ਮਾਮਲਾ ਅਕਾਲੀ ਵਿਧਾਇਕ ਵੱਲੋ ਕੀਤੀ ਅਪਮਾਨਜਨਕ ਟਿੱਪਣੀ ਦਾ

ss1

ਮਾਮਲਾ ਅਕਾਲੀ ਵਿਧਾਇਕ ਵੱਲੋ ਕੀਤੀ ਅਪਮਾਨਜਨਕ ਟਿੱਪਣੀ ਦਾ
ਬਾਬਾ ਸਾਹਿਬ ਦੇ ਸਨਮਾਨ ਚ ਬੀਐਸਪੀ ਉਤਰੀ ਮੈਦਾਨ ਵਿਚ

12-15

ਬਨੂੰੜ 11 ਜੂਲਾਈ (ਰਣਜੀਤ ਸਿੰਘ ਰਾਣਾ): ਅਕਾਲੀ ਦਲ ਦੇ ਐਮ ਐਲ ਏ ਵੱਲੋ ਬਾਬਾ ਸਾਹਿਬ ਅੰਬੇਡਕਰ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਕਾਰਨ ਬਸਪਾ ਵਰਕਰਾ ਨੇ ਤਿੱਖਾ ਵਿਰੋਧ ਕੀਤਾ ਹੈ। ਬਸਪਾ ਆਗੂ ਜਗਜੀਤ ਸਿੰਘ ਛੜਬੜ ਜਿਲਾ ਪਟਿਆਲਾ ਕੋਆਰਡੀਨੇਟਰ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਅਕਾਲੀ ਐਮਐਲਏ ਵਿਰਸਾ ਸਿੰਘ ਵਲਟੋਹਾ ਨੇ ਜੋ ਬਾਬਾ ਸਾਹਿਬ ਦੇ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਹੈ ਉਹ ਬਹੁਤ ਹੀ ਨਿੱਦਣਯੋਗ ਹੈ। ਉਹਨਾ ਨੇ ਕਿਹਾ ਕਿ ਇਕ ਪਾਸੇ ਤਾ ਪੰਜਾਬ ਸਰਕਾਰ ਬਾਬਾ ਸਾਹਿਬ ਜੀ ਦਾ ਪੰਜਾਬ ਪੱਧਰ ਤੇ ਦਿਹਾੜਾ ਮਨਾ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਦੇ ਐਮਐਲਏ ਅਪਮਾਨਜਨਕ ਟਿੱਪਣੀਆ ਕਰ ਰਹੇ ਹਨ। ਉਨਾ ਕਿਹਾ ਕਿ ਬਸਪਾ ਵੱਲੋ 12 ਜੂਲਾਈ ਨੂੰ ਪੂਰੇ ਪੰਜਾਬ ਵਿਚ ਰੋਸ ਪ੍ਰਦਰਸਨ ਕੀਤੇ ਜਾਣਗੇ ਤੇ ਅਕਾਲੀ ਐਮਐਲਏ ਦੇ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ। ਉਹਨਾ ਨੇ ਕਿਹਾ ਕਿ ਜੇ ਪ੍ਰਸਾਸਨ ਨੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਪਰਚਾ ਨਾ ਦਰਜ ਕੀਤਾ ਤਾ ਬਸਪਾ ਵੱਲੋ ਸੰਘਰਸ ਹੋਰ ਤੇਜ ਕੀਤਾ ਜਾਵੇਗਾ ਤੇ ਉਸ ਦੀ ਜਿੰਮੇਵਾਰ ਪੰਜਾਬ ਸਰਕਾਰ ਕੂਦ ਹੋਵੇਗੀ। ਉਹਨਾ ਨੇ ਕਿਹਾ ਕਿ ਇਸ ਸੰਬੰਧੀ ਰਾਜਪਾਲ ਦੇ ਨਾਮ ਮੰਗ ਪੱਤਰ ਵੀ ਦਿੱਤੇ ਜਾਣਗੇ।

Share Button

Leave a Reply

Your email address will not be published. Required fields are marked *