Sun. Aug 18th, 2019

ਮਾਮਲਾ ਸੁਰਜੀਤ ਗੱਗ ਦੀ ਹੋਈ ਕੁੱਟਮਾਰ ਦਾ: ਸੁਰਜੀਤ ਗੱਗ ਦੇ ਖਿਲਾਫ ਸਿੱਖ ਜਥੇਬੰਦੀਆਂ ਹੋਈਆਂ ਇਕੱਠੀਆਂ

ਮਾਮਲਾ ਸੁਰਜੀਤ ਗੱਗ ਦੀ ਹੋਈ ਕੁੱਟਮਾਰ ਦਾ: ਸੁਰਜੀਤ ਗੱਗ ਦੇ ਖਿਲਾਫ ਸਿੱਖ ਜਥੇਬੰਦੀਆਂ ਹੋਈਆਂ ਇਕੱਠੀਆਂ
ਕਿਸੇ ਨੂੰ ਵੀ ਸ਼ਹਿਰ ਦਾ ਮਾਹੋਲ ਖਰਾਬ ਕਰਨ ਦੀ ਆਗਿਆ ਨਹੀ ਦਿਤੀ ਜਾਵੇਗੀ: ਡੀ ਐਸ ਪੀ

ਸ੍ਰੀ ਅਨੰਦਪੁਰ ਸਾਹਿਬ, 1 ਅਕਤੂਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਅੱਜ ਸਿੱਖ ਜਥੇਂਬੰਦੀਆਂ ਨੇ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਨਾਲ ਮੁਲਾਕਾਤ ਕੀਤੀ ਗਈ ਤੇ ਕਵੀ ਸੁਰਜੀਤ ਗੱਗ ਵਲੋਂ ਗਲਤ ਤਰੀਕੇ ਨਾਲ ਕਵਿਤਾਵਾਂ ਲਿਖ ਕੇ ਇਲਾਕੇ ਦਾ ਮਾਹੋਲ ਖਰਾਬ ਕਰਨ ਦਾ ਕਾਰਨ ਦੱਸਿਆ ਗਿਆ। ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਪ੍ਰਿੰ:ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਾਫੀ ਸਮੇ ਤੋਂ ਕਵੀ ਸੁਰਜੀਤ ਗੱਗ ਸਿੱਖ ਧਰਮ ਦੇ ਖਿਲਾਫ, ਸ਼੍ਰੀ ਗੁਰੂ ਨਾਨਕ ਸਾਹਿਬ ਦੇ ਖਿਲਾਫ ਅਤੇ ਹੋਰ ਧਰਮਾਂ ਦੇ ਖਿਲਾਫ ਆਪਣੀਆਂ ਕਵਿਤਾਵਾਂ ਲਿਖ ਕੇ ਫੇਸਬੁਕ ਤੇ ਹੋਰ ਸਾਧਨਾਂ ਰਾਹੀਂ ਕੁਪ੍ਰਚਾਰ ਕਰਦਾ ਆ ਰਿਹਾ ਹੈ, ਜਿਸ ਕਰਕੇ ਸਮੂੰਹ ਭਾਈਚਾਰੇ ਦੇ ਮਨ ਵਿਚ ਗੱਗ ਦੇ ਖਿਲਾਫ ਗੁੱਸਾ ਤੇ ਰੋਸ ਦੀ ਭਾਵਨਾ ਹੈ। ਉਨਾਂ ਕਿਹਾ ਕਿ ਕਿਸੇ ਨੂੰ ਕੋਈ ਹੱਕ ਨਹੀ ਕਿ ਉਹ ਗੁਰੂ ਸਾਹਿਬਾਨ ਤੇ ਹੋਰ ਧਰਮਾਂ ਖਿਲਾਫ ਲਿਖੇ ਤੇ ਗਲਤ ਪ੍ਰਚਾਰ ਕਰੇ ਤੇ ਇਸਨੂੰ ਬ੍ਰਦਾਸ਼ਿਤ ਨਹੀ ਕੀਤਾ ਜਾਵੇਗਾ। ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਨੂੰ ਨੱਥ ਪਾਈ ਜਾਵੇ ਤਾਂ ਕਿ ਇਲਾਕੇ ਦਾ ਮਾਹੋਲ ਸ਼ਾਂਤ ਬਣਿਆ ਰਹੇ।
ਕੀ ਕਹਿਣੈ ਇਸ ਬਾਰੇ ਡੀ ਐਸ ਪੀ ਕਾਹਲੌਂ ਦਾ???
ਇਸ ਸਬੰਧੀ ਗੱਲ ਕਰਨ ਤੇ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਸ਼ਹਿਰ ਦਾ ਮਾਹੋਲ ਸ਼ਾਂਤ ਰਖਿਆ ਜਾਵੇਗਾ ਤੇ ਕਿਸੇ ਨੂੰ ਵੀ ਹਾਲਾਤ ਖਰਾਬ ਕਰਨ ਦੀ ਆਗਿਆ ਨਹੀ ਦਿਤੀ ਜਾਵੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਗੱਗ ਖਿਲਾਫ ਸ਼ਿਕਾਇਤ ਦਿਤੀ ਗਈ ਹੈ ਤੇ ਇਸ ਸਬੰਧੀ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੁਲਿਸ ਵਲੋਂ ਕਵੀ ਗੱਗ ਨਾਲ ਕੁੱਟਮਾਰ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਯਾਦਵ ਸਿੰਘ ਯਾਦੀ ਪਿੰਡ ਝਿੰਜੜੀ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਧਾਰਾ 341,323, 34 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ, ਸੰਦੀਪ ਸਿੰਘ ਕਲੌਤਾ, ਬਾਬਾ ਸਰਬਜੀਤ ਸਿੰਘ, ਮਾਤਾ ਸੁਰਿੰਦਰ ਕੌਰ ਸਰਪੰਚ, ਐਡਵੋਕੇਟ ਹਰਦੇਵ ਸਿੰਘ, ਐਡ:ਜਸਵੀਰ ਸਿੰਘ, ਮਨਜਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: