Sun. Apr 21st, 2019

ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ”ਤੀਆਂ ਤੀਜ ਦੀਆਂ” 12 ਅਤੇ 13 ਅਗਸਤ ਨੂੰ

ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ”ਤੀਆਂ ਤੀਜ ਦੀਆਂ” 12 ਅਤੇ 13 ਅਗਸਤ ਨੂੰ

ਬਠਿੰਡਾ 9 ਅਗਸਤ (ਪਰਵਿੰਦਰ ਜੀਤ ਸਿੰਘ): ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨੂੰ ਸਾਂਭਣ ਵਾਲੀ ਮਾਲਵੇ ਦੀ ਪ੍ਰਸਿੱਧ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ. ਬਠਿੰਡਾ ਵੱਲੋਂ ”ਤੀਆਂ ਤੀਜ ਦੀਆਂ” 12 ਅਤੇ 13 ਅਗਸਤ ਨੂੰ ਵਿਰਾਸਤੀ ਪਿੰਡ ਜੈ ਪਾਲ ਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਬੜੀ ਧੂਮ ਧਾਮ ਨਾਲ ਮਨਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਇਹ ਤੀਆਂ ਨਿਰੋਲ ਵਿਰਾਸਤੀ ਹੋਣਗੀਆਂ ਜਿਹਨਾਂ ਵਿੱਚ ਕਿਸੇ ਕਿਸਮ ਦੇ ਟੈਂਟ, ਡੀਜੇ ਜਾਂ ਸਾਊਂਡ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਤੀਆਂ ਨੂੰ ਦੇਖਕੇ 30-40 ਸਾਲ ਪੁਰਾਣਾ ਪੁਰਾਤਨ ਵਿਰਸਾ ਯਾਦ ਆ ਜਾਂਦਾ ਹੈ। ਉਹਨਾਂ ਸਮੂਹ ਵਿਰਾਸਤੀ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਤੀਆਂ ਵਿੱਚ ਪਹੁੰਚਣ। ਤੀਆਂ ਦੇ ਪ੍ਰੋਗਰਾਮ ਨੂੰ ਅੰਤਿਮ ਛੋਹ ਦੇਣ ਲਈ ਅੱਜ ਫਾਊਂਡੇਸ਼ਨ ਦੇ ਮੈਂਬਰਾਂ ਦੀ ਜਰੂਰੀ ਮੀਟਿੰਗ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਦੀ ਦੇਖਰੇਖ ਹੇਠ ਪਿੰਡ ਜੈਪਾਲਗੜ੍ਹ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਚਮਕੌਰ ਸਿੰਘ ਮਾਨ ਮੁੱਖ ਬੁਲਾਰਾ, ਇੰਦਰਜੀਤ ਸਿੰਘ ਵਿਸ਼ਾਲ ਨਗਰ, ਸੁਖਦੇਵ ਸਿੰਘ ਗਰੇਵਾਲ, ਡੀਸੀ ਸਰਮਾ, ਪਵਨ ਸ਼ਰਮਾ, ਨਰਿੰਦਰਪਾਲ ਸਿੰਘ ਐਡਵੋਕੇਟ, ਹਰਗੁਰਜੀਤ ਸਿੱਧੂ, ਗੁਰਤੇਜ ਸਿੰਘ ਸਿੱਧੂ, ਰਾਮ ਪ੍ਰਕਾਸ਼ ਗੋਨਿਆਣਾ, ਜਗਜੀਤ ਸਿੰਘ ਧਨੌਲਾ, ਬਲਜੀਤ ਬਰਾੜ, ਸੁਖਪਾਲ ਸਿੰਘ ਸਿੱਧੂ, ਜਗਤਾਰ ਸਿੰਘ ਭੰਗੂ, ਸੁਰਿੰਦਰ ਬਾਂਸਲ, ਮਦਨ ਲਾਲ, ਨਰਾਇਣ ਬਾਂਸਲ, ਬੀਬੀ ਰਜਿੰਦਰ ਕੌਰ ਬਰਾੜ ਸਾਬਕਾ ਕੌਂਸਲਰ, ਮੈਡਮ ਸੁਰਿੰਦਰ ਕੌਰ, ਮੈਡਮ ਗੁਰਪ੍ਰੀਤ ਕੌਰ ਸਿੱਧੂ, ਮੈਡਮ ਹਰਪਿੰਦਰ ਕੌਰ, ਅਮਰਜੀਤ ਕੌਰ ਹਰੜ, ਰਾਜਦੇਵ ਕੌਰ ਸਿੱਧੂ, ਮੈਡਮ ਸ਼ਹਿਨਾਜ਼ ਸੰਚਾਲਕਾ ਫਰੈਸ਼ ਹੱਬ, ਪਰਮਜੀਤ ਕੌਰ ਘੁਮਾਣ, ਮਲਕੀਤ ਕੌਰ, ਪਰਮਿੰਦਰ ਕੌਰ ਮਾਡਲ ਟਾਊਨ, ਮੈਡਮ ਕੁਲਵਿੰਦਰ ਕੌਰ, ਪ੍ਰੀਤਮ ਕੌਰ ਰੁਮਾਣਾ ਐਮਸੀ, ਰਮਨ ਸੇਖੋਂ, ਗੁਰਮਿੰਦਰ ਸਿੱਧੂ, ਅਮਨਜੋਤ, ਦਵਿੰਦਰ ਕੌਰ, ਕਮਲਜੀਤ ਕੌਰ ਹਾਜੀਰਤਨ, ਸੁਰਿੰਦਰ ਕੌਰ ਖੱਦਰ ਭੰਡਾਰ, ਮਨਜੀਤ ਕੌਰ, ਸੁਰਜੀਤ ਕੌਰ, ਅਮਰਜੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: