Tue. Apr 23rd, 2019

ਮਾਮਲਾ-ਗੁਰਦੂਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵੱਡੇ ਨਿਸ਼ਾਨ ਸਾਹਿਬ ਤੋਂ ਬਾਅਦ ਛੋਟਾ ਨਿਸ਼ਾਨ ਸਾਹਿਬ ਲਾਉਣ ਦਾ

ਮਾਮਲਾ-ਗੁਰਦੂਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵੱਡੇ ਨਿਸ਼ਾਨ ਸਾਹਿਬ ਤੋਂ ਬਾਅਦ ਛੋਟਾ ਨਿਸ਼ਾਨ ਸਾਹਿਬ ਲਾਉਣ ਦਾ
ਨਿਸ਼ਾਨ ਸਾਹਿਬ ਸਾਡੀ ਕੌਮ ਦੀ ਵਿਲੱਖਣਤਾ ਦੀ ਪਹਿਚਾਣ ਹੈ-ਪ੍ਰੌ ਮਹਿੰਦਰ ਪਾਲ ਸਿੰਘ

ਪਟਿਆਲਾ, 13 ਦਸੰਬਰ (ਦਇਆ ਸਿੰਘ) ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪੈਂਦੇ ਗੁਰਦੂਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 120 ਫੁੱਟ ਵਾਲਾ ਪਹਿਲਾਂ ਨਿਸ਼ਾਨ ਸਾਹਿਬ ਉਤਾਰ ਦਿੱਤਾ ਹੈ ਤੇ ਹੁਣ ਛੋਟਾ ਨਿਸ਼ਾਨ ਸਾਹਿਬ ਚੜਾ ਦਿੱਤਾ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਬਾਹਰੋਂ ਦਿਖਾਈ ਵੀ ਨਹੀਂ ਦਿਦਾ।ਜਿਸ ਕਰਕੇ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ।ਕਿਉਕਿ ਸਾਡੇ ਗੁਰੂਧਾਮਾਂ ਦਾ ਨਿਸ਼ਾਨ ਸਾਹਿਬ ਉਚਾ ਹੋਣ ਤੇ ਦੂਰੋ ਪਤਾ ਚਲ ਜਾਦਾਂ ਹੈ ਕਿ ਗੁਰਦੂਆਰਾ ਸਾਹਿਬ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਅਮਿ੍ਰੰਤਸਰ ਦੇ ਜਰਨਲ ਸਕੱਤਰ ਪ੍ਰੋ ਮਹਿੰਦਰਪਾਲ ਸਿੰਘ ਨੇ  ਨਾਲ ਗਲਬਾਤ ਦੋਰਾਨ ਕੀਤਾ|
ਪ੍ਰੋ ਮਹਿੰਦਰ ਪਾਲ ਸਿੰਘ ਨੇ ਕਿਹਾਕਿ ਇਕ ਪਾਸੇ ਬਾਦਲ ਦਲੀਏ ਦਰਬਾਰ ਸਾਹਿਬ ਆਪਣੀਆਂ ਭੁੱਲਾਂ ਬਖਸ਼ਾ ਰਹੇ ਹਨ ਅਤੇ ਦੁਜੇ ਪਾਸੇ ਇਹਨਾਂ ਦਾ ਗਲਤੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾਕਿ ਜਿਸ ਸਥਾਨ ਤੇ ਪਹਿਲਾਂ ਨਿਸ਼ਾਨ ਸਾਹਿਬ ਸੀ ਉਥੇ ਸਿਰਫ ਥੜ੍ਹਾ ਹੀ ਰਹਿ ਗਿਆ ਹੈ। ਇਹ ਸਿੱਖ ਕੌਮ ਦੇ ਲਈ ਚਿਤਾ ਦੀ ਗੱਲ ਹੈ ਕਿ ਐਸ ਜੀ ਪੀ ਸੀ ਹਿਦੂਤਵਾ ਦੇ ਪ੍ਰਭਾਵ ਦੇ ਹੇਠ ਆ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾਕਿ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਹਜਾਰਾਂ ਸੰਗਤਾਂ ਰੋਜ਼ਾਨਾਂ ਹੀ ਨਤਮੱਸਤ ਹੁੰਦੀਆਂ ਹਨ।ਜਿਸ ਕਰਕੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੀ ਦੂਰੋ ਹੀ ਪਹਿਚਾਣ ਨਿਸ਼ਾਨ ਸਾਹਿਬ ਤੋਂ ਹੀ ਹੁੰਦੀ ਹੈ।ਉਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੋਂ ਮੰਗ ਕਰਦਿਆ ਕਿਹਾ ਕਿ ਜਲਦ ਤੋਂ ਜਲਦ ਗੁਰਦੂਆਰਾ ਸਾਹਿਬ ਦੀ ਬਿਲਡਿੰਗ ਤੋਂ ਉਚਾ ਨਿਸ਼ਾਨ ਸਾਹਿਬ ਲਾਇਆ ਜਾਵੇ।ਇਸ ਸਬੰਧੀ ਗੁਰਦੂਆਰਾ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਹਾਂ ਕਿਹਾ ਕੱਲ ਹੀ ਗੁਰਦੂਆਰਾ ਸਾਹਿਬ ਵਿਖੇ ਚਾਰਜ ਸੰਭਾਲਿਆ ਹੈ ਅਤੇ ਨਿਸ਼ਾਨ ਸਾਹਿਬ ਇਸ ਕਰਕੇ ਬਦਲਿਆ ਜਾ ਰਿਹਾ ਹੈ ਕਿ ਬਿਰਦ ਹੋ ਗਿਆ ਸੀ ਅਸੀ ਨਵਾਂ ਨਿਸ਼ਾਨ ਸਾਹਿਬ ਬਣਵਾ ਲਿਆ ਹੈ ਅਗਲੇ ਦਿਨਾਂ ਵਿਚ ਉਚਾ ਨਿਸ਼ਾਨ ਸਾਹਿਬ ਲਾ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: