ਮਾਰੂਤੀ ਕਾਰ ਅਤੇ ਹੀਰੋ ਮੋਟਰਸਾਈਕਲ ਦੀ ਟੱਕਰ

ss1

ਮਾਰੂਤੀ ਕਾਰ ਅਤੇ ਹੀਰੋ ਮੋਟਰਸਾਈਕਲ ਦੀ ਟੱਕਰ

untitled-1ਰਾਮਪੁਰਾ ਫੂਲ 2 ਦਸੰਬਰ (ਕੁਲਜੀਤ ਸਿੰਘ ਢੀਂਗਰਾ) ਕੋਟੜਾ ਕੌੜਾ-ਰਾਮਪੁਰਾ ਰੋਡ ‘ਤੇ ਇਕ ਮਾਰੂਤੀ ਕਾਰ ਅਤੇ ਹੀਰੋ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਦੀ ਖਬਰ ਹੈ।ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ (19) ਅਤੇ ਬਲਕਰਨ ਸਿੰਘ (18) ਦੋਵੇਂ ਵਾਸੀ ਝੰਡੂਕੇ ਹੀਰੋ ਮੋਟਰਸਾਈਕਲ ਨੰਬਰ ਪੀਬੀ 03 ਏ.ਐਲ. 4795 ਬਾਲਿਆਂਵਾਲੀ ਤੋਂ ਰਾਮਪੁਰਾ ਵੱਲ ਜਾ ਰਹੇ ਸਨ। ਜਦ ਉਹ ਕੋਟੜਾ ਕੌੜਾ ਰੋਡ ‘ਤੇ ਡੇਰਾ ਬਾਬਾ ਖੂਹੀ ਵਾਲਾ ਨੇੜੇ ਪਹੁੰਚੇ ਤਾਂ ਨੇੜੇ ਹੀ ਇਕ ਖੇਤ ਵਿਚ ਲੱਗੀ ਅੱਗ ਕਾਰਨ ਪੈਦਾ ਹੋਏ ਧੂੰਏ ਦੀ ਚਪੇਟ ਵਿਚ ਆ ਗਏ। ਇਸ ਦੌਰਾਨ ਦੂਜੇ ਪਾਸੇ ਤੋਂ ਇਕ ਮਾਰੂਤੀ 800 ਕਾਰ ਨੰਬਰ ਡੀ.ਐਲ. 3ਸੀ ਏ.ਯੂ. 1408 ਬਾਲਿਆਂਵਾਲੀ ਵੱਲ ਆ ਰਹੀ ਸੀ। ਜਿਸ ਨੂੰ ਜਗਮੀਤ ਸਿੰਘ ਵਾਸੀ ਬੁਰਜ ਮਹਿਮਾ ਚਲਾ ਰਿਹਾ ਸੀ।

ਧੂੰਏ ਕਾਰਨ ਲੜਕਿਆਂ ਦਾ ਮੋਟਰਸਾਈਕਲ ਕਾਰ ਨਾਲ ਟਕਰਾ ਗਿਆ। ਜਿਸ ਵਿਚ ਦੋਵੇਂ ਮੁੰਡੇ ਡਿੱਗ ਕੇ ਜਖਮੀ ਹੋ ਗਏ। ਕਾਰ ਅਤੇ ਮੋਟਰਸਾਈਕਲ ਵੀ ਕਾਫੀ ਨੁਕਸਾਨਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੰਦੀਪ ਵਰਮਾ ਪ੍ਰਧਾਨ ਸਹਾਰਾ ਗਰੁੱਪ ਪੰਜਾਬ ਆਪਣੇ ਸਾਥੀਆਂ ਨਾਲ ਉਥੇ ਪਹੁੰਚੇ ਅਤੇ ਜਖਮੀਆਂ ਨੂੰ ਪਹਿਲਾਂ ਬਾਲਿਆਂਵਾਲੀ ਦੇ ਸੀ.ਐਚ.ਸੀ. ਹਸਪਤਾਲ ਅਤੇ ਬਾਅਦ ਵਿਚ ਰਾਮਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਪਰੰਤ ਬਲਕਰਨ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵਲੋਂ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਰੈਫਰ ਕਰ ਦਿੱਤਾ ਗਿਆ। ਜਦ ਕਿ ਬਲਜਿੰਦਰ ਸਿੰਘ ਦੀ ਲੱਤ ਅਤੇ ਪਿੱਠ ‘ਚ ਕਾਫੀ ਸੱਟਾਂ ਲੱਗੀਆਂ ਹਨ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਐਸ.ਐਚ.ਓ. ਬਲਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *