ਮਾਮਲਾ ਟਾਇਲਟ ਸੀਟ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਉਣ ਦਾ : ਸ਼੍ਰੋਮਣੀ ਕਮੇਟੀ ਨੇ Amazon ਨੂੰ ਭੇਜਿਆ legal notice

ਮਾਮਲਾ ਟਾਇਲਟ ਸੀਟ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਉਣ ਦਾ : ਸ਼੍ਰੋਮਣੀ ਕਮੇਟੀ ਨੇ Amazon ਨੂੰ ਭੇਜਿਆ legal notice

ਅੰਮ੍ਰਿਤਸਰ: ਐਮਾਜ਼ਾਨ ਵੱਲੋਂ ਟਾਇਲਟ ਸੀਟ ਅਤੇ ਡੋਰਮੈਟ ‘ਤੇ ਲਗਾਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ‘ਤੇ ਵੱਡਾ ਵਿਵਾਦ ਸ਼ੁਰੂ ਹੋ ਗਿਆ ਹੈ। ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਕਾਫੀ ਰੋਸ਼ ਜਤਾਇਆ ਜਾ ਰਿਹਾ ਹੈ।
ਸਿੱਖ ਭਾਈਚਾਰਾ ਆਈ. ਪ੍ਰਿੰਟ ਕੰਪਨੀ ਦੀ ਐਡ ‘ਤੇ ਭੜਕਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਇਸ਼ਤਿਹਾਰ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਜਿਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਐਮਾਜ਼ਾਨ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ ਅਤੇ ਕਮੇਟੀ ਵੱਲੋਂ ਵਿਦੇਸ਼ ਮੰਤਰਾਲਾ ਨੂੰ ਚਿੱਠੀ ਲਿਖ ਕੇ ਕਾਰਵਾਈ ਕਰਨ ਲਈ ਕਿਹਾ ਹੈ।
ਕਮੇਟੀ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਟਾਇਲਟ ਸੀਟ ਤੋਂ ਨਾ ਹਟਾਈ ਗਈ ਤਾਂ ਕੰਪਨੀ ਕਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਉਥੇ ਹੀ ਦਿੱਲੀ ਕਮੇਟੀ ਵੱਲੋਂ ਵੀ ਐਮਾਜ਼ਾਨ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਇਸ਼ਤਿਹਾਰ ਨੂੰ ਜਲਦੀ ਹਟਾਇਆ ਜਾਵੇ।

Share Button

Leave a Reply

Your email address will not be published. Required fields are marked *

%d bloggers like this: