ਮਾਰਕਿਟ ਕਮੇਟੀ ਬੋਹਾ ਚ ਝੋਨੇ ਦੀ ਆਮਦ ਸਾਲ 2015 ਨਾਲੋ 87 ਫੀਸਦੀ ਵੱਧ

ss1

ਮਾਰਕਿਟ ਕਮੇਟੀ ਬੋਹਾ ਚ ਝੋਨੇ ਦੀ ਆਮਦ ਸਾਲ 2015 ਨਾਲੋ 87 ਫੀਸਦੀ ਵੱਧ

ਝੋਨੇ ਦੀ ਖਰੀਦ ਕਰਨ ਚ ਮਾਰਕਫੈਡ “ਮੋਹਰੀ’ ਤੇ ਵੇਅਰਹਾਊਸ “ਫਾਡੀ’

boha-3ਬੋਹਾ, 14 ਅਕਤੂਬਰ(ਜਸਪਾਲ ਸਿੰਘ ਜੱਸੀ):ਮਾਰਕਿਟ ਕਮੇਟੀ ਬੋਹਾ ਨਾਲ ਮੁੱਖ ਯਾਰਡ ਸਮੇਤ ਅਨਾਜ ਖਰੀਦ ਕੇਦਰਾਂ ਚ ਹੁਣ ਤੱਕ 2095 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ।ਜਿਸ ਚੋ 1565 ਟਨ ਝੋਨਾਂ ਖਰੀਦਿਆ ਜਾ ਚੁੱਕਾ ਹੈ ਜਦਕਿ ਖਰੀਦੇ ਝੋਨੇ ਚੋ 905 ਟਨ ਝੋਨੇ ਲਿਫਟਿੰਗ ਹੋਣਾ ਬਾਕੀ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਅੱਜ ਇੱਥੇ ਚੋਣਵੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।ਉਨਾਂ ਝੋਨੇ ਦੀ ਫਸਲ ਨੂੰ ਬੰਪਰ ਐਲਾਣਦਿਆਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਅੱਜ ਤੱਕ 87 ਫੀਸਦੀ ਵੱਧ ਝੋਨੇ ਦੀ ਮੰਡੀਆਂ ਦੀ ਆਮਦ ਹੋਈ ਹੈ।ਕਲੀਪੁਰ ਨੇ ਕਿਹਾ ਕਿ ਝੋਨੇ ਦੀ ਖਰੀਦ ਕਰਨ ਚ ਮਾਰਕਫੈਡ ਮੋਹਰੀ ਹੈ ਜਿਸ ਨੇ ਕੁੱਲ ਖਰੀਦ 1565 ਟਨ ਚੋ 820 ਟਨ ਝੋਨਾਂ ਖਰੀਦ ਕੀਤਾ ਹੈ ਜਦਕਿ ਖਰੀਦ ਕਰਨ ਚ ਦੂਜਾ ਸਥਾਨ ਖਰੀਦ ਏਜੰਸੀ ਪਨਗਰੇਨ ਦਾ ਹੈ ਜਿਸ ਨੇ 410 ਟਨ ਝੋਨੇ ਦੀ ਖਰੀਦ ਕੀਤੀ।ਐਫ.ਸੀ.ਆਈ ਨੇ 160, ਪਨਸਪ ਨੇ 125 ਤੇ ਵੇਅਰ ਹਾਊਸ ਨੇ ਕੇਵਲ 50 ਟਨ ਝੋਨਾ ਖਰੀਦਿਆ ਹੈ।ਚੇਅਰਮੈਨ ਕਲੀਪੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਨੂੰ ਪੂਰੀ ਤਰਾਂ ਪੱਕਣ ਤੋ ਪਹਿਲਾਂ ਨਾ ਕੱਟਣ ਅਤੇ ਨਿਰਧਾਰਤ ਨਮੀ ਵਾਲਾ ਝੋਨਾ ਹੀ ਮੰਡੀਆਂ ਚ ਲਿਆਂਦਾ ਜਾਵੇ ਤਾਂ ਜੋ ਕਿਸਾਨ ਨੂੰ ਮਾਰਕੀਟਿੰਗ ਸਬੰਧੀ ਕੋਈ ਦਿੱਕਤ ਨਾ ਆਵੇ।
ਇੰਨਾਂ ਮੰਡੀਆਂ ਚ ਨਹੀ ਹੈ ਵਾਰਦਾਨਾਂ :
ਖਰੀਦ ਏਜੰਸੀ ਪਨਸਪ ਦੀ ਖਰੀਦ ਵਾਲੇ ਅਨਾਜ ਖਰੀਦ ਕੇਦਰ ਦਲੇਲ ਵਾਲਾ, ਬੀਰੇਵਾਲਾ ਡੋਗਰਾ ਅਤੇ ਵੇਅਰਹਾਊਸ ਦੀ ਖਰੀਦ ਵਾਲੇ ਅਨਾਜ ਖਰੀਦ ਕੇਦਰ ਚੱਕ ਅਲੀਸ਼ੇਰ ਵਿਖੇ ਖਰੀਦ ਏਜੰਸੀਆਂ ਵੱਲੋ ਅਜੇ ਤੱਕ ਬਾਰਦਾਨਾ ਹੀ ਉਪਲਭਧ ਨਹੀ ਕਰਵਾਇਆ ਗਿਆ ਜਿਥੇ ਕ੍ਰਮਵਾਰ 80, 40 ਅਤੇ 35 ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।ਜਿਸ ਨੂੰ ਲੈਕੇ ਮੰਡੀਆ ਚ ਬੈਠੇ ਕਿਸਾਨਾਂ ਅੰਦਰ ਖਰੀਦ ਏਜੰਸੀਆਂ ਪ੍ਰਤੀ ਡਾਢਾ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਇੰਨਾਂ ਖਰੀਦ ਕੇਦਰਾਂ ਚ ਨਹੀ ਪੁਜਿਆ ਝੋਨਾਂ :
ਮਾਰਕਿਟ ਕਮੇਟੀ ਬੋਹਾ ਨਾਲ ਸਬੰਧਤ ਰਾਮ ਨਗਰ ਭੱਠਲ ਅਤੇ ਰਿਉਦ ਕਲਾਂ ਅਜਿਹੇ ਪੇਡੂ ਅਨਾਜ ਖਰੀਦ ਕੇਦਰ ਹਨ ਜਿਥੇ ਇਸ ਵਾਰ ਅੱਜੇ ਤੱਕ ਝੋਨਾਂ ਵੇਚਣ ਲਈ ਕਿਸਾਨ ਨੇ ਦਸਤਕ ਹੀ ਨਹੀ ਦਿੱਤੀ।ਜਦਕਿ ਸ਼ੇਰਖਾਂ ਵਾਲਾ ਅਤੇ ਅਚਾਨਕ ਪਿੰਡਾਂ ਦੇ ਅਨਾਜ ਖਰੀਦ ਕੇਦਰਾਂ ਚ 10-10 ਟਨ ਝੋਨੇ ਦੀ ਆਮਦ ਹੋਈ ਪਰ ਖਰੀਦ ਏਜੰਸੀਆਂ ਨੇ ਇੰਨਾਂ ਨੂੰ ਮੂੰਹ ਨਹੀ ਲਾਇਆ।

ਸਮੱਸਿਆ ਉਭਰਨ ਦਾ ਖਾਦਸ਼ਾ :
ਮਾਰਕਿਟ ਕਮੇਟੀ ਬੋਹਾ ਦੇ ਅਨਾਜ ਖਰੀਦ ਕੇਦਰਾਂ ਚ ਆਉਦੇ ਦਿਨਾਂ ਚ ਝੋਨੇ ਦੀ ਲਿਫਟਿੰਗ ਤੇ ਅਨਾਜ ਮੰਡੀਆਂ ਚ ਬਾਰਦਾਨੇ ਦੀ ਸਮੱਸਿਆ ਦਾ ਹੋਰ ਗਹਿਰਾ ਹੋਣ ਦੀ ਖਾਦਸ਼ਾ ਜਤਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *