ਮਾਲਵਾ ਸਰੀਰਕ ਸਿੱਖਿਆ ਕਾਲਜ ਦਾ ਰਿਹਾ ਸ਼ਾਨਦਾਰ ਨਤੀਜਾ

ss1

ਮਾਲਵਾ ਸਰੀਰਕ ਸਿੱਖਿਆ ਕਾਲਜ ਦਾ ਰਿਹਾ ਸ਼ਾਨਦਾਰ ਨਤੀਜਾ

ਬਠਿੰਡਾ, 18 ਜੁਲਾਈ (ਪਰਵਿੰਦਰ ਜੀਤ ਸਿੰਘ): ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੇ ਵਿਦਿਅਰਥੀਆਂ ਨੇ ਬੀ. ਪੀ. ਈ. ਫਾਈਨਲ ਈਅਰ ਦੇ ਨਤੀਜੇ ਵਿੱਚ 100 ਪ੍ਰਤੀਸ਼ਤ ਪਾਸ ਕਰਕੇ ਕਾਲਜ ਦੇ ਨਾਂ ਨੂੰ ਚਾਰਚੰਨ ਲਾਏ। ਥੇ ਜਿਕਰਯੋਗ ਗੱਲ ਹੈ ਕਿ ਸਾਰੇ ਵਿਦਿਆਰਥੀਆਂ ਨੇ ਫਸਟ ਡਵੀਜਨ ਵਿੱਚ ਇਹ ਪ੍ਰੀਖਿਆ ਪਾਸ ਕੀਤੀ । ਇਸ ਕਲਾਸ ਦੇ ਹੋਣਹਾਰ ਵਿਦਿਆਰਥੀ ਗੁਰਮੇਲ ਸਿੰਘ ਨੇ 84 ਪ੍ਰਤੀਸ਼ਤ ਅੰਕ ਕਰਕੇ ਕਲਾਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਡਾਇਰੈਕਟਰ ਮਾਲਵਾ ਸਰੀਰਕ ਸਿੱਖਿਆ ਕਾਲਜ ਪ੍ਰੋ ਦਰਸਨ ਸਿੰਘ ਅਤੇ ਡੀਨ ਆਰ. ਸੀ. ਸ਼ਰਮਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਉਪਲੱਬਤੀ ਤੇ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਦੇ ਮਿਹਨਤੀ ਅਧਿਆਪਕਾਂ ਨੂੰ ਦਿੱਤਾ।

Share Button

Leave a Reply

Your email address will not be published. Required fields are marked *