ਮਾਮਲਾ 84 ਦੇ ਸਿੱਖ ਕਤਲੇਆਮ ਦਾ – ਸੇਕ ਪਹਿਲੀ ਵਾਰ ਨਹਿਰੂ-ਗਾਂਧੀ ਪਰਿਵਾਰ ਤੱਕ ਪੁੱਜਾ : ਜੀ.ਕੇ

ss1

ਮਾਮਲਾ 84 ਦੇ ਸਿੱਖ ਕਤਲੇਆਮ ਦਾ – ਸੇਕ ਪਹਿਲੀ ਵਾਰ ਨਹਿਰੂ-ਗਾਂਧੀ ਪਰਿਵਾਰ ਤੱਕ ਪੁੱਜਾ : ਜੀ.ਕੇ


ਫਤਿਹਗੜ੍ਹ ਸਾਹਿਬ-’84 ਸਿੱਖ ਕਤਲੇਆਮ ਸਬੰਧੀ ਜਗਦੀਸ਼ ਟਾਈਟਲਰ ਵਲੋਂ ਵੀਡੀਓ ਰਾਹੀਂ ਕੀਤੇ ਖੁਲਾਸੇ ਨਾਲ ਪਹਿਲੀ ਵਾਰ ਨਹਿਰੂ-ਗਾਂਧੀ ਪਰਿਵਾਰ ਤੱਕ ਸੇਕ ਪਹੁੰਚਿਆ ਹੈ, ਜਿਸ ਕਾਰਨ ਹੁਣ ਉਹ ਕਾਨੂੰਨ ਦੀ ਗ੍ਰਿਫਤ ਵਿਚ ਆ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਿੰਡ ਪੰਜੋਲੀ ਵਿਖੇ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਜੀ.ਕੇ ਨੇ ਕਿਹਾ ਕਿ ਇਸ ਸਬੰਧੀ ਜਗਦੀਸ਼ ਟਾਈਟਲਰ ਵਲੋਂ ਉਨ੍ਹਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ (ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੋਰ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ) ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਦੇਣ ਲਈ ਉਹ ਅਦਾਲਤ ਵਿਚ ਆਪਣਾ ਪੱਖ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਸਬੰਧੀ ਮਰਹੂਮ ਨੇਤਾ ਰਾਜੀਵ ਗਾਂਧੀ ਵਲੋਂ ਕਿਹਾ ਗਿਆ ਸੀ ਕਿ ”ਜਬ ਕੋਈ ਬੜਾ ਦਰੱਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੈ” ਅਤੇ ਹੁਣ ਜਗਦੀਸ਼ ਟਾਈਟਲਰ ਵਲੋਂ ਕੀਤੇ ਗਏ ਵਿਡੀਓ ਖੁਲਾਸੇ ਨਾਲ ਕਾਂਗਰਸ ਦੀ ਬਿੱਲੀ ਥੈਲਿਓ ਬਾਹਰ ਆ ਗਈ ਹੈ, ਜਿਸ ਵਿਚ ਉਹ ਦਿੱਲੀ ਸਿੱਖ ਕਤਲੇਆਮ ਦੀ ਸਾਫ ਤੇ ਸਪਸ਼ਟ ਸ਼ਬਦਾਂ ਵਿਚ ਤਸਵੀਰ ਪੇਸ਼ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ  ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਜੋ ਐਸ.ਆਈ.ਟੀ ਬਣਾਈ ਹੈ ਉਸ ਸਬੰਧੀ ਜਸਟਿਸ ਧਿੰਗੜਾ ਵਲੋਂ ਇੱਕ ਚਿੱਠੀ ਰਾਂਹੀ ਉਨਾਂ ਨੂੰ ਦੱਸਿਆ ਹੈ, ਕਿ ਇਹ ਦੋਵੇ ਸੀ.ਡੀਜ਼ ਉਨ੍ਹਾਂ ਨੂੰ ਮਿੱਲ ਚੁੱਕੀਆ ਹਨ ਇਸ ਨੂੰ ਆਪਣੇ ਕੇਸ ਦਾ ਹਿੱਸਾ ਬਣਾਕੇ ਇਸ ਤੇ ਇਨਕੁਆਰੀ ਆਰਡਰ ਕੀਤੇ ਗਏ ਹਨ। ਵਿਦੇਸ਼ਾ ਵਿੱਚ ਦਸਤਾਰ  ਦੀ  ਹੋ ਰਹੀ ਬੇਅਦਬੀ ਸਬੰਧੀ ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆ ਨੂੰ ਸਖਤ ਸਜਾ ਦੇਣ ਦਾ ਫੈਸਲਾ ਸਲਾਘਾਯੋਗ ਹੈ।

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਵੀ ਪੱਗ ਦੀ ਬੇਅਦਬੀ ਸਬੰਧੀ ਕਾਨੂੰਨ ਹੈ ਪਰ ਇਹ ਕਾਗਜਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਜਿਸ ਤੇ ਕੋਈ ਅਮਲ ਹੀ ਨਹੀ ਕਰਦਾ। ਉਨ੍ਹਾਂ ਕਿਹਾ ਕਿ ਸਿੱਖ ਕੋਮ ਨੂੰ ਬੁਲੰਦੀਆਂ ਤੇ ਲਿਜਾਉਣ ਅਤੇ ਅੰਤਰਰਾਸ਼ਟਰੀ ਮੰਚ ਤੇ ਸਿੱਖਾਂ ਦੀ ਪਹਿਚਾਣ ਬਣਾਉਣ ਲਈ ਸਿੱਖਾਂ ਨੂੰ ਸਿੱਖਿਆ ਨੂੰ ਆਪਣੇ ਮੁੱਖ ਏਜੰਡੇ ਤੇ ਲਿਆਉਣਾ ਪਵੇਗਾ ਤਾਂ ਹੀ ਸਿੱਖ ਗੁਰੂਆਂ ਵਲੋਂ ਦਿੱਤੇ ਵਿਲੱਖਣ ਸਰੂਪ ਤੇ ਕਿਰਦਾਰ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹਥਿਆਰਾਂ ਨਾਲ ਲੜਾਈ ਕਰਕੇ ਕੌਮ ਦੀ ਪਹਿਚਾਣ ਨਹੀਂ ਬਣਾਈ ਜਾ ਸਕਦੀ, ਹੁਣ ਤਾਂ ਸਿੱਖਿਆ ਨਾਲ ਹੀ ਕੌਮ ਦੇ ਇਤਿਹਾਸ ਬਦਲ ਜਾ ਸਕਦੇ ਹਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ਼ ਦੀਦਾਰ ਸਿੰਘ ਭੱਟੀ, ਨਗਰ ਕੋਂਸਲ ਸਰਹਿੰਦ ਦੇ ਪ੍ਰਧਾਨ ਸ਼ੇਰ ਸਿੰਘ, ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜ਼ਰ ਜਗੀਰ ਸਿੰਘ, ਅਜਾਇਬ ਸਿੰਘ ਜਖਵਾਲੀ, ਮੈਨੇਜਰ ਉੱਧਮ ਸਿੰਘ, ਕੁਲਦੀਪ ਸਿੰਘ ਪੋਲਾ, ਪ੍ਰਸਿੱਧ ਸਾਹਿਤਕਾਰ ਬੀਬੀ ਪਰਮਜੀਤ ਕੋਰ ਸਰਹਿੰਦ, ਜਗਜੀਤ ਸਿੰਘ ਪੰਜੋਲੀ, ਅਜਾਇਬ ਸਿੰਘ ਜਖਵਾਲੀ, ਦਿਲਬਾਗ ਸਿੰਘ ਬਾਘਾ, ਸੁਰਿੰਦਰ ਸਿੰਘ ਸੁਹਾਗਹੇੜੀ, ਗੁਰਵਿੰਦਰ ਸਿੰਘ ਸਾਹੀ ਤੇ ਹੋਰ ਪਤਵੰਤੇ ਵੀ ਹਾਜਰ ਸਨ।

SHARE.
Share Button

Leave a Reply

Your email address will not be published. Required fields are marked *