Mon. Apr 22nd, 2019

ਮਾਮਲਾ ਗਿਆਨੀ ਜੈਲ ਸਿੰਘ ਨਗਰ ਵਿਚ ਬਣਾਈਆਂ ਗਈਆਂ ਸੜਕਾਂ ਦਾ

ਮਾਮਲਾ ਗਿਆਨੀ ਜੈਲ ਸਿੰਘ ਨਗਰ ਵਿਚ ਬਣਾਈਆਂ ਗਈਆਂ ਸੜਕਾਂ ਦਾ

ਨਗਰ ਕੌਂਸਲ ਰੂਪਨਗਰ ਵੱਲੋਂ ਗਿਆਨੀ ਜੈਲ ਸਿੰਘ ਨਗਰ ਵੱਲੋਂ ਬਣਾਈਆਂ ਗਈਆਂ ਸੜਕਾਂ ਦੀ ਵਿਜੀਲੈਂਸ ਇਨਕੁਆਰੀ ਕਰਵਾਈ ਜਾਵੇ:- ਵਿਕਾਸ ਮੰਚ ਰੋਪੜ

ਰੂਪਨਗਰ 28 ਮਈ (ਗੁਰਮੀਤ ਸਿੰਘ ਮਹਿਰਾ) ਅੱਜ ਇੱਥੇ ਵਿਕਾਸ ਮੰਚ ਦੇ ਬਫਦ ਨੇ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਿਲ ਕੇ ਸਿਕਾਇਤ ਕੀਤੀ ਹੈ ਕਿ ਨਗਰ ਕੌਂਸਲ ਰੂਪਨਗਰ ਵੱਲੋਂ ਗਿਆਨੀ ਜੈਲ ਸਿੰਘ ਨਗਰ ਦੀਆਂ ਸੜਕਾਂ ਵਿਚ ਠੇਕੇਦਾਰਾਂ ਵੱਲੋਂ ਬੇਨਿਯਮੀਆਂ ਅਤੇ ਘੱਟੀਆਂ ਮਟੀਰੀਅਲ ਦੀ ਵਰਤੋਂ ਕਰਨ ਤੇ ਵਿਜੀਲੈਂਸ ਇਨਕੁਆਰੀ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਠੇਕੇਦਾਰਾਂ ਅਤੇ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਿਕਾਇਤ ਵਿਚ ਲਿਖਿਆ ਹੈ ਕਿ ਬਹੁਤ ਹੀ ਘਟੀਆਂ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਰੇਤਾ , ਕੇਰੀ , ਸਵਾਹ, ਸੜਕਾਂ ਤੇ ਖਿਲਰੀ ਪਈ ਹੈ। ਜਿਸ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਪਰੀਮਿਕਸ ਦੀ ਤੈਹ ਬਹੁਤ ਪਤਲੀ ਹੈ । ਅਤੇ ਸੜਕਾਂ ਦਾ ਲੇਵਲ ਉੱਥੜ ਖਾਬੜ ਬਣ ਗਿਆ ਹੈ। ਸੜਕ ਦੀ ਚੌੜਾਈ ਵੀ ਘੱਟ ਵੱਧ ਕੀਤੀ ਗਈ ਹੈ। ਪਰੰਤੂ ਪੇਮੇਟ ਪੂਰੀ ਸੜਕ ਦੀ ਚੌੜਾਈ ਦੇ ਹਿਸਾਬ ਨਾਲ ਕੀਤੀ ਗਈ ਹੈ। ਸੜਕ ਦਾ ਪਲੀਥ ਲੇਵਲ ਦੀ ਮਕਾਨਾਂ ਨਾਲੋਂ ਉੱਚਾ ਚੁਕਿਆਂ ਗਿਆ ਹੈ ਜਿਸ ਨਾਲ ਪਾਣੀ ਦੀ ਨਿਕਾਸੀ ਰੁਕ ਗਈ ਹੈ।

ਸ਼ਹਿਰ ਵਿਚ ਇਸ ਗੱਲ ਦੀ ਵੀ ਦੰਦ ਕਥਾ ਹੈ ਕਿ ਠੇਕੇਦਾਰਾਂ ਵੱਲੋਂ ਸੜਕਾਂ ਬਣਾਉਣ ਲਈ ਘਟੀਆਂ ਮਟੀਰੀਅਲ ਵਰਤਣ ਵਿਚ ਮਿਊਸੀਪਲ ਕਮੇਟੀ ਦੇ ਉੱਚ ਅਧਿਕਾਰੀ ਦੀ ਵੀ ਮਿਲੀ ਭੁਗਤ ਹੈ। ਜੋ ਕਿ ਰੋਪੜ ਸ਼ਹਿਰ ਅਤੇ ਪੰਜਾਬ ਦੀ ਤਰੱਕੀ ਲਈ ਬਹੁਤ ਹੀ ਖਤਰਨਾਕ ਗੱਲ ਹੈ। ਕਿਉਂਕਿ ਘਟੀਆਂ ਮਟੀਰੀਅਲ ਨਾਲ ਬਣਾਈਆਂ ਸੜਕਾਂ ਜਿੱਥੇ ਕੁਝ ਦਿਨਾਂ ਬਾਅਦ ਹੀ ਟੁੱਟ ਜਾਣਗੀਆਂ ਉੱਥੇ ਸਰਕਾਰੀ ਖਜਾਨੇ ਵੀ ਦੋਵੇ ਹੱਥੀ ਲੁੱਟ ਕੀਤੀ ਜਾ ਰਹੀਂ ਹੈੇ। ਰੋਪੜ ਵਿਕਾਸ ਮੰਚ ਵੱਲੋਂ ਪਹਿਲਾਂ ਵੀ ਆਪਣੇ ਪੱਤਰ ਨੰ:37 ਮਿਤੀ 26/27-16 ਰਾਹੀਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਰੂਪਨਗਰ ਨੂੰ ਬੇਨਤੀ ਕੀਤੀ ਸੀ ਕਿ ਗਿਆਨੀ ਜੈਲ ਸਿੰਘ ਨਗਰ ਵਿਚ ਬਣ ਰਹੀਆਂ ਸੜਕਾਂ ਵਿਚ ਠੇਕੇਦਾਰਾਂ ਵੱਲੋਂ ਵਰਤੇ ਜਾ ਰਹੇ ਘਟੀਆਂ ਮਟੀਰੀਅਲ ਸਪੈਸੀਫਿਕੇਸ਼ਨਾਂ ਅਨੁਸਾਰ ਹੀ ਸੜਕਾਂ ਬਣਾਈਆਂ ਜਾਣ। ਪਰੰਤੂ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਆਮ ਨਾਗਰਿਕਾਂ ਵੱਲੋਂ ਆਪਣੇ ਖੂਨ ਪਸੀਨੇ ਦੀ ਕਮਾਈ ਵਿਚੋਂ ਅਦਾ ਕੀਤੇ ਜਾਂਦੇ ਟੈਕਸਾਂ ਵਿਚੋਂ ਹੀ ਪਿੰਡਾਂ ਦਾ ਵਿਕਾਸ ਕਰਵਾਇਆ ਜਾਂਦਾ ਹੈ ਜਿਸ ਕਰਕੇ ਨਿਯਮਾਂ ਅਨੁਸਾਰ ਵਿਕਾਸ ਕਰਾਉਣਾ/ ਸੜਕਾਂ ਬਣਾਉਣੀਆਂ ਆਮ ਨਾਗਰਿਕ ਦੇ ਹੱਕ ਹੈ। ਸਰਕਾਰ ਕੋਲੋਂ ਭੀਖ ਨਹੀਂ ਮੰਗੀ ਜਾਂਦੀ। ਪੰਰਤੂ ਸੱਤਧਾਰੀ ਪਾਰਟੀ ਵੱਲੋਂ ਅਹਿਸਾਨ ਦੇ ਤੌਰ ਤੇ ਸਜਾ ਯੋਗ ਅਪਰਾਧ ਵੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਲੋਕ ਸੜਕਾਂ ਤੇ ਪਾਣੀ ਸੁੱਟਣੋਂ ਨਹੀਂ ਹੱਟਦੇ। ਇਸ ਲਈ ਹੋ ਸਕਦਾ ਹੈ ਕਿ ਪਾਣੀ ਨਾਲ ਸੜਕ ਟੁੱਟੀ ਹੋਵੇ। ਮੱਕੜ ਦਾ ਇਹ ਬਿਆਨ ਇਹ ਸਾਬਤ ਕਰਦਾ ਹੈ ਕਿ ਸੜਕਾਂ ਬਣਾਉਣ ਵਿਚ ਘਟੀਆਂ ਮਟੀਰੀਅਲ ਦੀ ਵਰਤੋਂ ਕੀਤੀ ਗਈ। ਜਿਸ ਕਰਕੇ ਸੜਕਾਂ ਟੁੱਟਣ ਲਈ ਥੋੜੇ ਜਿਹੇ ਪਾਣੀ ਦਾ ਬਹਾਨਾ ਬਣਾਇਆ ਗਿਆ ਹੈ ਜਦੋਂ ਕਿ ਠੀਕ ਤਰੀਕੇ ਨਾਲ ਬਣਾਈਆਂ ਸੜਕਾਂ ਭਰ ਬਰਸਾਤ ਵਿਚ ਵੀ ਨਹੀਂ ਟੁੱਟਦੀ। ਇਸ ਮੌਕੇ ਵਿਕਾਸ ਮੰਚ ਦੇ ਮੈਂਬਰ ਸ੍ਰੀ ਗੁਰਮੱਖ ਸਿੰਘ ਲੌਂਗੀਆ ਪ੍ਰਧਾਨ , ਬੀ.ਐਸ. ਸੈਣੀ ਜਨਰਲ ਸਕੱਤਰ , ਸੁਰਜਨ ਸਿਘ ਮੀਤ ਪ੍ਰਧਾਨ , ਜਗਦੀਸ਼ ਲਾਲ ਸਾਬਕਾ ਐਸ.ਡੀ.ਓ , ਡਾ.ਜਸਪਾਲ ਸਿੰਘ ਕਾਰਜਕਾਰੀ ਖਜ਼ਾਨਚੀ, ਸੁਖਬੀਰ ਸਿੰਘ ਸੁੱਖਾ ਆੜਤੀ , ਸੁਖਦਰਸ਼ਨ ਸਿੰਘ ਸਾਬਕਾ ਯੂਥ ਕੁਆਡੀਨੇਟਰ, ਸੁਦਾਗਰ ਸਿੰਘ , ਜਸਵੰਤ ਸਿੰਘ, ਅਵਤਾਰ ਸਿੰਘ ਲੌਂਗੀਆਂ , ਕੁਲਦੀਪ ਸਿੰਘ , ਸੰਦੀਪ ਜੋਸ਼ੀ ਸਮੇਤ ਹਜਾਰਾ ਸਿੰਘ , ਸਤੀਸ਼ ਸੈਣੀ ਮੌਕੇ ਤੇ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: