਂ ਪਾ ਕੇ ਮੱਘਰ ਸਿੰਘ ਮਾਸਟਰ ਜੀ ਤੋਂ ਅੱਖਾਂ ਜਿਹੀਆਂ ਚੁਰਾਉਂਦਾ ਚਾਹ ਲੈਣ ਤੁਰ ਪਿਆ ਤੇ ਜਾਂਦਾ ਜਾਂਦਾ ਮਾਸਟਰ ਜੀ ਦੇ ਸਕੂਟਰ ਦੀ ਟਿੱਪਣੀ ਉੱਤੇ ਲਿਖਿਆ ਹੋਇਆ ਪੜ੍ਹਨ ਲੱਗਿਆ ਲਿਖਿਆ ਸੀ My profession is my identity.

ਵੀਰਇੰਦਰ ਘੰਗਰੋਲੀ ਈਟੀਟੀ ਟੀਚਰ
9779953153

Share Button

Leave a Reply

Your email address will not be published. Required fields are marked *