ਮਾਮਲਾ ਦਲਿਤਾਂ ਖਿਲਾਫ਼ ਕੇਸਾਂ ਦਾ : ਚੰਨੀ ਸਮੇਤ ਕਾਂਗਰਸੀ ਲੀਡਰ ਚੜ੍ਹੇ ਥਾਣੇ ਦੀ ਕੰਧ ਤੇ

ss1

ਮਾਮਲਾ ਦਲਿਤਾਂ ਖਿਲਾਫ਼ ਕੇਸਾਂ ਦਾ : ਚੰਨੀ ਸਮੇਤ ਕਾਂਗਰਸੀ ਲੀਡਰ ਚੜ੍ਹੇ ਥਾਣੇ ਦੀ ਕੰਧ ਤੇ

2-17

ਸੰਗਰੂਰ, 1 ਜੂਲ (ਪ.ਪ.): ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਬਲਦ ਕਲਾਂ ਤੇ ਹੋਰਨਾਂ ਪਿੰਡਾਂ ਦੇ ਦਲਿਤਾਂ ਖਿਲਾਫ ਦਰਜ਼ ਕੀਤੇ ਗਏ ਕੇਸਾਂ ਨੂੰ ਤੁਰੰਤ ਵਾਪਿਸ ਲਏ ਜਾਣ ਦੀ ਮੰਗ ਕੀਤੀ ਹੈ, ਜਿਹੜੇ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ। ਚੰਨੀ ਭਵਾਨੀਗੜ ਪੁਲਿਸ ਸਟੇਸ਼ਨ ਅੱਗੇ ਸੁਰਿੰਦਰ ਪਾਲ ਸਿੰਘ ਸੀਬੀਆ, ਰਜਿੰਦਰ ਦੀਪਾ, ਮਾਈ ਰੂਪ ਕੌਰ, ਦਮਨ ਬਾਜਵਾ ਤੇ ਪੂਨਮ ਕਾਂਗੜਾ ਸਮੇਤ ਸੈਂਕੜਾਂ ਲੋਕਾਂ ਨਾਲ ਪ੍ਰਦਰਸ਼ਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਦਲਿਤਾਂ ‘ਤੇ ਲਾਠੀਚਾਰਜ਼ ‘ਚ ਸ਼ਾਮਿਲ ਪੁਲਿਸ ਅਫਸਰਾਂ ਖਿਲਾਫ ਤੁਰੰਤ ਕੇਸ ਦਰਜ਼ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਇਸ ਸੰਘਰਸ਼ ‘ਚ ਉਨ੍ਹਾਂ ਨਾਲ ਖਹੀ ਹੈ। ਸੱਤਾ ‘ਚ ਆਉਣ ਤੋਂ ਬਾਅਦ ਪਾਰਟੀ ਸੁਨਿਸ਼ਚਿਤ ਕਰੇਗੀ ਕਿ ਦਲਿਤਾਂ ਦੇ ਅਧਿਕਾਰਾਂ ਨੂੰ ਸਹੀ ਸੋਚ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਚੰਨੀ ਨੇ ਦਲਿਤਾਂ ਵੱਲੋਂ ਪਿੰਡ ਦੀ ਸ਼ਾਮਲਾਟ ਜ਼ਮੀਨ ਦੀ ਰਾਖਵੀਂ ਕੀਮਤ ‘ਤੇ ਨੀਲਾਮੀ ‘ਚ ਆਪਣਾ ਬਣਦਾ ਹਿੱਸਾ ਹਾਸਿਲ ਕਰਨ ਲਈ ਸ਼ੁਰੂ ਕੀਤੇ ਸੰਘਰਸ਼ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਮੁਤਾਬਿਕ, ਇਸ ਜ਼ਮੀਨ ਦਾ ਇਕ ਤਿਹਾਈ ਹਿੱਸਾ ਦਲਿਤਾਂ ਨੂੰ ਨੀਲਾਮ ਕੀਤਾ ਜਾਣਾ ਬਣਦਾ ਹੈ, ਲੇਕਿਨ ਇਸ ਜ਼ਮੀਨ ‘ਤੇ ਬੇਨਾਮੀ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਪਿੰਡਾਂ ਦੇ ਦਲਿਤਾਂ ਨੂੰ ਸਫਲਤਾਪੂਰਵਕ ਆਪਣਾ ਅਧਿਕਾਰ ਮਿੱਲ ਗਿਆ ਸੀ, ਜਿਹੜੇ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਖੇਤੀ ਕਰ ਰਹੇ ਹਨ।
ਭਵਾਨੀਗੜ ਵਿਖੇ ਪੁਲਿਸ ਸਟੇਸ਼ਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਸਰਕਾਰੀ ਮੁਲਾਜ਼ਮਾਂ ਨੂੰ ਰਿਟਾਇਰਮੇਂਟ ‘ਤੇ ਮਿੱਲਣ ਵਾਲੇ ਫਾਇਦਿਆਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪਾਈ ਝਿੜਕ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਰਫ ਇਥੋਂ ਤੱਕ ਹੀ ਨਹੀਂ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਤੀਰਥ ਯੋਜਨਾ, ਪੰਜਾਬੀ ਸੂਬਾ ਅੰਦੋਲਨ ‘ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਪੈਨਸ਼ਨ ਦੇਣ ਤੇ ਮੱਕੀ ‘ਤੇ ਐਮ.ਐਸ.ਪੀ ਉੱਪਰ ਵੀ ਝਿੜਕ ਪਾਈ ਹੈ, ਜਿਨ੍ਹਾਂ ਸਾਰਿਆਂ ਲਈ ਤਾਂ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ, ਲੇਕਿਨ ਤਨਖਾਹਾਂ ਤੇ ਵੱਖ ਵੱਖ ਸਮਾਜਿਕ ਸੁਰੱਖਿਆ ਸਕੀਮਾਂ ਸਬੰਧੀ ਬਿੱਲ ਹਾਲੇ ਵੀ ਲਟਕੇ ਪਏ ਹਨ।
ਚੰਨੀ ਨੇ ਕਿਹਾ ਕਿ ਬੀਤੇ ਇਕ ਸਾਲ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ ਤੋਂ ਲੋੜੀਂਦੇ ਫੰਡ ਹੋਣ ਸਬੰਧੀ ਵੱਡੇ ਵੱਡੇ ਦਾਅਵੇ ਕਰਦਿਆਂ ਦੀਵਾਲੀਏਪਣ ਤੋਂ ਇਨਕਾਰ ਕਰ ਰਹੇ ਹਨ। ਲੇਕਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੈਨਸ਼ਨਰਾਂ ਦੇ ਸਮਰਥਨ ‘ਚ ਦਖਲ ਦੇਣ ਨਾਲ ਬਾਦਲ ਸਰਕਾਰ ਦਾ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ।
ਉਨ੍ਹਾਂ ਨੇ ਡਿਪਟੀ ਮੁੱਖ ਮੰਤਰੀ ਨੂੰ ਲੋਕਾਂ ਵਿਚਾਲੇ ਸਵੀਕਾਰ ਕਰਨ ਲਈ ਕਿਹਾ ਕਿ ਉਹ ਲੋਕਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਭਾਸ਼ਣਾਂ ‘ਚ ਦਾਅਵਾ ਕਰ ਰਹੇ ਹਨ ਕਿ ਸੂਬੇ ਕੋਲ ਫੰਡਾਂ ‘ਚ ਕੋਈ ਕਮੀ ਨਹੀਂ ਹੈ ਤੇ ਦੀਵਾਲੀਆਪਣ ਸਿਰਫ ਵਿਰੋਧੀ ਧਿਰ ਦਾ ਏਜੰਡਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਖੀਰ ‘ਚ ਡੀ.ਏ ਕਲੀਅਰ ਕਰਨ ਦਾ ਫੈਸਲਾ ਭਾਰੀ ਵਿੱਤੀ ਘਾਟੇ ਨੂੰ ਸਾਬਤ ਕਰਦਾ ਹੈ, ਕਿਉਂਕਿ ਸੂਬਾ ਸਰਕਾਰ ਸਮੇਂ ਸਿਰ ਡੀ.ਏ ਦੀਆਂ ਕਿਸ਼ਤਾਂ ਦੇਣ ‘ਚ ਨਾਕਾਮ ਰਹੀ ਹੈ।

Share Button

Leave a Reply

Your email address will not be published. Required fields are marked *