ਮਾਮਲਾ ਬਿਜਲੀ ਸਬਸਿਡੀ ਛੱਡਣ ਦਾ ਖਹਿਰਾ ਹੀਰੋ, ਬਾਕੀ ਅਮੀਰ ਕਿਸਾਨ ਜੀਰੋ

ss1

ਮਾਮਲਾ ਬਿਜਲੀ ਸਬਸਿਡੀ ਛੱਡਣ ਦਾ ਖਹਿਰਾ ਹੀਰੋ, ਬਾਕੀ ਅਮੀਰ ਕਿਸਾਨ ਜੀਰੋ

ਦੂਸਰਿਆਂ ਨੂੰ ਤਿਆਗ ਦੇ ਉਪਦੇਸ਼ ਦੇਣੇ ਸੌਖੇ ਹਨ, ਪਰ ਖੁਦ ਉਨ੍ਹਾਂ ਉੱਪਰ ਅਮਲ ਕਰਨਾ ਬੇਹੱਦ ਮੁਸ਼ਕਲ ਹੈ। ਇਹ ਮਾਮਲਾ ਪੰਜਾਬ ਵਿੱਚ ਮੁਫਤ ਬਿਜਲੀ ਹਾਸਲ ਕਰ ਰਹੇ ਸੂਬੇ ਦੇ ਅਮੀਰ ਸਿਆਸੀ ਘਰਾਣਿਆਂ ਦੇ ਕਿਸਾਨਾਂ ਅਤੇ ਨੇਤਾਵਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ। ਕੁੱਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਅਤੇ ਬਿਜਲੀ ਪਾਵਰ ਕਾਰਪੋਰੇਸ਼ਨ ਨੇ ਸੂਬੇ ਦੇ ਅਮੀਰ ਕਿਸਾਨਾਂ ਨੂੰ ਮੁਫਤ ਮਿਲ ਰਹੀ ਬਿਜਲੀ ਦੀ ਸਹੂਲਤ ਛੱਡਣ ਦੀ ਅਪੀਲ ਕੀਤੀ ਸੀ। ਇਸ ਅਪੀਲ ਉੱਪਰ ਸੂਬੇ ਦੇ ਕਿਸੇ ਵੀ ਸਭ ਤੋਂ ਵੱਧ ਅਮੀਰ ਕਿਸਾਨ ਨੇ ਅਮਲ ਕਰਨ ਦੀ ਪਹਿਲ ਨਹੀਂ ਕੀਤੀ। ਇਸ ਖੇਤਰ ਵਿੱਚ ਪੰਜਾਬ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਹੀ ਮੁਫਤ ਬਿਜਲੀ ਦੀ ਸਹੂਲਤ ਦਾ ਤਿਆਗ ਕਰਨ ਦਾ ਹੌਂਸਲਾ ਵਿਖਾਇਆ ਹੈ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਕੀਤੀ ਗਈ  ਸਰਕਾਰੀ ਰਿਪੋਰਟ ਤੋਂ ਮਿਲੀ ਹੈ। ਸੁਖਪਾਲ ਸਿੰਘ ਖਹਿਰਾ ਜੋ ਭੁਲੱਥ ਹਲਕੇ ਤੋਂ ਵਿਧਾਇਕ ਹਨ, ਨੇ ਆਪਣੇ ਖੇਤਾਂ ਵਿੱਚ ਚੱਲ ਰਹੇ 9 ਬਿਜਲੀ ਟਿਊਬਵੈੱਲਾਂ ਨੂੰ ਮਿਲ ਰਹੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਪਾਵਰ ਕਾਰਪੋਰੇਸ਼ਨ ਨੇ 11 ਅਪ੍ਰੈਲ 2016 ਨੂੰ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਜੇ ਉਹ ਮੁਫਤ ਬਿਜਲੀ ਨਾ ਲੈਣ ਦੀ ਇੱਛਾ ਜਿਤਾਉਂਦੇ ਹਨ ਤਾਂ ਉਨ੍ਹਾਂ ਨੂੰ ਬਿਨਾਂ ਸਬਸਿਡੀ ਵਾਲੀ ਬਿਜਲੀ ਦਿੱਤੀ ਜਾਵੇਗੀ। ਪੰਜਾਬ ਬਿਜਲੀ ਕਾਰਪੋਰੇਸ਼ਨ ਦਾ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਛੱਡਣ ਦਾ ਇਹ ਸੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਲ ਅਤੇ ਰਸੋਈ ਗੈਸ ਉੱਪਰ ਦਿੱਤੀ ਜਾਂਦੀ ਸਬਸਿਡੀ ਛੱਡੇ ਜਾਣ ਦੀ ਕੀਤੀ ਅਪੀਲ ਤੋਂ ਪ੍ਰਭਾਵਤ ਹੋ ਕੇ ਦਿੱਤਾ ਗਿਆ ਸੀ। ਇੱਥੇ ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਬਾਦਲ ਪਰਿਵਾਰ ਸਮੇਤ ਅਕਾਲੀਆਂ ਅਤੇ ਕਾਂਗਰਸੀਆਂ ਦੇ  ਅਣਗਿਣਤ ਅਮੀਰ ਪਰਿਵਾਰ ਹਨ, ਜੋ ਆਪਣੀਆਂ ਬੇਸ਼ੁਮਾਰ ਜ਼ਮੀਨਾਂ ਲਈ ਕਰੋੜਾਂ ਅਰਬਾਂ ਰੁਪਏ ਦੀ ਮੁਫਤ ਬਿਜਲੀ ਹਾਸਲ ਕਰ ਰਹੇ ਹਨ। ਜੇਕਰ ਇਹ ਲੋਕ ਬਿਜਲੀ ਸਬਸਿਡੀ ਛੱਡਦੇ ਹਨ ਤਾਂ ਉਸ ਨਾਲ ਪਾਵਰ ਕਾਰਪੋਰੇਸ਼ਨ ਦਾ ਪਾਇਆ ਜਾ ਰਿਹਾ ਵੱਡਾ ਘਾਟਾ  ਦੂਰ ਕੀਤਾ ਜਾ ਸਕਦਾ ਹੈ ਅਤੇ ਮੁਫਤ ਬਿਜਲੀ ਦੇ ਲਾਭ ਹੋਰ ਗਰੀਬ ਕਿਸਾਨਾਂ ਤੱਕ ਪਹੁੰਚਾਏ ਜਾ ਸਕਦੇ ਹਨ।
ਇਹ ਵੀ ਜਿਕਰਯੋਗ ਹੈ ਕਿ ਸੂਬੇ ਦੇ ਅਮੀਰ ਅਤੇ ਗਰੀਬ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੇ ਬਦਲੇ ਵਿੱਚ ਸਰਕਾਰ ਵੱਲੋਂ ਬਿਜਲੀ ਪਾਵਰ ਕਾਰਪੋਰੇਸ਼ਨ ਨੂੰ ਦਿੱਤੇ ਜਾਣ ਵਾਲੇ ਸਬਸਿਡੀ ਜੋ ਅਰਬਾਂ ਰੁਪਏ ਦੇ ਰੂਪ ਵਿੱਚ ਬਣਦੀ ਹੈ, ਵੀ ਨਹੀਂ ਦਿੱਤੀ ਜਾ ਰਹੀ ਹੈ। 2015-16 ਦੌਰਾਨ 916 ਕਰੋੜ, 2016-17 ਦੌਰਾਨ 2128 ਕਰੋੜ ਰੁਪਏ ਬਿਜਲੀ ਕਾਰਪੋਰੇਸ਼ਨ ਨੇ ਪੰਜਾਬ ਸਰਕਾਰ ਤੋਂ ਲਏ ਹਨ। ਇਸ ਵਿੱਚੋਂ ਪਾਵਰ ਕਾਰਪੋਰੇਸ਼ਨ ਨੂੰ ਹਾਲੇ ਤੱਕ ਸਿਰਫ 3985.59 ਕਰੋੜ ਰੁਪਏ ਹੀ ਮਿਲੇ ਹਨ।

Share Button

Leave a Reply

Your email address will not be published. Required fields are marked *