ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਮਾਮਲਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਵਿਗਿਆਪਨ ਰਾਹੀਂ ਲੰਗਰਾਂ ਲਈ ਪੈਸੇ ਮੰਗਣ ਦਾ

ਮਾਮਲਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਵਿਗਿਆਪਨ ਰਾਹੀਂ ਲੰਗਰਾਂ ਲਈ ਪੈਸੇ ਮੰਗਣ ਦਾ

ਮਨਜਿੰਦਰ ਸਿੰਘ ਸਿਰਸੇ ਨੇ ਲੰਗਰ ਪ੍ਰਥਾ ਨੂੰ ਲਾਈ ਢਾਅ : ਸਿੱਖਸ ਆਫ ਅਮਰੀਕਾ
ਗੁਰੂ ਕੇ ਲੰਗਰਾਂ ਵਿੱਚ ਕਦੇ ਘਾਟ ਨਹੀਂ ਆਉਂਦੀ, ਸਿਰਸਾ ਧਾਰਮਿਕ ਸੋਝੀ ਤੋਂ ਹੈ ਸੱਖਣਾ : ਜਸਦੀਪ ਸਿੰਘ ਜੱਸੀ

ਵਾਸ਼ਿੰਗਟਨ ਡੀ. ਸੀ. 10 ਜੁਲਾਈ (ਰਾਜ ਗੋਗਨਾ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟੀ. ਵੀ. ਵਿਗਿਆਪਨ ਰਾਹੀਂ ਲੰਗਰ ਲਈ ਪੈਸੇ ਮੰਗ ਕੇ ਸਿੱਖ ਧਰਮ ਦੀ ਮਹਾਨ ਪ੍ਰੰਪਰਾ ‘ਲੰਗਰ ਪ੍ਰਥਾ’ ਦੀ ਤੌਹੀਨ ਕੀਤੀ ਹੈ। ਲੰਗਰ ਗੁਰੂ ਦੇ ਸਦਾ ਹੀ ਚੱਲਦੇ ਆਏ ਹਨ ਤੇ ਚੱਲਦੇ ਹੀ ਰਹਿਣੇ ਹਨ। ਗੁਰੂ ਪਿਆਰ ਵਾਲੀਆਂ ਸੰਗਤਾਂ ਜੋ ਤਿਲ-ਫੁੱਲ ਖੁਸ਼ੀ ਅਨੁਸਾਰ ਪਾਉਂਦੀਆਂ ਰਹਿੰਦੀਆਂ ਹਨ।ਪਰ ਮਨਜਿੰਦਰ ਸਿੰਘ ਸਿਰਸੇ ਵਲੋਂ ਵਿਗਿਆਪਨ ਰਾਹੀਂ ਪੈਸੇ ਮੰਗਣਾ ਗੁਰੂਘਰ ਦੀ ਸ਼ਾਨ ਨੂੰ ਢਾਅ ਲਾਉਂਦਾ ਹੈ ਤੇ ਸਿਰਸਾ ਦਾ ਸਿੱਖ ਧਰਮ ਬਾਰੇ ਅਧੂਰਾ ਗਿਆਨ ਵੀ ਉਜਾਗਰ ਕਰਦਾ ਹੈ।

ਸਿੱਖਸ ਆਫ ਅਮਰੀਕਾ ਨੇ ਮਨਜਿੰਦਰ ਸਿੰਘ ਸਿਰਸਾ ਦੀ ਇਸ ਹੋਸ਼ੀ ਤੇ ਨਾਸਮਝੀ ਵਾਲੀ ਕਾਰਵਾਈ ਦੀ ਨਿੰਦਿਆ ਕਰਦਿਆਂ ਤੇ ਕੀਤੀ ਹੈ ਕਿ ਸਿਰਸਾ ਨੂੰ ਪ੍ਰਧਾਨਗੀ ਤੋਂ ਤੁਰੰਤ ਲਾਂਭੇ ਕੀਤਾ ਜਾਵੇ। ਸਿੱਖਸ ਆਫ ਅਮਰੀਕਾ ਨੇ ਅੱਗੇ ਕਿਹਾ ਕਿ ਸਿੱਖ ਧਰਮ ਦੇ ਅਸਲ ਅਸੂਲਾਂ ਨੂੰ ਸਮਝਣ ਵਾਲੀਆਂ ਸੰਗਤਾਂ ਨੂੰ ਸਿਰਸੇ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਇਸ ਗਲਤੀ ਦੀ ਸਿਰਸੇ ਕੋਲੋਂ ਮਾਫੀ ਵੀ ਮੰਗਵਾਉਣੀ ਚਾਹੀਦੀ ਹੈ।ਇਸ ਮੌਕੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਰਾਜਨੀਤਿਕ ਬੰਦੇ ਨੂੰ ਧਾਰਮਿਕ ਸੰਸਥਾ ਵਿੱਚ ਅਹੁਦਾ ਨਹੀਂ ਦੇਣਾ ਚਾਹੀਦਾ। ਕਿਉਂਕਿ ਰਾਜਨੀਤਿਕ ਬੰਦੇ ਆਪਣੀ ਸੌੜੀ ਰਾਜਨੀਤੀ ਨੂੰ ਧਾਰਮਿਕ ਕੰਮਾਂ ਵਾਸਤੇ ਵਰਤਣਾ ਸ਼ੁਰੂ ਕਰ ਦਿੰਦੇ ਹਨ। ਇਸ ਦੀ ਜਿਊਂਦੀ ਜਾਗਦੀ ਮਿਸਾਲ ਮਨਜਿੰਦਰ ਸਿੰਘ ਸਿਰਸਾ ਖੁਦ ਹਨ, ਜਿਸਨੇ ਗੁਰੂ ਕੇ ਲੰਗਰਾਂ ਵਾਸਤੇ ਇਸ਼ਤਿਹਾਰ ਦੇ ਕੇ ਪੈਸੇ ਮੰਗੇ ਹਨ, ਜਦ ਕਿ ਅਜਿਹਾ ਕਰਨਾ ਗੁਰੂ ਆਸ਼ੇ ਦੇ ਉਲਟ ਹੈ। ਮਨਜਿੰਦਰ ਸਿੰਘ ਸਿਰਸਾ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਸਿੱਖ ਸਾਰੀ ਦੁਨੀਆਂ ਵਿੱਚ ਗੁਰੂ ਦੇ ਲੰਗਰ ਦੀ ਪ੍ਰਥਾ ਲਈ ਮਸ਼ਹੂਰ ਹਨ ਤੇ ਥਾਂ¸ਥਾਂ ਤੇ ਗੁਰੂ ਦੇ ਲੰਗਰ ਚੱਲਦੇ ਰਹਿੰਦੇ ਹਨ ,ਤੇ ਇਸੇ ਤਰ੍ਹਾਂ ਚੱਲਦੇ ਰਹਿਣਗੇ। ਗੁਰੂ ਕੇ ਲੰਗਰਾਂ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ, ਇਹ ਗੁਰੂਆਂ ਦਾ ਅਸ਼ੀਰਵਾਦ ਹੈ।ਉਪਰੋਕਤ ਬਿਆਨ ਦੇਣ ਮੌਕੇ ਸਿੱਖਸ ਆਫ ਅਮਰੀਕਾ ਦੇ ਡਾਇਰੈਕਰਾਂ ਵਿੱਚੋਂ ਡਾ: ਸੁਰਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਸ਼ੰਮੀ, ਮਨਿੰਦਰ ਸਿੰਘ ਸੇਠੀ, ਗੁਰਚਰਨ ਸਿੰਘ, ਇੰਦਰਜੀਤ ਸਿੰਘ ਗੁਜਰਾਲ, ਗੁਰਿੰਦਰ ਸਿੰਘ ਸੇਠੀ ਹਾਜ਼ਰ ਸਨ। ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਨੇ ਕਿਹਾ ਕਿ ਰਾਜਨੀਤਿਕ ਬੰਦਿਆਂ ਨੂੰ ਆਪ ਹੀ ਧਾਰਮਿਕ ਆਹੁਦਿਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ ਤਾਂ ਜੋ ਇਹੋ ਜਿਹੀਆਂ ਹੋਛੀਆਂ ਹਰਕਤਾਂ ਨੂੰ ਅੰਜਾਮ ਦੇਣ ਤੋਂ ਬੱਚ ਸਕਣ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: