ਮਾਮਲਾ ਬੀ. ਐਡ. ਟੈੱਟ ਪਾਸ ਬੇਰੁਜਗਾਰਾਂ ਦਾ ਸੰਘਰਸ਼ ਨੱਪਦਿਆਂ ਬਾਦਲ ਹਕੁਮਤ ਵੱਲੋਂ `ਨੰਨ੍ਹੀ` ਪਰੀ ਦੀ ਬਲੀ ਦਾ

ss1

ਮਾਮਲਾ ਬੀ. ਐਡ. ਟੈੱਟ ਪਾਸ ਬੇਰੁਜਗਾਰਾਂ ਦਾ ਸੰਘਰਸ਼ ਨੱਪਦਿਆਂ ਬਾਦਲ ਹਕੁਮਤ ਵੱਲੋਂ `ਨੰਨ੍ਹੀ` ਪਰੀ ਦੀ ਬਲੀ ਦਾ
ਸਰਕਾਰੀ ਜਬਰ ਕਾਰਨ ਨੰਨ੍ਹੀ ਛਾਂ ਜਪਨੀਤ ਕੌਰ ਦੀ ਹੋਈ ਮੋਤ ਦੇ ਰੋਸ਼ ਵਜੋਂ ਬੀ. ਐਡ. ਟੈੱਟ ਪਾਸ ਬੇਰੁਜਗਾਰ ਯੂਨੀਅਨ ਵੱਲੋਂ ਪੰਜਾਬ ਭਰ ਅਰਥੀ ਫੂਕ ਮੁਜਾਹਰੇ
ਪਿਛਲੇ ਪੰਜ ਸਾਲਾਂ ਤੋਂ 40,000 ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਣ ਕਰਕੇ 2000 ਤੋਂ ਵੱਧੇਰੇ ਬੀ. ਐਡ. ਟੈੱਟ ਪਾਸ ਹੋਏ ਓਵਰਏਜ
5 ਸਾਲਾਂ ਤੋਂ ਨੌਕਰੀ ਦੀ ਉਡੀਕ ਵਿਚ ਬੈਠੇ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਪਾਸ ਬੀ. ਐਡ. 10000 ਤੋ ਵਧੇਰੇੇ ਬੇਰੋਜਗਾਰਾਂ ਦੀ ਟੀ. ਈ. ਟੀ. ਦੀ ਮਿਆਦ ਵੀ ਖਤਮ ਹੋਣ ਦੇ ਨੇੇੜੇ

16-21
ਪਟਿਆਲਾ 15 ਮਈ (ਏਜੰਸੀ): ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ) ਪਾਸ ਬੇਰੁਜਗਾਰ ਬੀ. ਐਡ. ਅਧਿਆਪਕਾਂ ਵੱਲੋਂ ਬੀਤੀ 8 ਮਈ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਚੋਣ ਹਲਕੇ ਬਠਿੰਡਾ ਵਿਖੇ ਕੀਤੇ ਰੋਸ ਪ੍ਰਦਰਸ਼ਨ ਨੂੰ ਤਾਨਾਸਾਹੀ ਤਰੀਕੇ ਨਾਲ ਦਬਾਉਣ ਦੌਰਾਨ ਬਾਦਲ ਸਰਕਾਰ ਵੱਲੋਂ ਅਖਤਿਆਰ ਕੀਤੇ ਗਏ ਸਰਕਾਰੀ ਜਬਰ ਕਾਰਨ ਅੱਠ ਮਹੀਨੇ ਦੀ ਨੰਨ੍ਹੀ ਛਾਂ ਜਪਨੀਤ ਕੌਰ ਦੀ ਹੋਈ ਮੌਤ ਦੇ ਰੋਸ਼ ਵਜੋਂ ਬੀ. ਐਡ. ਟੈੱਟ ਪਾਸ ਬੇਰੁਜਗਾਰ ਯੂਨੀਅਨ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਅੱਜ ਪੰਜਾਬ ਦੇ ਸਾਰੇ ਜਿਲਿਆਂ ਵਿਚ ਰੋਸ਼ ਮਾਰਚ ਕਰਕੇ ਅਰਥੀ ਫੂਕ ਮੁਜਾਹਰੇ ਕਰਨ ਦੀ ਕੜੀ ਤਹਿਤ ਜਥੇਬੰਦੀ ਦੀ ਇਕਾਈ ਪਟਿਆਲਾ ਵੱਲੋਂ ਸਥਾਨਕ ਨਹਿਰੂ ਪਾਰਕ ਵਿਚ ਜਿਲਾ ਪੱਧਰੀ ਰੋਸ਼ ਰੈਲੀ ਕਰਨ ਉਪਰੰਤ ਸਹਿਰ ਦੇ ਪ੍ਰਮੁਖ ਬਾਜਾਰਾਂ ਵਿਚ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਹਰੇਬਾਜੀ ਕਰਦੇ ਹੋਏ ਰੋਸ਼ ਮਾਰਚ ਕੱਢ ਕੇ ਬੱਸ ਅੱਡਾ ਚੌਂਕ ਵਿਖੇ ਨੰਨ੍ਹੀ ਪਰੀ ਜਪਨੀਤ ਨੂੰ ਸਰਧਾਂਜਲੀ ਦੇਣ ਉਪਰੰਤ ਨੈਸ਼ਨਲ ਹਾਈਵੇ ਤੇ ਜਾਮ ਲਗਾ ਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਅਤੇ ਜਿਲਾ ਪ੍ਰਧਾਨ ਸ਼ਾਮ ਕੁਕਾਰ ਪਾਤੜਾਂ ਨੇ ਕਿਹਾ ਕਿ ਬੀਤੀ ਅੱਠ ਮਈ ਨੂੰ ਬਠਿਡਾ ਪ੍ਰਸਾਸ਼ਨ ਵੱਲੋਂੇ ਚਿਲਡਰਨ ਪਾਰਕ ਵਿੱਚ ਚੱਲ ਰਹੇ ਸ਼ਾਤੀ ਪੂਰਵਕ ਧਰਨੇ ਤੋਂ ਵੱਡੀ ਗਿਣਤੀ ਵਿੱਚ ਬੇਰੁਜਗਾਰ ਅਧਿਆਪਕਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਪੂਰੇ ਸ਼ਹਿਰ ਨੂੰ ਸੀਲ ਕਰਦਿਆਂ ਵੱਖ ਵੱਖ ਥਾਵਾਂ ਤੋਂ 200 ਤੋ ਵਧੇਰੇ ਬੇਰੁਜਗਾਰ ਜਿਨ੍ਹਾਂ ਵਿਚ ਕੁੜੀਆਂ ਵੀ ਸਨ ਨੂੰ ਗਿਰਫਤਾਰ ਕਰ ਕੇ ਨੇ ਵੱਖ ਵੱਖ ਥਾਣਿਆਂ ਵਿਚ ਡੱਕ ਦਿੱਤਾ ਗਿਆ। ਇਨ੍ਹਾਂ ਅਧਿਆਪਕਾਂ ਨਾਲ ਮੁਜਰਮਾਂ ਦੀ ਤਰ੍ਹਾਂ ਗੈਰ ਮਨੁੱਖੀ ਵਿਵਹਾਰ ਕਰਦਿਆਂ ਅਧਿਆਪਕਾਂ ਨੂੰ ਆਪਣੇ ਪਰਿਵਾਰਕ ਮੈਬਰਾਂ ਨਾਲ ਸੰਪਰਕ ਵੀ ਨਹੀਂ ਕਰਨ ਦਿੱਤਾ ਗਿਆ। ਇਨ੍ਹਾਂ ਅਧਿਆਪਕਾਂ ਵਿੱਚੋਂ ਹੀ ਇੱਕ ਸਿਵਲ ਲਾਇਨਜ਼ ਪੁਲਿਸ ਸਟੇਸ਼ਨ ਵਿੱਚ ਗ੍ਰਿਫਤਾਰ ਕੀਤੇ ਉੱਚ ਸਿੱਖਿਆ ਪ੍ਰਾਪਤ ਅਤੇ ਤਿੰਨ ਤਿੰਨ ਟੈੱਟ ਪਾਸ ਬੇਰੁਜਗਾਰ ਅਧਿਆਪਕ ਸੰਦੀਪ ਸਿੰਘ ਫਾਜਿਲਕਾ ਨੂੰ ਉਸ ਦੇ ਵਾਰ ਵਾਰ ਮਿੰਨਤਾਂ ਕਰਨ ਦੇ ਬਾਵਜੂਦ ਵੀ ਘਰ ਵਿੱਚ ਬਿਮਾਰ ਪਈ ਅੱਠ ਮਹੀਨੇ ਦੀ ਬੱਚੀ ਜਪਨੀਤ ਦਾ ਪਤਾ ਲੈਣ ਲਈ ਫੋਨ ਰਾਹੀ ਗੱਲ ਵੀ ਨਹੀਂ ਕਰਵਾਈ ਗਈ। ਜਿਸ ਕਾਰਨ ਉਕਤ ਬੱਚੀ ਦੀ ਸਹੀ ਸਮੇਂ ਇਲਾਜ਼ ਦਾ ਪ੍ਰਬੰਧ ਨਾ ਹੋਣ ਕਾਰਨ ਮੋਤ ਹੋ ਗਈ ਸੀ।
ੳਹਨਾ ਦੱਸਿਆ ਕਿ ਉਹ 2011 ਤੋਂ ਲੈ ਕਿ ਪਛਲੇ ਪੰਜ ਸਾਲਾ ਦੇ ਲੰਮੇ ਸਮੇ ਤੋਂ ਆਪਣੇ ਹੱਕੀ ਰੋਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਇਸ ਦੌਰਾਨ ਨੌਕਰੀਆਂ ਨਾ ਮਿਲਣ ਕਰਕੇ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਟੀ. ਈ. ਟੀ. ਪ੍ਰੀਖਿਆ ਪਾਸ ਬੇਰੁਜਗਾਰਾਂ ਵਿਚੋਂ ਨੌਕਰੀ ਦੀ ਊਡੀਕ ਵਿਚ 2000 ਤੋਂ ਵਧੇਰੇ ਬੇਰੁਜਗਾਰ ਓਵਰਏਜ ਵੀ ਹੋ ਚੁੱਕੇ ਹਨ ਅਤੇ 2011 ਵਿਚ ਪੰਜਾਬ ਵਿਚ ਪਹਿਲੀ ਵਾਰੀ ਲਈ ਗਈ ਟੀ. ਈ. ਟੀ. ਪ੍ਰੀਖਿਆ ਪਾਸ ਕਰਨ ਵਾਲੇ 10,000 ਤੋਂ ਵਧੇਰੇ ਬੇਰੁਜਗਾਰਾਂ ਦੀ ਟੀ. ਈ. ਟੀ. ਪ੍ਰੀਖਿਆ ਦੀ ਮਿਆਦ ਵੀ ਖਤਮ ਹੋਣ ਦੇ ਨੇੜੇ ਹੈ।
ਉਹਨਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ 2012 ਤੋਂ ਸੁਰੂ ਕਰ ਕੇ ਹੁਣ ਤੱਕ ਦੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪਹਿਲੇ ਗੇੜ ਵਿਚ 2012 ਵਿਚ ਅਧਿਆਪਕਾਂ ਦੀਆਂ 3,442 ਆਸਾਮੀਆਂ ਵਿਚੋਂ 1,700 ਅਤੇ ਦੂਸਰੇ ਗੇੜ 2014 ਵਿਚ 5178 ਆਸਾਮੀਆਂ ਵਿਚੋਂ ਸਿਰਫ 2,400 ਟੈੱਟ ਪਾਸ ਬੇਰੁਜਗਾਰਾਂ ਨੂੰ ਨੌਕਰੀ ਦਿੱਤੀ ਗਈ ਹੈ।ਇਸ ਤਰਾਂ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਸਿਰਫ ਨਾ-ਮਾਤਰ ਜਿਹੇ 4,100 ਅਧਿਆਪਕ ਹੀ ਭਰਤੀ ਕੀਤੇ ਹਨ ਜਦ ਕਿ ਦੂਜੇ ਪਾਸੇ ਪਿਛਲੇ ਪੰਜ ਸਾਲਾਂ ਦੇ ਲੰਮੇ ਸਮੇ ਸਿੱਖਿਆ ਵਿਭਾਗ 40000 ਤੋਂ ਵਧੇਰੇ ਅਧਿਆਪਕਾਂ ਦੀ ਆਸਾਮੀਆਂ ਖਾਲੀ ਪਈਆਂ ਹਨ ਜਿਹਨਾ ਨੂੰ ਭਰਨ ਲਈ ਪੰਜਾਬ ਸਰਕਾਰ ਵੱਲੋਂ ਹੁਣ ਵੱਖ ਵੱਖ ਅਖ਼ਬਾਰਾਂ ਵਿਚ ਝੂਠੀ ਇਸਤਿਹਾਰਬਾਜੀ ਕਰਕੇ ਆਉਣ ਵਾਲੇ ਸਮੇ ਵਿਚ ਇਹਨਾ ਆਸਾਮੀਆਂ ਨੂੰ ਭਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੜ੍ਹੇ ਲਿਖੇ ਇੱਕ, ਲੱਖ, ਵੀਹ ਹਜ਼ਾਰ (1,20,000) ਬੇਰੋਜਗਾਰਾਂ ਨੂੰ ਨੌਕਰੀਆਂ ਦੇਣ ਦੀ ਬਿਲਕੁਲ ਝੂੱਠੀ ਬਿਆਨਬਾਜੀ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ।
ਉਹਨਾ ਕਿਹਾ ਪੰਜਾਬ ਸਰਕਾਰ ਵੱਲੋਂ ਬੀਤੇ ਨਵੰਬਰ 2015 ਵਿਚ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆ 6,050 ਆਸਾਮੀਆਂ ਕੱਢੀਆਂ ਗਈਆਂ ਸਨ ਜਿਹਨਾਂ ਵਿਚ ਸੂਬੇ ਦੇ 2011 ਤੋਂ ਲੈ ਕੇ 2015 ਤੱਕ ਦੇ ਲੱਗਭਗ 22,000 ਟੈੱਟ ਪਾਸ ਬੀ. ਐਡ. ਬੇਰੁਜਗਾਰਾਂ ਨੇ ਅਪਲਾਈ ਕੀਤਾ ਹੈ।ਉਹਨਾ ਕਿਹਾ ਕਿ ਟੈੱਟ ਪਾਸ ਬੀ. ਐਡ. ਬੇਰੁਜਗਾਰਾਂ ਦੇ ਲਈ ਇਕ ਪਾਸੇ ਜਿੱਥੇ ਇਹ ਆਸਾਮੀਆਂ ਬਹੁਤ ਹੀ ਘੱਟ ਹਨ ਉਥੇੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਇਸ ਭਰਤੀ ਨੂੰ ਕੋਰਟ ਕੇਸਾਂ ਦਾ ਬਹਾਨਾ ਬਣਾ ਕਿ 8 ਮਹੀਨੇ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਭਰਤੀ ਪ੍ਰੀਕਿਰਆ ਨੂੰ ਸ਼ੁਰੂ ਵੀ ਨਹੀਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਯੂਨੀਅਨ ਆਗੂਆਂ ਵੱਲੋਂ ਨਵੰਬਰ 2015 ਵਿਚ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆ ਕੱਡੀਆਂ ਗਈਆਂ 6,050 ਆਸਾਮੀਆਂ ਦੀ ਗਿਣਤੀ ਵਧਾ ਕਿ ਘੱਟੋਂ ਘੱਟ 20,000 ਕਰਨ, ਵਿਸ਼ਾਵਾਰ ਪ੍ਰੀਖਿਆ ਜਲਦੀ ਲੈ ਕੇ ਭਰਤੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ, ਪੀੜਤ ਪਰਿਵਾਰ ਨੂੰ ਮੁਅਵਜਾ ਦੇਣ ਅਤੇ ਬੱਚੀ ਦੀ ਮੌਤ ਲਈ ਜੂਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾਣ ਦੀ ਜੋਰਦਾਰ ਸ਼ਬਦਾਂ ਵਿਚ ਮੰਗ ਕੀਤੀ।
ਉਹਨਾ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਉਪਰੋਕਤ ਮੰਗਾਂ ਨਾ ਮਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਕਿਤੇ ਵੀ ਸੂਬਾ ਪੱਧਰੀ ਇਕੱਠ ਕਰਕੇ ਗੁਪਤ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਦੀ ਜੁਮੇਵਾਰ ਪੂਰਨ ਤੋਰ ਤੇ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਵੱਲੋਂ ਡੈਮੋਕਰੇਟਿਕ ਇੰਪਲਾਈਜ਼ ਦੇ ਸੂਬਾ ਆਗੂ ਵਿਕਰਮ ਦੇਵ ਸਿੰਘ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜਿਲਾ ਆਗੂ ਸੂਚਾ ਸਿੰਘ, ਨੌਜਵਾਨ ਭਾਰਤ ਸਭਾ ਦੇ ਰਪਿੰਦਰ ਸਿੰਘ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਸੂਬਾ ਆਗੂ ਰਣਦੀਪ ਸੰਗਤਪੁਰਾ, 3442 ਅਧਿਆਪਕ ਯੂਨੀਅਨ, ਬੇਰੁਜਗਾਰ ਲਾਇਨਮੈਨ, ਜਮਹੂਰੀ ਅਧਿਕਾਰ ਸਭਾ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਬੀ. ਐਡ. ਟੈੱਟ ਪਾਸ ਯੂਨੀਅਨ ਦੇ ਸੋਹਣਦੀਪ ਸਿੰਘ ਨਾਭਾ, ਹਰਜੀਤ ਗਲਵੱਟੀ, ਚਮਨ ਪਾਤੜਾਂ ਗੁਰਪ੍ਰੀਤ ਕੌਰ, ਜਗਤਾਰ ਨਨਹੇੜਾ, ਹੰਸ ਕਲੇਰ ਦੁਗਾਲ, ਹੁਸ਼ਿਆਰ ਸਿੰਘ, ਅਮਨ ਬੇਲੁ ਮਾਜਰਾ, ਹਰਮੇਸ ਦੁਗਾਲ, ਕਿਰਨਬਾਲਾ, ਬਰਿੰਦਰਜੀਤ ਕੌਰ ਨਾਭਾ, ਗੁਰਦੀਪ ਕੌਰ ਸੇਵਕ ਦੁਗਾਲ, ਰਿੰਕੂ ਦੁਗਾਲ ਆਦਿ ਬੇਰੁਜਗਾਰ ਅਧਿਆਪਕ ਆਗੂ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *