ਮਾਸਟਰ ਕੇਡਰ ਨੇ ਕੀਤਾ ਤਨਖਾਹਾਂ ਨਾ ਮਿਲਣ ਕਾਰਨ ਕਾਲੀ ਦੀਵਾਲੀ ਮਨਾਉਣ ਦਾ ਐਲਾਨ

ss1

ਮਾਸਟਰ ਕੇਡਰ ਨੇ ਕੀਤਾ ਤਨਖਾਹਾਂ ਨਾ ਮਿਲਣ ਕਾਰਨ ਕਾਲੀ ਦੀਵਾਲੀ ਮਨਾਉਣ ਦਾ ਐਲਾਨ

fdk-2ਫ਼ਰੀਦਕੋਟ, 15 ਅਕਤੂਬਰ ( ਜਗਦੀਸ਼ ਬਾਂਬਾ ) ਮਾਸਟਰ ਕੇਡਰ ਯੂਨੀਅਨ ਪੰਜਾਬ ਫ਼ਰੀਦਕੋਟ ਦੀ ਮੀਟਿੰਗ ਗੁਰਪ੍ਰੀਤ ਸਿੰਘ ਰੰਧਾਵਾ ਜ਼ਿਲਾ ਪ੍ਰਧਾਨ,ਗੁਰਜਿੰਦਰ ਸਿੰਘ ਡੋਹਕ, ਫੱਗਣ ਸਿੰਘ, ਗੁਰਮੀਤ ਸਿੰਘ ਸਿਮਰੇਵਾਲਾ, ਰਛਪਾਲ ਸਰਾਂ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਵਿਖੇ ਹੋਈ। ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੋਕੀ ਸੋਹਰਤ ਲਈ ਕੁਝ ਮਹੀਨੇ ਪਹਿਲਾ ਧੜਾ ਧੜ 373 ਸਕੂਲ ਅਪਗ੍ਰੇਡ ਕਰ ਦਿੱਤੇ, ਸੈਕੰਡਰੀ ਸਕੂਲਾਂ ਲਈ ਪ੍ਰਿੰਸੀਪਲ ਅਤੇ ਲੈਕਚਰਾਰ ਦੀ ਪ੍ਰਵਾਨਗੀ ਦੇ ਕੇ 2038 ਨਵੀਆਂ ਆਸਾਮੀਆਂ ਦੀ ਰਚਨਾ ਕੀਤੀ। ਉਨਾਂ ਦੱਸਿਆ ਕਿ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜਾਰੀ ਕਰਕੇ ਅਜੇ ਤੱਕ ਅੱਪਗੇ੍ਰਡ ਹੋਏ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵਿੱਤ ਵਿਭਾਗ ਵੱਲੋਂ ਜਾਰੀ ਹੋਣ ਵਾਲੇ ਡੀਡੀਓ ਕੋਡ ਅਲਾਟ ਨਹੀਂ ਹੋਏ ਅਤੇ ਨਾ ਹੀ ਅਪਗ੍ਰੇਡ ਸਕੂਲਾਂ ਦੇ ਸਟਾਫ਼ ਦੀਆਂ ਤਨਖਾਹਾਂ ਕਢਵਾਉਣ ਲਈ ਡੀਡੀਓ ਪਾਵਰਜ਼ ਜਾਰੀ ਹੋਈਆਂ ਹਨ। ਉਨਾਂ ਕਿਹਾ ਕਿ ਇਹ ਅੜਚਨਾਂ ਦੂਰ ਨਾ ਹੋਣ ਕਰਕੇ ਇੰਨਾਂ ਸਕੂਲਾਂ ਵਿਚ ਕੰਮ ਕਰਦੇ ਲੈਕਚਰਾਰ, ਮਾਸਟਰ ,ਸੀ.ਐੱਡ.ਵੀ ਕੇਡਰ ਅਧਿਆਪਕ ਅਤੇ ਨਾਨ ਟੀਚਿੰਗ ਅਮਲਾ ਤਨਖਾਹਾਂ ਤੋਂ ਬਿਨਾਂ ਪਿਛਲੇ ਤਿੰਨ ਮਹੀਨਿਆਂ ਤੋਂ ਫਾਕਾ ਕੱਟਣ ਲਈ ਅਤੇ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਓਧਰ ਪੰਜਾਬ ਸਰਕਾਰ ਵੱਲੋਂ ਖ਼ਜਾਨੇ ਤੇ ਲਾਈ ਅਣਐਲਾਨੀ ਰੋਕ ਕਰਕੇ ਬਕਾਏ, ਜੀ.ਪੀ.ਐਫ ਦੀ ਅਦਾਇਗੀ ਆਦਿ ਬੰਦ ਹਨ। ਉਨਾਂ ਕਿਹਾ ਕਿ ਅਧਿਆਪਕ ਆਪਣਾ ਜਮਾਂ ਪੈਸਾ ਲੋੜ ਮੁਤਾਬਿਕ ਨਹੀਂ ਕੱਢਵਾ ਸਕਦੇ , ਇਸ ਲਈ ਖਜਾਨੇ ਤੇ ਲੱਗੀ ਰੋਕ ਤੁਰੰਤ ਹਟਾਈ ਜਾਵੇ, ਡੀ.ਏ ਦੀ ਰਹਿੰਦੀ ਕਿਸ਼ਤ ਜਾਰੀ ਕੀਤੀ ਜਾਵੇ। ਇਸ ਮੌਕੇ ਕੁਝ ਸਕੂਲ ਮੁੱਖੀ ਜੋ ਏ.ਸੀ.ਆਰ ਵਿਚ ਈ ਗ੍ਰੇਡ ਅਤੇ ਗੈਰਹਾਜਰ ਵਿਦਿਆਰਥੀਆਂ ਨੂੰ ਫ਼ੇਲ ਮੰਨ ਕੇ ਅਧਿਆਪਕਾਂ ਦੀ ਸਲਾਨਾਂ ਗੁਪਤ ਰਿਪੋਰਟ ਖਰਾਬ ਕਰਨਾ ਚਾਹੁੰਦੇ ਹਨ, ਜਦਕਿ ਅੱਠਵੀ ਵਿਚੋ ਈ.ਗ੍ਰੇਡ ਪਾਸ ਬੱਚਾ ਨੋਵੀਂ ਵਿਚ ਪੜ ਰਿਹਾ ਹੈ ਤਾਂ ਉਸ ਦਾ ਨਤੀਜਾ ਫ਼ੇਲ ਕਿਸੇ ਵੀ ਹਾਲਤ ਵਿਚ ਨਹੀਂ ਭਰਿਆ ਜਾਣਾ ਚਾਹੀਦਾ। ਉਨਾਂ ਕਿਹਾ ਕਿ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਜਲੀਲ ਕਰਨ ਵਾਲੇ ਕੁਝ ਸਕੂਲ ਮੁਖੀ ਏਨਾਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ। ਇਸ ਸਮੇਂ ਬਸੰਤ ਸਿੰਘ ਗਿੱਲ, ਪਰਮਿੰਦਰਪਾਲ ਸਿੰਘ, ਗੁਰਮੀਤ ਸਿੰਘ ਢਿੱਲੋਂ, ਬਿਕ੍ਰਰਮਜੀਤ ਸਿੰਘ , ਕਮਲਜੀਤ ਸਿੰਘ, ਹਰਪ੍ਰੀਤ ਸਿੰਘ , ਸਵਰਨ ਪਾਲ ਸਿੰਘ, ਧਰਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਕੈਥ ਨੇ ਵੀ ਆਪਣੇ ਵਿਚਾਰ ਰੱਖੇ।

Share Button

Leave a Reply

Your email address will not be published. Required fields are marked *