Fri. Jul 19th, 2019

ਮਾਮਲਾ ਦੋਸ਼ੀਆ ਨੂੰ ਗ੍ਰਿਫਤਾਰ ਨਾ ਕਰਨ ਅਤੇ ਰਾਜੀਨਮੇ ਲਈ ਦਬਾਅ ਪਾਉਣ ਤੇ ਖੁਦਕਸ਼ੀ ਦਾ- ਡੀ.ਐਸ.ਪੀ ਬੁਢਲਾਡਾ ਸਸਪੈਂਡ

6 ਦਿਨਾ ਬਾਅਦ ਕੀਤਾ ਮ੍ਰਿਤਕ ਤਰਸੇਮ ਸਿੰਘ ਦਾ ਸੰਸਕਾਰ
ਮਾਮਲਾ ਦੋਸ਼ੀਆ ਨੂੰ ਗ੍ਰਿਫਤਾਰ ਨਾ ਕਰਨ ਅਤੇ ਰਾਜੀਨਮੇ ਲਈ ਦਬਾਅ ਪਾਉਣ ਤੇ ਖੁਦਕਸ਼ੀ ਦਾ
ਡੀ.ਐਸ.ਪੀ ਬੁਢਲਾਡਾ ਸਸਪੈਂਡ

img-20161023-wa0105ਬਰੇਟਾ 26 ਅਕਤੂਬਰ (ਰੀਤਵਾਲ)- ਪਿੰਡ ਧਰਮਪੁਰਾ ਵਿਖੇ ਕਰੀਬ 2 ਮਹੀਨੇ ਪਹਿਲਾ ਕਤਲ ਹੋਏ ਨੌਜਵਾਨ ਦਲਜੀਤ ਸਿੰਘ ਦੇ ਕਤਲ ਕਾਂਡ ਵਿੱਚ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤੇ ਨਾ ਜਾਣ ਤੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਕਾਰਨ ਅਤੇ ਦੌਸ਼ੀਆ ਨਾਲ ਰਾਜੀਨਾਮਾ ਕਰਨ ਲਈ ਦਬਾਉ ਪਾਉਣ ਕਾਰਨ ਮ੍ਰਿਤਕ ਨੋਜਵਾਨ ਦੇ ਪਿਤਾ ਤਰਸੇਮ ਸਿੰਘ ਵੱਲੋਂ ਛੇ ਦਿਨ ਪਹਿਲਾ ਜਹਿਰਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ ਸੀ ।ਇਲਾਕੇ ਦੀਆ ਜਥੇਬੰਦੀਆਂ ਅਤੇ ਬਣਾਈ ਗਈ ਐਕਸ਼ਨ ਕਮੇਟੀ ਵੱਲੋਂ ਇਹ ਫੈਸਲਾ ਲਿਆਂ ਗਿਆ ਕਿ ਜਦੋ ਤੱਕ ਇਸ ਮਾਮਲੇ ਵਿੱਚ ਢਿੱਲ ਵਰਤਨ ਵਾਲੇ ਅਧਿਕਾਰੀ ਡੀ.ਐਸ.ਪੀ.ਬੁਢਲਾਡਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਦੀ ਉਦੋਂ ਤੱਕ ਤਰਸੇਮ ਸਿੰਘ ਦਾ ਸੰਸਕਾਰ ਨਹੀੰ ਕੀਤਾ ਜਾਵੇਗਾ ।
ਅੱਜ ਐਸ.ਐਸ ਪੀ ਮਾਨਸਾ ਨੇ ਐਕਸ਼ਨ ਕਮੇਟੀ ਮੈਂਬਰਾ ਨਾਲ ਗੱਲਬਾਤ ਕਰਕੇ ਡੀ. ਐਸ ਪੀ. ਬੁਢਲਾਡਾ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦੇਣ ਉਪਰੰਤ ਤਰਸੇਮ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਐਸ .ਪੀ.ਡੀ ਮਾਨਸਾ ਨਰਿੰਦਰ ਸਿੰਘ ਨੇ ਕਿਹਾ ਕਿ ਡੀ.ਐਸ.ਪੀ ਬੁਢਲਾਡਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਸਰਕਾਰ ਨੂੰ ਲਿਖਿਆ ਗਿਆ ਹੈ ਸੂਤਰਾ ਅਨੁਸਾਰ ਪੰਜਾਬ ਦੇ ਡੀ.ਜੀ.ਪੀ ਵਲੋ ਐਸ ਐਸ ਪੀ ਮਾਨਸਾ ਦੀ ਰਿਪੋਰਟ ਤੇ ਕਾਰਵਾਈ ਕਰਦਿਆ ਡੀ ਐਸ ਪੀ ਬੁਢਲਾਡਾ ਨੂੰ ਸਸਪੈਂਡ ਕਰ ਦਿੱਤਾ ਹੈ।

             ਦੱਸਣਯੌਗ ਹੈ ਕਿ ਬੀਤੇ 6 ਦਿਨਾ ਤੋ ਪੀੜਿਤ ਪਰਿਵਾਰਕ ਮੈਂਬਰ ਅਤੇ ਜਥੇਬੰਦੀਆ ਦੇ ਆਗੂਆ ਨੇ ਮ੍ਰਿਤਕ ਤਰਸੇਮ ਸਿੰਘ ਦਾ ਸੰਸਕਾਰ ਕਰਨ ਤੋ ਇੰਨਕਾਰ ਕਰਦਿਆ ਸਘੰਰਸ਼ ਸ਼ੁਰੂ ਕੀਤਾ ਹੋਇਆ ਸੀ ਅਤੇ ਡੀ ਐਸ ਪੀ ਬੁਢਲਾਡਾ ਨੂੰ ਸਸਪੈਂਡ ਕਰਕੇ ਉਸ ਵਿਰੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ ।

Leave a Reply

Your email address will not be published. Required fields are marked *

%d bloggers like this: