Mon. May 20th, 2019

ਮਾਮਲਾ ਸਕੂਲ ਮੁਖੀ ਦੀ ਦਾਦਾਗਿਰੀ ਦਾ

ਮਾਮਲਾ ਸਕੂਲ ਮੁਖੀ ਦੀ ਦਾਦਾਗਿਰੀ ਦਾ
ਮਨੁੱਖੀ ਅਧਿਕਾਰ ਕਮਿਸ਼ਨ ਦੇ ਦਰ ਪੁੱਜੀ ਪੁਕਾਰ

ਰਾਮਪੁਰਾ ਫੂਲ 30 ਅਗਸਤ (ਕੁਲਜੀਤ ਸਿੰਘ ਢੀਗਰਾ): ਸਰਕਾਰੀ ਹਾਈ ਸਕੂਲ ਪਿੰਡ ਆਲੀਕੇ ਵਿੱਚ ਇੰਚਾਰਜ ਵਜੋੋਂ ਤਾਇਨਾਤ ਇੱਕ ਅਧਿਆਪਿਕਾ ਵੱਲੋੋਂ ਸਰਕਾਰੀ ਹੁਕਮਾਂ ਦੀ ਅਦੂਲੀ ਕਰਨ ਅਤੇ ਨਿੱਜੀ ਰੰਜਿਸ ਕਾਰਨ ਇੱਕ ਅਧਿਆਪਕਾ ਬਦਲੀ ਹੋਣ ਤੋਂ ਬਾਅਦ ਵੀ ਰਿਲੀਵ ਨਾ ਕਰਨ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਰ ਪੁੱਜ ਗਿਆ ਹੈ। ਪੀੜਿਤ ਅਧਿਆਪਕਾ ਰੁਪਿੰਦਰ ਕੌਰ ਦੇ ਪਿਤਾ ਸੋਹਣ ਸਿੰਘ ਪਿੰਡ ਰਾਮਪੁਰਾ ਨੇ ਦੱਸਿਆ ਕਿ ਉਨ੍ਹਾਂ ਸਕੂਲ ਮੁਖੀ ਵੱਲੋਂ ਅਪਨਾਏ ਗਏ ਗੈਰ ਮਨੁੱਖੀ ਵਤੀਰੇ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਦੀ ਦਾਦਾਗਿਰੀ ਦੇ ਕਾਰਨ ਉਨ੍ਹਾਂ ਦੇ ਬੇਟੀ ਦੇ ਸਹੁਰਾ ਪਰਿਵਾਰ ਵਿੱਚ ਵੀ ਪ੍ਰੇਸ਼ਾਨੀ ਦਾ ਆਲਮ ਬਣਿਆ ਹੋਇਆ ਹੈ।ਜਿਸ ਕਾਰਨ ਬੇਟੀ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਣਦਾ ਇਨਸਾਫ ਨਾ ਮਿਲਿਆ ਤਾਂ ਉਹ ਇਸ ਮਾਮਲੇ ਨੂੰ ਮਾਣਯੋਗ ਅਦਾਲਤ ਵਿੱਚ ਵੀ ਲੈ ਜਾਣ ਲਈ ਮਜ਼ਬੂਰ ਹੋਣਗੇ।
ਜ਼ਿਕਰਯੋਗ ਹੈ ਕਿ ਸੋਹਣ ਸਿੰਘ ਦੀ ਬੇਟੀ ਹਿਸਾਬ ਅਧਿਆਪਕਾ ਰੁਪਿੰਦਰ ਕੌਰ ਨੇ ਆਪਣਾ ਵਿਆਹ ਕੋਟਕਪੂਰਾ ਵਿਖੇ ਹੋ ਜਾਣ ਤੋਂ ਬਾਅਦ ਵਿਭਾਗ ਨੂੰ ਆਪਣੀ ਬਦਲੀ ਦੀ ਅਰਜੀ ਦਿੱਤੀ ਸੀ।ਜਿਸ ਦੇ ਅਧਾਰ ਤੇ 26 ਜੂਨ 2016 ਨੂੰ ਰੁਪਿੰਦਰ ਕੌੌਰ ਦੀ ਬਦਲੀ ਆਲੀਕੇ ਤੋੋਂ ਫਰੀਦਕੋੋਟ ਜਿਲ੍ਹੇ ਦੇ ਪਿੰਡ ਰੋੋੜੀਕਪੂਰਾ ਸਥਿਤ ਸਕੂਲ ਵਿੱਚ ਕਰ ਦਿੱਤੀ ਗਈ। ਜਿਸ ਦੇ ਬਕਾਇਦਾ ਹੁਕਮ ਸਕੂਲ ਵਿੱਚ 28 ਜੂਨ ਨੂੰ ਪੁੱਜ ਗਏ।ਪਰ ਸਕੂਲ ਮੁਖੀ ਨੇ ਰੁਪਿੰਦਰ ਕੌਰ ਨੂੰ 50 ਫੀਸਦੀ ਸਟਾਫ਼ ਦੀ ਸ਼ਰਤ ਪੂਰੀ ਨਾ ਹੋਣ ਦਾ ਬਹਾਨਾ ਲਾ ਕੇ ਰਿਲੀਵ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਜਿਸ ਤੋਂ ਬਾਅਦ ਰੁਪਿੰਦਰ ਕੌਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਸਮੇਤ ਉੱਚ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ ਤੱਕ ਪਹੁੰਚ ਕੀਤੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 50 ਫੀਸਦੀ ਦੀ ਸ਼ਰਤ ਵਾਲਾ ਮੁੱਦਾ ਸਪੱਸ਼ਟ ਹੋਣ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੀਤੇ ਹੁਕਮਾਂ ਤੋਂ ਬਾਅਦ ਵੀ ਉਕਤ ਸਕੂਲ ਮੁਖੀ ਟੱਸ ਤੋਂ ਮੱਸ ਨਹੀਂ ਹੋਈ।
ਸੋਹਣ ਸਿੰਘ ਨੇ ਦੱਸਿਆ ਕਿ ਸਕੂਲ ਮੁਖੀ ਦੀ ਇਸ ਜਿੱਦ ਕਾਰਨ ਉਨ੍ਹਾਂ ਦੇ ਬੇਟੀ ਨੂੰ ਹਰ ਰੋਜ 200 ਕਿਲੋਮੀਟਰ ਦਾ ਆਉਣ ਜਾਣ ਕਰਨਾ ਪੈਂਦਾ ਹੈ। ਜਿਸ ਕਾਰਨ ਜਿੱਥੇ ਉਸ ਨੂੰ ਸ਼ਰੀਰਕ ਕਸ਼ਟ ਸਹਿਣ ਕਰਨਾ ਪੈਂਦਾ ਹੈ, ਉੱਥੇ ਹੀ ਉਹ ਸਹੁਰੇ ਪਰਿਵਾਰ ਵਿੱਚ ਆਪਣੀਆਂ ਰੋਜਾਨਾ ਦੀਆਂ ਘਰੇਲੂ ਜਿੰਮੇਵਾਰੀਆਂ ਨਿਭਾਉਣ ਤੋਂ ਵੀ ਅਸਮਰੱਥ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਸ ਦਾ ਸਹੁਰਾ ਪਰਿਵਾਰ ਉਸ ਦੀ ਇਸ ਮਜ਼ਬੂਰੀ ਨੂੰ ਸਮਝਦਾ ਹੋਇਆ ਉਸ ਦਾ ਪੂਰਾ ਸਾਥ ਦੇ ਰਿਹਾ ਹੈ, ਪਰ ਇੱਕ ਨੂੰਹ ਹੋਣ ਦੇ ਨਾਤੇ ਉਸ ਨੂੰ ਪਰਿਵਾਰਕ ਕੰਮ ਕਾਜ ਦਾ ਹਿੱਸਾ ਨਾ ਬਨਣ ਕਾਰਨ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਸਿੱਖਿਆ ਮੰਤਰੀ ਸਮੇਤ ਸਰਕਾਰ ਦੇ ਹੋਰ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ, ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਮਾਨਯੋਗ ਅਦਾਲਤ ਦਾ ਦਰਵਾਜਾ ਵੀ ਖੜਕਾਉਣਗੇ।

Leave a Reply

Your email address will not be published. Required fields are marked *

%d bloggers like this: