ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

ss1

ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

13-30 (1)

ਮਹਿਲ ਕਲਾ 11 ਜੁਲਾਈ (ਗੁਰਭਿੰਦਰ ਗੁਰੀ) – ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਜਿਲਾ ਬਰਨਾਲਾ ਇਕਾਈ ਦੀ ਜਿਲਾ ਪੱਧਰੀ ਮੀਟਿੰਗ ਜਿਲਾ ਪ੍ਰਧਾਨ ਰਜਿੰਦਰ ਸਿੰਘ ਗੋਗੀ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਜੰਟ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਉੱਪਰ ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਅਤੇ ਪੈਨਸਰਜ ਦੀਆਂ ਭਖਦੀਆਂ ਮੰਗਾ ਦੀ ਪ੍ਰਾਪਤੀ ਲਈ 14 ਜੁਲਾਈ ਨੂੰ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਦਿੱਤੇ ਜਾ ਧਰਨੇ ਦੀਆਂ ਤਿਆਰੀਆਂ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਕਰਮਚਾਰੀਆਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਲਾ ਪੱਧਰ ਤੇ ਸੂਬਾ ਪੱਧਰ ਉੱਪਰ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਦੀਆਂ ਡਿਉਟੀਆਂ ਲਗਾ ਕੇ ਧਰਨੇ ਨੂੰ ਸਫਲ ਬਣਾਉਣ ਲਈ ਕਰਮਚਾਰੀਆਂ ਨਾਲ ਮੀਟਿੰਗਾਂ ਕਰਕੇ ਤਿਆਰੀਆਂ ਜੋਰ ਸੋਰ ਨਾਲ ਅਰੰਭ ਦਿੱਤੀਆਂ ਹਨ। ਇਸ ਮੌਕੇ ਉਹਨਾਂ ਸਮੂਹ ਕਰਮਚਾਰੀਆਂ ਨੂੰ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਇਸ ਧਰਨੇ ਵਿੱਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਕੀਤੀ।

ਇਸ ਮੌਕੇ ਜਿਲਾ ਪ੍ਰਧਾਨ ਰਜਿੰਦਰ ਸਿੰਘ ਛੀਨੀਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਹਾੜੀ ਦੇ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਮਾਰਕੀਟ ਫੀਸ ਅਤੇ ਆਰ ਡੀ ਐਫ ਅੱਜ ਤੱਕ ਨਹੀ ਜਮਾਂ ਨਹੀ ਕਰਵਾਈ ਗਈ ਜਿਸ ਕਰਕੇ ਮਾਰਕੀਟ ਕਮੇਟੀਆਂ ਦਾ ਅੱਜ ਪੂਰੀ ਤਰਾਂ ਦੀਵਾਲਾ ਨਿਕਲ ਚੁੱਕਾ ਹੈ ਮੁਲਾਜਮਾ ਨੂੰ ਤਨਖ਼ਾਹਾਂ ਤੇ ਪੈਨਸ਼ਨਾਂ ਦੇਣ ਨੂੰ ਫੰਡ ਨਹੀ ਮਿਲ ਰਹੇ। ਉਹਨਾਂ ਕਿਹਾ ਕਿ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਬਕਾਇਆਂ ਨਹੀ ਮਿਲ ਰਿਹਾ ਅਤੇ ਹਾੜੀ ਦੇ ਸੀਜ਼ਨ ਦੌਰਾਨ ਕੀਤੇ ਮੰਡੀਆਂ ਦੇ ਪ੍ਰਬੰਧਾਂ ਦੇ ਬਿੱਲ ਵੀ ਸਮੇਂ ਸਿਰ ਨਹੀ ਭੁਗਤਾਨ ਹੋ ਰਹੇ ਜਿਸ ਕਰਕੇ ਸਮੂਹ ਕਰਮਚਾਰੀਆਂ ਦੇ ਪੈਨਸਨਰਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਇਸ ਮੌਕੇ ਸੁਬਾਂ ਕਮੇਟੀ ਨੂੰ ਵਿਸਵਾਸ ਦਿਵਾਇਆਂ ਉਹ ਜਿਲੇ ਭਰ ਦੇ ਮਾਰਕੀਟ ਕਮੇਟੀ ਕਰਮਚਾਰੀਆਂ ਸਮੇਂਤ ਮੁਹਾਲੀ ਧਰਨੇ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਤਪਾਂ,ਖਜਾਨਚੀ ਭੋਲਾ ਸਿੰਘ ਭਦੌੜ,ਪ੍ਰਚਾਰਕ ਸਕੱਤਰ ਰਾਜਕਰਨ ਸਿੰਘ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਲੇਖਾਕਾਰ ਪਰਮਿੰਦਰ ਸਿੰਘ ਪੰਜਗਰਾਈਆਂ,ਕੁਲਵਿੰਦਰ ਸਿੰਘ,ਮੇਜਰ ਸਿੰਘ ਬਰਨਾਲਾ,ਕਰਮਿੰਦਰ ਸਿੰਘ,ਰਾਜ ਕੁਮਾਰ,ਅਸੋਕ ਗੋਇਲ,ਚੇਤਨ ਕੁਮਾਰ,ਗੁਰਨਾਮ ਸਿੰਘ,ਸਤਵਿੰਦਰਪਾਲ ਸਿੰਘ,ਗੁਰਚੇਤਨ ਸਿੰਘ ਅਤੇ ਰੁਪਿੰਦਰ ਸਿੰਘ ਆਦਿ ਨੇ ਵੀ ਅਪਣੇ ਵਿਚਾਰ ਰੱਖੇ।

Share Button

Leave a Reply

Your email address will not be published. Required fields are marked *