ਮਾਮਲਾ ਜਗਦੀਸ਼ ਟਾਈਟਲਰ ਦੀ ਪੋਲੀਗ੍ਰਾਫਿਕ ਟੇਸਟ ਕਰਵਾਓਣ ਦਾ

ਮਾਮਲਾ ਜਗਦੀਸ਼ ਟਾਈਟਲਰ ਦੀ ਪੋਲੀਗ੍ਰਾਫਿਕ ਟੇਸਟ ਕਰਵਾਓਣ ਦਾ
ਸੀਬੀਆਈ ਵਲੋਂ ਅਜ ਇਕ ਸੀਲਬੰਦ ਲਿਫਾਫਾ ਅਦਾਲਤ ਅੰਦਰ ਜਮਾ ਕਰਵਾਇਆ ਗਿਆ

ਨਵੀਂ ਦਿੱਲੀ 24 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਇਕ ਅਦਾਲਤ ਅੰਦਰ ਚਲ ਰਹੇ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੇ ਪੋਲੀਗ੍ਰਾਫ ਟੇਸਟ ਕਰਵਾਓਣ ਦੇ ਮਾਮਲੇ ਦੀ ਸੁਣਵਾਈ ਹੋਈ । ਅਦਾਲਤ ਅੰਦਰ ਪੇਸ਼ ਹੋਏ ਸੀਬੀਆਈ ਦੇ ਵਕੀਲ ਨੇ ਜੱਜ ਸ਼੍ਰੀ ਅਮਿਤ ਅਰੋੜਾ ਨੂੰ ਦਸਿਆ ਕਿ ਧੌਲਾ ਕੂਆਂ ਵਿਖੇ ਸੇਨਾ ਦੇ ਅਸਪਤਾਲ ਵਿਚ ਪੋਲੀਗ੍ਰਾਫ ਟੇਸਟ ਕਰਵਾਓਣ ਦੀ ਸੁਵਿਧਾ ਉਪਲਬਧ ਨਹੀ ਹੈ । ਉਨ੍ਹਾਂ ਕਿਹਾ ਕਿ ਰੋਹੀਣੀ ਵਾਲੀ ਪੋਲੀਗ੍ਰਾਫਿਕ ਟੇਸਟ ਮਸ਼ੀਨ ਮਹੀਨੇ ਡੇੜ ਮਹੀਨੇ ਅੰਦਰ ਖਰੀਦ ਲਿੱਤੀ ਜਾਏਗੀ ਜਾਂ ਖਰਾਬ ਪਈ ਮਸ਼ੀਨ ਨੂੰ ਠੀਕ ਕਰਵਾ ਲਿਆ ਜਾਏਗਾ । ਸੀਬੀਆਈ ਦੇ ਵਕੀਲ ਵਲੋ ਅਦਾਲਤ ਅੰਦਰ ਅਜ ਸਟੇਟਸ ਰਿਪੋਰਟ ਨੂੰ ਸੀਲਬੰਦ ਲਿਫਾਫੇ ਅੰਦਰ ਦਾਖਿਲ ਕਰ ਦਿੱਤਾ ਗਿਆ ਹੈ ।
ਦਿੱਲੀ ਗੁਰਦੁਅਰਾ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਸ ਜਸਵਿੰਦਰ ਸਿੰਘ ਜੋਲੀ ਨੇ ਮੀਡੀਆ ਨੂੰ ਦਸਿਆ ਕਿ ਦਾਖਿਲ ਕੀਤੀ ਗਈ ਰਿਪੋਰਟ ਤੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਹਾਜਿਰ ਹੋਏ ਵਕੀਲ ਸ ਅਵਤਾਰ ਸਿੰਘ ਨੇ ਇਸ ਦਾ ਜੋਰਦਾਰ ਵਿਰੋਧ ਕਰਦੇ ਹੋਏ ਅਦਾਲਤ ਨੂੰ ਦਸਿਆ ਕਿ ਸੀਬੀਆਈ ਨੇ ਇਸ ਮਾਮਲੇ ਵਿਚ ਪਿਛਲੇ ਦੋ ਸਾਲਾਂ ਤੋ ਕਿਸੇ ਕਿਸਮ ਦੀ ਕੋਈ ਵੀ ਠੋਸ ਕਾਰਵਾਈ ਨਹੀ ਕੀਤੀ ਹੈ ਜਿਸ ਲਈ ਅਦਾਲਤ ਇਸ ਗਲ ਨੂੰ ਜਾਚਣ ਲਈ ਸੀਬੀਆਈ ਦੇ ਅਧਿਕਾਰੀ ਐਸ ਪੀ ਕੋਲੋ ਫੋਨ ਰਾਹੀ ਪਤਾ ਕਰ ਸਕਦੀ ਹੈ । ਦਿੱਲੀ ਗੁਰਦੁਆਰਾ ਕਮੇਟੀ ਦੇ ਵਕੀਲ ਸ ਅਵਤਾਰ ਸਿੰਘ ਦੀ ਸੁਣਵਾਈ ਤੋ ਬਾਅਦ, ਅਦਾਲਤ ਨੇ ਅਗਲੀ ਸੁਣਵਾਈ ਦੀ ਤਰੀਖ ਤੇ ਸੀਬੀਆਈ ਦੇ ਐਸਪੀ ਨੂੰ ਜਾਂਚ ਰਿਪੋਰਟ ਦੇ ਨਾਲ ਹਾਜਿਰ ਹੋਣ ਲਈ ਨਿਰਦੇਸ਼ ਦਿੱਤੇ ਹਨ ਤੇ ਇਸ ਨਾਲ ਹੀ ਸੀਬੀਆਈ ਨੂੰ ਵੀ ਪੋਲੀਗ੍ਰਾਫ ਟੇਸਟ ਮਸ਼ੀਨ ਬਾਰੇ ਸਤਿਥੀ ਰਿਪੋਰਟ ਜਮਾ ਕਰਵਾਨ ਲਈ ਹਦਾਇਤ ਦਿੱਤੀ ਹੈ ।

Share Button

Leave a Reply

Your email address will not be published. Required fields are marked *