ਮਾਮੂਲੀ ਕਹਾਂ ਸੁਣੀ ਦੇ ਚਲਦਿਆਂ ਨੋਜਵਾਨ ਨੇ ਗੋਲੀ ਚਲਾਈ

ss1

ਮਾਮੂਲੀ ਕਹਾਂ ਸੁਣੀ ਦੇ ਚਲਦਿਆਂ ਨੋਜਵਾਨ ਨੇ ਗੋਲੀ ਚਲਾਈ

ਰਾਮਪੁਰਾ ਫੂਲ 28 ਸਤੰਬਰ (ਕੁਲਦੀਪ ਸਿੰਘ ਢੀਂਗਰਾਂ): ਸਥਾਨਕ ਪੁਲਿਸ ਸਟੇਸਨ ਦੇ ਨੇੜੇ ਇਕ ਨੌਜਵਾਨ ਵੱਲੋ ਮਾਮੂਲੀ ਕਹਾ ਸੁਣੀ ਦੇ ਚਲਦਿਆਂ ਗੋਲੀ ਚਲਾ ਕੇ ਮਾਹੋਲ ਨੂੰ ਗਰਮ ਕਰ ਦਿੱਤਾ। ਗੋਲੀ ਚਲਣ ਦੀ ਚਰਚਾ ਸਹਿਰ ਵਿੱਚ ਜੰਗਲ ਦੀ ਅੱਗ ਵਾਗੂ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਿਹਰ ਕਰੀਬ ਦੋ ਵੱਜੇ ਪੁਲਿਸ ਸਟੇਸਨ ਦੇ ਨੇੜੇ ਆੜਤ ਦਾ ਕੰਮ ਕਰਦੇ ਸਿਊਪਾਲ ਦੇ ਚਾਰ ਸਾਲਾਂ ਬੇਟੇ ਜੋ ਕਿ ਘਰ ਅੱਗੇ ਸਾਈਕਲ ਚਲਾ ਰਿਹਾ ਸੀ ਨੂੰ ਮੋਟਰ ਸਾਈਕਲ ਸਵਾਰ ਨੋਜਵਾਨਾਂ ਨੇ ਟੱਕਰ ਮਾਰ ਦਿੱਤੀ। ਜਿਸ ਕਰਕੇ ਉਸ ਦੇ ਸਿਰ ਵਿੱਚ ਸੱਟ ਲਗ ਗਈ।ਇਸ ਦੋਰਾਨ ਇੱਕਠੀ ਹੋਈ ਭੀੜ ਨੇ ਤੇ ਸਿਊਪਾਲ ਦੇ ਚਚੇਰੇ ਭਰਾ ਪ੍ਰਿੰਸ ਕੁਮਾਰ ਨੇ ਉਨ੍ਹਾਂ ਨੋਜਵਾਨਾਂ ਨਾਲ ਹੱਥੋ ਪਾਈ ਕੀਤੀ ਤੇ ਬਾਅਦ ਵਿੱਚ ਹੋਰ ਸਾਥੀਆਂ ਨੂੰ ਨਾਲ ਲੈ ਕੇ ਪ੍ਰਿੰਸ ਨੂੰ ਕੁੱਟਣ ਲਈ ਇੱਥੇ ਆ ਗਏ।ਇਸ ਦੋਰਾਨ ਲੋਕਾਂ ਦਾ ਭਾਰੀ ਇੱਕਠ ਹੋ ਗਿਆ ਤੇ ਉਨ੍ਹਾਂ ਚੋ ਇੱਕ ਨੌਜਵਾਨ ਨੇ ਹਵਾ ਵਿੱਚ ਹਵਾਈ ਫਾਇਰ ਕਰ ਦਿੱਤਾ ਤੇ ਉਥੋ ਚਲੇ ਗਏ।ਜਦ ਇਸ ਸੰਬੰਧੀ ਥਾਣਾ ਸਿਟੀ ਰਾਮਪੁਰਾ ਦੇ ਐਸ ਐਚ ੳ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਪਾਸ ਇਸ ਤਰ੍ਹਾਂ ਦੀ ਕੋਈ ਸਿਕਾਇਤ ਨਹੀ ਹੈ।

Share Button

Leave a Reply

Your email address will not be published. Required fields are marked *