ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਮਾਮਲਾ ਨਕਲੀ ਖੂਨ ਪਲੈਜ਼ਮਾ ਦੇ ਹੋਏ ਖੁਲਾਸੇ ਦਾ

ਮਾਮਲਾ ਨਕਲੀ ਖੂਨ ਪਲੈਜ਼ਮਾ ਦੇ ਹੋਏ ਖੁਲਾਸੇ ਦਾ
ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਨੇ ਕੀਤੀ ਮਕੋਕਾ ਕਾਨੂੰਨ ਤਹਿਤ ਕਾਰਵਾਈ ਦੀ ਮੰਗ

ਬਠਿੰਡਾ 15 ਜੂਨ (ਪਰਵਿੰਦਰ ਜੀਤ ਸਿੰਘ): ਪ੍ਰਾਈਵੇਟ ਹਸਪਤਾਲਾਂ ਦੇ ਲੈਬ ਟੈਕਨੀਸ਼ੀਅਨਾਂ ਵੱਲੋਂ ਨਕਲੀ ਖੂਨ ਪਲੈਜ਼ਮਾਂ ਬਨਾਉਣ ਦੇ ਹੋਏ ਪਰਦੇਫਾਸ਼ ਨਾਲ ਪੂਰੀ ਦੁਨੀਆਂ ਵਿੱਚ ਹੜਕੰਪ ਮੱਚਿਆ ਹੋਇਆ ਹੈ, ਇਸ ਖੁਲਾਸੇ ਨਾਲ ਨਾਮਵਰ ਹਸਪਤਾਲਾਂ ਦੀ ਕਾਰਗੁਜਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ?

ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਰਜਿ. ਵੱਲੋਂ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਤੇ ਮਕੋਕਾ ਵਰਗਾ ਸਖਤ ਕਾਨੂੰਨ ਲਾਇਆ ਜਾਵੇ। ਮੰਚ ਦੇ ਸਰਪ੍ਰਸਤ ਪਿਰਥੀਪਾਲ ਸਿੰਘ ਜਲਾਲ, ਚੇਅਰਮੈਨ ਭੋਲਾ ਸਿੰਘ ਗਿੱਲਪੱਤੀ, ਐਸਸੀ ਵਿੰਗ ਦੇ ਪ੍ਰਧਾਨ ਸੋਭਾ ਸਿੰਘ ਸਾਬਕਾ ਕੌਂਸਲਰ, ਬੀਸੀ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਢੱਲਾ, ਚੇਅਰਮੈਨ ਮਨਜੀਤ ਸਿੰਘ ਪੰਜੂ, ਯੂਥ ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਝੁੱਟੀਕਾ, ਇਸਤਰੀ ਵਿੰਗ ਦੀ ਪ੍ਰਧਾਨ ਤੇਜ ਕੌਰ ਚਹਿਲ, ਚੇਅਰਪਰਸਨ ਰਜਿੰਦਰ ਕੌਰ ਬਰਾੜ, ਵਪਾਰ ਵਿੰਗ ਦੇ ਪ੍ਰਧਾਨ ਦਰਸ਼ਨ ਗਰਗ ਐਮਸੀ, ਮੰਚ ਦੇ ਕਨਵੀਨਰ ਬਲਜੀਤ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਔਲਖ, ਜਰਨੈਲ ਸਿੰਘ ਬਾਹੀਆ, ਜਗਦੀਸ਼ ਸ਼ਰਮਾ, ਰਣਦੀਪ ਸਿੰਘ ਬਾਬਾ, ਭੋਲਾ ਸਿੰਘ ਡੇਅਰੀ ਵਾਲਾ ਆਦਿ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਸ ਗੰਭੀਰ ਮਾਮਲੇ ਤੇ ਐਸਆਈਟੀ ਬਣਾਕੇ ਇਸ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਅਤੇ ਇਸ ਸਾਰੇ ਮਾਮਲੇ ਵਿੱਚ ਪਰਦੇ ਦੇ ਪਿੱਛੇ ਕੰਮ ਕਰ ਰਹੀਆਂ ਸਖਸ਼ੀਅਤਾਂ, ਡਾਕਟਰ ਅਤੇ ਵੱਡੇ ਹਸਪਤਾਲ ਜਿਹਨਾਂ ਦਾ ਨਾਮ ਇਸ ਘਟਨਾ ਨਾਲ ਜੁੜ ਰਿਹਾ ਹੈ ਦੇ ਚੇਹਰਿਆਂ ਤੋਂ ਨਕਾਬ ਉਤਾਰਕੇ ਅਸਲੀਅਤ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਹ ਮਾਮਲਾ ਮਨੁੱਖੀ ਜਾਨਾਂ ਨਾਲ ਜੁੜਿਆ ਹੋਇਆ ਹੈ ਇਸ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਮੰਚ ਦੇ ਮੁੱਖ ਸਰਪ੍ਰਸਤ ਪਿਰਥੀਪਾਲ ਸਿੰਘ ਜਲਾਲ ਅਤੇ ਬਠਿੰਡਾ ਦੀ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਨੂੰ ਅਪੀਲ ਕੀਤੀ ਕਿ ਮਾਨਵਤਾ ਦੇ ਨਾਤੇ ਅਜਿਹੇ ਘਟੀਆ ਕੰਮ ਕਰਨ ਵਾਲੇ ਲੋਕਾਂ ਦੇ ਕੇਸ ਨਾ ਲੜਨ ਤਾਂ ਕਿ ਅਜਿਹੇ ਲੋਕਾਂ ਲਈ ਇਹ ਗੱਲ ਇੱਕ ਸਬਕ ਬਣੇ। ਉਹਨਾਂ ਮੰਗ ਕੀਤੀ ਕਿ ਮਨੁੱਖਤਾ ਦੇ ਕਾਤਲ ਅਜਿਹੇ ਲੋਕਾਂ ਦੀਆਂ ਜਮੀਨਾਂ, ਜਾਇਦਾਦਾਂ ਦੀ ਪੜਤਾਲ ਕਰਕੇ ਉਹਨਾਂ ਨੂੰ ਜਬਤ ਕਰ ਲੈਣਾ ਚਾਹੀਦਾ ਹੈ। ਉਹਨਾਂ ਬਠਿੰਡਾ ਪੁਲਿਸ ਦਾ ਵੀ ਧੰਨਵਾਦ ਕੀਤਾ ਜਿਹਨਾਂ ਐਨੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ। ਉਹਨਾਂ ਮੰਗ ਕੀਤੀ ਕਿ ਇਸ ਗੱਲ ਦੀ ਵੀ ਢੂੰਗਾਈ ਨਾਲ ਜਾਂਚ ਕੀਤੀ ਜਾਵੇ ਕਿ ਇਹ ਮਾਲ ਪਹਿਲਾਂ ਕਿੰਨੇ ਵਾਰੀ ਸਪਲਾਈ ਹੋ ਚੁੱਕਿਆ ਹੈ, ਕਿੰਨੀ ਗਿਣਤੀ ਵਿੱਚ ਹੋ ਚੁੱਕਿਆ ਹੈ, ਕਿਹਨਾਂ ਲੋਕਾਂ ਨੂੰ ਸਪਲਾਈ ਕੀਤਾ ਹੈ ਉਹਨਾਂ ਦੇ ਨਾਮ ਵੀ ਸਾਹਮਣੇ ਆਉਣੇ ਚਾਹੀਦੇ ਹਨ।

Leave a Reply

Your email address will not be published. Required fields are marked *

%d bloggers like this: