ਮਾਲਿਆ ਨੂੰ ਭਾਰਤ ਦਾ ਹੁਣ ਕੁੱਝ ਵੀ ਚੰਗਾ ਨਹੀਂ ਲੱਗਦਾ

ss1

ਮਾਲਿਆ ਨੂੰ ਭਾਰਤ ਦਾ ਹੁਣ ਕੁੱਝ ਵੀ ਚੰਗਾ ਨਹੀਂ ਲੱਗਦਾ

ਭਾਰਤੀ ਬੈਂਕਾਂ ਦੇ ਕਰੋੜਾਂ ਰੁਪਏ ਮਾਰ ਕੇ ਵਿਦੇਸ਼ ਭੱਜੇ ਵਿਜੈ ਮਾਲਿਆ ਨੂੰ ਹੁਣ ਭਾਰਤ ਦਾ ਕੁੱਝ ਵੀ ਚੰਗਾ ਨਹੀਂ ਲੱਗਦਾ। ਅਚਾਨਕ ਇੱਕ ਥਾਂ ਮਿਲੇ ਵਿਜੈ ਮਾਲਿਆ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਨੂੰ ਹੁਣ ਭਾਰਤ ਦੀ ਯਾਦ ਆਉਂਦੀ ਹੈ? ਤਾਂ ਉਨ੍ਹਾਂ ਕਿਹਾ ਕਿ ਇੱਥੇ ਹੁਣ ਏਨਾ ਕੁੱਝ ਸੋਹਣਾ ਹੈ ਕਿ ਭਾਰਤ ਵਿੱਚ ਮੇਰੇ ਲਈ ਕੁੱਝ ਵੀ ਸੋਹਣਾ ਨਹੀਂ। ਉਸ ਨੇ ਕਿਹਾ ਕਿ ਭਾਰਤ ਦਾ ਕੁੱਝ ਵੀ ਯਾਦ ਕਰਨ ਲਾਇਕ ਨਹੀਂ ਹੈ। ਉਸ ਨੇ ਕਿਹਾ ਕਿ ਉਹ ਹੁਣ ਆਪਣੀ ਮਿਹਨਤ ਦੇ ਫਲ ਦਾ ਆਨੰਦ ਮਾਣ ਰਿਹਾ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਆਪਣੇ ਪਸੰਦ ਦੇ ਲੋਕਾਂ ਨਾਲ ਖੇਡ ਰਿਹਾ ਹੈ । ਉਸ ਨੇ ਕਿਹਾ ਕਿ ਘੋੜ ਦੌੜ, ਟੈਨਿਸ ਅਤੇ ਕ੍ਰਿਕਟ ਵਰਗੀਆਂ ਖੇਡਾਂ ਮੇਰੀ ਪਸੰਦ ਹਨ। ਲੰਡਨ ਵਿੱਚ ਰਹਿ ਰਹੇ ਮਾਲਿਆ ਨੂੰ ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ, ਪਰ ਹੁਕਮ ਨਾ ਮੰਨਣ ਕਰਕੇ ਉਸ ਨੂੰ ਸੁਪਰੀਮ ਕੋਰਟ ਦੀ ਮਾਣ ਹੱਤਕ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਦੋਂ ਮਾਲਿਆ ਨੂੰ ਅਦਾਲਤ ਵਿੱਚ ਲਿਆਂਦਾ ਜਾਵੇਗਾ ਇਸ ਮਾਣ ਹੱਤਕ ਕੇਸ ਬਾਰੇ ਸੁਣਵਾਈ ਤਾਂ ਹੀ ਕੀਤੀ ਜਾਵੇਗੀ। ਲੰਡਨ ਵਿੱਚ ਬੈਠੇ ਮਾਲਿਆ ਨੇ ਕਿਹਾ ਕਿ ਇੱਥੋਂ ਦੀਆਂ ਅਦਾਲਤਾਂ ਨਿਰਪੱਖ ਹਨ। ਕਿਸੇ ਨਾਲ ਪੱਖਪਾਤ ਨਹੀਂ ਕਰਦੀਆਂ।

Share Button

Leave a Reply

Your email address will not be published. Required fields are marked *