ਮਾਰੂ ਨਸ਼ਿਆਂ ਨੂੰ ਖਤਮ ਕਰਨਾ ਫਤਿਹ ਫਾਊਡੇਸ਼ਨ ਦਾ ਮੁੱਖ ਮਕਸਦ – ਅਨੂਪ ਭੁੱਲਰ

ਮਾਰੂ ਨਸ਼ਿਆਂ ਨੂੰ ਖਤਮ ਕਰਨਾ ਫਤਿਹ ਫਾਊਡੇਸ਼ਨ ਦਾ ਮੁੱਖ ਮਕਸਦ – ਅਨੂਪ ਭੁੱਲਰ
ਫਾਊਡੇਸ਼ਨ ਵੱਲੋਂ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦਾ ਕੀਤਾ ਜਾਂਦਾ ਫਰੀ ਇਲਾਜ

26-29 (1) 26-29 (2) 26-29 (3)

ਭਿੱਖੀਵਿੰਡ 26 ਅਗਸਤ (ਹਰਜਿੰਦਰ ਸਿੰਘ ਗੋਲਣ)-ਸਮਾਜ ਸੇਵੀ ਜਥੇਬੰਦੀ ਫਤਿਹ ਫਾਊਡੇਸ਼ਨ ਦਾ ਮੁੱਖ ਮਕਸਦ ਮਾਰੂ ਨਸ਼ਿਆਂ ਦਾ ਖਾਤਮਾ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਫਤਿਹ ਫਾਊਡੇਸ਼ਨ ਦੇ ਚੇਅਰਮੈਂਨ ਅਨੂਪ ਸਿੰਘ ਭੁੱਲਰ ਨੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ ਤੇ ਆਖਿਆ ਕਿ ਫਾਊਡੇਸ਼ਨ ਦੇ ਅਹੁਦੇਦਾਰ ਹੁਣ ਤੱਕ 18500 ਘਰਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾ ਚੁੱਕੇ ਹਨ। ਉਹਨਾਂ ਨੇ ਆਖਿਆ ਕਿ ਮਾਰੂ ਨਸ਼ਿਆਂ ਦੇ ਲਪੇਟ ਵਿੱਚ ਆਏ ਨੌਜਵਾਨਾਂ ਦਾ ਇਲਾਜ ਵੀ ਫਾਊਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਹਨਾਂ ਦੀ ਗਿਣਤੀ ਸ਼ੁਰੂ ਵਿੱਚ 13 ਸੀ, ਜੋ ਹੁਣ 350 ਹੋ ਗਈ ਹੈ। ਇਹਨਾਂ ਨੌਜਵਾਨਾਂ ਨੂੰ ਬੱਸਾਂ ਰਾਂਹੀ ਲੈ ਕੇ ਜਾਣਾ, ਲੈ ਕੇ ਆਉਣਾ, ਦਵਾਈਆਂ ਦਾ ਖਰਚ ਵੀ ਫਾਊਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੀ ਕੌਸ਼ਲਿੰਗ ਕਰਕੇ ਨਸ਼ਿਆਂ ਨੂੰ ਛੁਡਾਉਣ ਲਈ ਨੌਜਵਾਨਾਂ ਦਾ ਸਹਿਯੋਗ ਕੀਤਾ ਜਾਂਦਾ ਹੈ। ਅਨੂਪ ਭੁੱਲਰ ਨੇ ਆਖਿਆ ਫਾਊਡੇਸ਼ਨ ਵੱਲੋਂ ਪਿੰਡਾਂ ਵਿੱਚ ਨਸ਼ਾ ਵਿਰੋਧੀ ਨੁੱਕੜ ਨਾਟਕ ਤੇ ਡਰਾਮੇ ਵੀ ਕਰਵਾਏ ਜਾ ਰਹੇ ਹਨ। ਉਹਨਾਂ ਨੇ ਆਖਿਆ ਕਿ ਛੇਤੀ ਹੀ ਨੌਜਵਾਨਾਂ ਲਈ ਕੰਪਿਊਟਰ, ਮੋਬਾਈਲ ਰਿਪੇਅਰ, ਬਿਜਲੀ ਮਕੈਨਿਕ, ਪਲੰਬਰ, ਆਈਲੈਟਸ ਦੇ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਤਾਂ ਹੀ ਹੋ ਸਕਦਾ ਹੈ, ਜੇਕਰ ਲੋਕ ਫਤਿਹ ਫਾਊਡੇਸ਼ਨ ਨੂੰ ਪੂਰਨ ਰੂਪ ਵਿੱਚ ਸਹਿਯੋਗ ਦੇਣ।

Share Button

Leave a Reply

Your email address will not be published. Required fields are marked *

%d bloggers like this: