ਮਾਮਲਾ ਨਗਰ ਕੌਂਸਲ ਭਦੌੜ ਦੀਆਂ ਗ੍ਰਾਟਾਂ ਦੇ ਹਿਸਾਬ-ਕਿਤਾਬ ਜਨਤਕ ਨਾ ਕਰਨ ਦਾ

ss1

ਮਾਮਲਾ ਨਗਰ ਕੌਂਸਲ ਭਦੌੜ ਦੀਆਂ ਗ੍ਰਾਟਾਂ ਦੇ ਹਿਸਾਬ-ਕਿਤਾਬ ਜਨਤਕ ਨਾ ਕਰਨ ਦਾ

ਰੋਸ ਵਜੋਂ ਦੋ ਦਿਨ ਧਰਨਾ ਲਾਉਣ ਤੋਂ ਬਾਅਦ ਆਪ ਆਗੂ ਗੋਰਾ ਸਿੰਘ ਨੇ ਨਾਇਬ ਤਹਿਸੀਲਦਾਰ ਭਦੌੜ ਨੂੰ ਸੌਂਪਿਆ ਮੰਗ ਪੱਤਰ

vikrant-bansal-3ਭਦੌੜ 24 ਨਵੰਬਰ (ਵਿਕਰਾਂਤ ਬਾਂਸਲ) ਨਗਰ ਕੌਂਸਲ ਭਦੌੜ ਨੂੰ ਪਿਛਲੇ ਸਾਢੇ ਨੌ ਸਾਲਾਂ ਦੌਰਾਨ ਭਦੌੜ ਦੇ ਵਿਕਾਸ ਲਈ ਆਈਆਂ ਗ੍ਰਾਂਟਾਂ ਦਾ ਵੇਰਵੇ ਜਨਤਕ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਗੋਰਾ ਸਿੰਘ ਨੇ ਨਗਰ ਕੌਂਸਲ ਭਦੌੜ ਅੱਗੇ ਧਰਨਾ ਦੇਣ ਤੋਂ ਬਾਅਦ ਇਸ ਸੰਬੰਧੀ ਨਾਇਬ ਤਹਿਸੀਲਦਾਰ ਭਦੌੜ ਨੂੰ ਮੰਗ ਪੱਤਰ ਸੌਂਪਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਪ ਆਗੂ ਗੋਰਾ ਸਿੰਘ ਨੇ ਦੱਸਿਆ ਕਿ ਮੈਂ ਲੰਬੇ ਸਮੇਂ ਤੋਂ ਭਦੌੜ ਵਿੱਚ ਪਿਛਲੇ ਸਮੇਂ ਦੌਰਾਨ ਗ੍ਰਾਂਟਾਂ ਦੇ ਖਰਚ ਦੇ ਵੇਰਵਿਆਂ ਨੂੰ ਜਨਤਕ ਕਰਨ ਦੀ ਮੰਗ ਕਰਦਾ ਆ ਰਿਹਾ ਹਾਂ, ਪ੍ਰੰਤੂ ਇਸ ਸੰਬੰਧੀ ਨਗਰ ਕੌਂਸਲ ਭਦੌੜ ਅਤੇ ਪੰਜਾਬ ਸਰਕਾਰ ਕੋਈ ਜਵਾਬ ਨਹੀਂ ਦੇ ਰਹੇ ਉਨਾਂ ਨਗਰ ਕੌਂਸਲ ਭਦੌੜ ਵਿੱਚ ਲੱਖਾਂ ਰੁਪਏ ਦੇ ਘਪਲੇ ਦਾ ਖਦਸਾ ਵੀ ਜ਼ਾਹਿਰ ਕੀਤਾ ਗੋਰਾ ਸਿੰਘ ਨੇ ਦੱਸਿਆ ਕਿ ਮੇਰੇ ਸਾਥੀਆ ਵੱਲੋਂ ਇਸ ਸੰਬੰਧੀ ਆਰ.ਟੀ.ਆਈਜ਼ ਵੀ ਪਾਈਆਂ ਗਈਆਂ, ਪ੍ਰੰਤੂ ਪ੍ਰਸਾਸ਼ਨ ਜਾਣ ਬੁੱਝ ਕੇ ਖੱਜਲ ਖੁਆਰ ਹੀ ਕਰਦਾ ਰਿਹਾ ਅਤੇ ਕੋਈ ਤਸੱਲੀ ਬਖਸ ਜਵਾਬਦੇਹੀ ਨਹੀਂ ਦੇ ਸਕਿਆ ਉਨਾਂ ਦੱਸਿਆ ਕਿ ਮੇਰੇ ਵੱਲੋਂ ਇਸਦੇ ਰੋਸ ਵਿੱਚ ਨਗਰ ਕੌਂਸਲ ਅੱਗੇ ਦੋ ਦਿਨ ਧਰਨਾ ਵੀ ਲਗਾਇਆ ਸੀ ਅਤੇ ਇਸ ਧਰਨੇ ਦੌਰਾਨ ਸੱਤਾਧਾਰੀਆਂ ਦੀਆਂ ਧਮਕੀਆਂ ਵੀ ਮਿਲੀਆਂ, ਪ੍ਰੰਤੂ ਇਨਸਾਫ਼ ਮਿਲਣ ਤੱਕ ਸੰਘਰਸ਼ ਇਸੇ ਤਰਾਂ ਜਾਰੀ ਰੱਖਾਂਗਾ ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਨਗਰ ਕੌਂਸਲ ਭਦੌੜ ਨੂੰ ਆਏ ਪੈਸੇ ਦਾ ਹਿਸਾਬ ਕਿਤਾਬ ਜਨਤਕ ਨਾ ਕੀਤਾ ਗਿਆ ਤਾਂ ਸੰਘਰਸ਼ਸੀਲ ਜੱਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵੀ ਵਿੱਢਿਆ ਜਾਵੇਗਾ ਇਸ ਸਮੇਂ ਉਨਾਂ ਨਾਲ ਬੀ.ਕੇ.ਯੂ ਏਕਡਾ ਡਕੌਂਦਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਲਾ ਜੈਦ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *