Thu. Apr 18th, 2019

ਮਾਮਲਾ ਸਿੱਖ ਦਸਤਾਰ ’ਤੇ ਸੁਪਰੀਮ ਕੋਰਟ ਦੇ ਸਵਾਲ ਦਾ – ਪੰਥਕ ਤਾਲਮੇਲ ਸੰਗਠਨ ਵੱਲੋਂ ਰੋਸ ਧਰਨਾ

ਮਾਮਲਾ ਸਿੱਖ ਦਸਤਾਰ ’ਤੇ ਸੁਪਰੀਮ ਕੋਰਟ ਦੇ ਸਵਾਲ ਦਾ – ਪੰਥਕ ਤਾਲਮੇਲ ਸੰਗਠਨ ਵੱਲੋਂ ਰੋਸ ਧਰਨਾ

ਜਲੰਧਰ, 27 ਅਪ੍ਰੈਲ, 2018:ਸਿੱਖਾਂ ਦੀ ਦਸਤਾਰ ਸੰਬੰਧੀ ਸੁਪਰੀਮ ਕੋਰਟ ਵੱਲੋਂ ਉਠਾਏ ਗਏ ਬੇਤੁਕੇ ਸਵਾਲ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਲਈ ਪੰਥਕ ਤਾਲਮੇਲ ਸੰਗਠਨ ਵੱਲੋਂ ਅੱਜ ਜਲੰਧਰ ਵਿਖੇ ਰੋਸ ਧਰਨਾ ਦਿੱਤਾ ਗਿਆ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਅਕਾਲ ਪੁਰਖ਼ ਕੀ ਫ਼ੌਜ ਦੇ ਮੁੱਖ ਸੇਵਾਦਾਰ ਸ: ਜਸਵਿੰਦਰ ਸਿੰਘ ਐਡਵੋਕੇਟ ਦੀ ਅਗਵਾਈ ਵਿਚ ਦਿੱਤੇ ਗਏ ਇਸ ਧਰਨੇ ਮੌਕੇ ਬੁਲਾਰਿਆਂ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਆਨ ਅਤੇ ਸ਼ਾਨ ਦਾ ਪ੍ਰਤੀਕ ਹੈ ਅਤੇ ਇਸ ਵਿਰੁੱਧ ਕੋਈ ਵੀ ਫ਼ੈਸਲਾ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ।
ਇਸ ਮੌਕੇ ਸੁਰਿੰਦਰ ਪਾਲ ਸਿੰਘ ਗੋਲਡੀ, ਪ੍ਰੋ: ਬਲਵਿੰਦਰ ਪਾਲ ਸਿੰਘ, ਸੁਖਵਿੰਦਰ ਕੋਟਲੀ, ਬਲਵਿੰਦਰ ਅੰਬੇਡਕਰ, ਰਜਿੰਦਰ ਰਾਣਾ, ਗੁਰਬਚਨ ਸਿੰਘ ਦੇਸ ਪੰਜਾਬ, ਮਾਸਟਰ ਹਰਬੰਸ ਸਿੰਘ, ਇੰਦਰਜੀਤ ਸਿੰਘ ਰਾਣਾ ਲੁਧਿਆਣਾ, ਪ੍ਰਭਸ਼ਰਨ ਸਿੰਘ ਲੁਧਿਆਣਾ, ਰਛਪਾਲ ਸਿੰਘ ਹੁਸ਼ਿਆਰਪੁਰ, ਮਨਪ੍ਰੀਤ ਸਿੰਘ ਹੁਸ਼ਿਆਰਪੁਰ, ਗੁਰਚਰਨ ਸਿੰਘ ਬਸਿਆਲਾ, ਰੂਪਕੰਵਰ ਸਿੰਘ, ਸੁਖਵਿੰਦਰ ਕੋਟਲੀ, ਦਵਿੰਦਰ ਸਿੰਘ ਆਨੰਦ, ਠੇਕੇਦਾਰ ਹਰਦੇਵ ਸਿੰਘ, ਸੰਦੀਪ ਸਿੰਘ ਚਾਵਲਾ, ਹਰਭਜਨ ਸਿੰਘ ਬੈਂਸ, ਮਹਿੰਦਰ ਸਿੰਘ ਚਮਕ, ਨਵਤੇਜ ਸਿੰਘ ਟਿੰਮੀ, ਅਰਿੰਦਰਜੀਤ ਸਿੰਘ ਚੱਢਾ, ਸੁਰਜੀਤ ਸਿੰਘ ਸਸਤਾ ਆਇਰਨ, ਬਾਵਾ ਖਰਬੰਦ, ਮਨਜੀਤ ਸਿੰਘ ਦੂਆ, ਬਲਦੇਵ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: