Sat. Jul 20th, 2019

ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਦਰਸਾਉਂਦਾ ਫਿਲਮ ‘ਉੜਾ ਆੜਾ’ ਦਾ ਗੀਤ ‘ਡਿਸਕੋ’ ਹੋਇਆ ਰਿਲੀਜ਼

ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਦਰਸਾਉਂਦਾ ਫਿਲਮ ‘ਉੜਾ ਆੜਾ’ ਦਾ ਗੀਤ ‘ਡਿਸਕੋ’ ਹੋਇਆ ਰਿਲੀਜ਼

ਆਗਾਮੀ 1 ਫਰਵਰੀ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਉੜਾ ਆੜਾ’ ਦਾ ਅੱਤ ਦੇ ਭੰਗੜੇ ਵਾਲਾ ਗੀਤ ਗਾਇਕ ਤੇ ਨਾਇਕ ਤਰਸੇਮ ਜੱਸੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਮਾਂ-ਬਾਪ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਤੇ ਉਨ੍ਹਾਂ ਵਲੋਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੀ-ਕੀ ਕਰਨਾ ਪੈਂਦਾ ਹੈ, ਇਸ ਗੱਲ ਨੂੰ ਬਹੁਤ ਖੂਬਸੂਰਤ ਕੰਸੈਪਟ ਨਾਲ ਇਸ ਗੀਤ ‘ਚ ਦਰਸਾਇਆ ਗਿਆ ਹੈ। ‘ਉੜਾ ਆੜਾ’ ਦੇ ਨਵੇਂ ਰਿਲੀਜ਼ ਹੋਏ ਗੀਤ ਦਾ ਨਾਂ ‘ਡਿਸਕੋ’ ਹੈ ਪਰ ਇਸ ਗੀਤ ‘ਵਿੱਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਡਿਸਕੋ ਨਹੀਂ ਕਰ ਰਹੇ, ਸਗੋਂ ਭੰਗੜਾ ਪਾ ਰਹੇ ਹਨ।
ਗੀਤ ਦੇ ਬੋਲ ਵੀ ਖੁਦ ਤਰਸੇਮ ਜੱਸੜ ਨੇ ਹੀ ਕਲਮਬੱਧ ਕੀਤੇ ਹਨ ਜਦਕਿ ਸੰਗੀਤ ਆਰ. ਗੁਰੂ ਨੇ ਦਿੱਤਾ ਹੈ।ਦੱਸ ਦਈਏ ਕਿ ਨਿਰਦੇਸ਼ਕ ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਅਤੇ ਲੇਖਕ ਨਰੇਸ਼ ਕਥੂਰੀਆ ਵਲੋਂ ਲਿਖੀ ਇਸ ਫ਼ਿਲਮ ਦੀ ਕਹਾਣੀ ਰਾਹੀਂ ਪੰਜਾਬੀ ਭਾਸ਼ਾ ‘ਤੇ ਪੈ ਰਹੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨੂੰ ਦਿਖਾਇਆ ਜਾਵੇਗਾ ਕਿ ਅਜੌਕੇ ਸਮੇਂ ਦੌਰਾਨ ਲੋਕ ਕਿਸ ਤਰਾਂ ਕਾਨਵੈਂਟ ਸਕੂਲਾਂ ਦੇ ਪ੍ਰਭਾਵ ਹੇਠ ਪੰਜਾਬੀ ਭਾਸ਼ਾ ਨੂੰ ਛੱਡ ਅੰਗਰੇਜ਼ੀ ਭਾਸ਼ਾ ਨੂੰ ਵਧੇਰੇ ਤਰਜੀਹ ਦੇਣ ਲੱਗੇ ਹਨ ।’ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’, ‘ਨਰੇਸ਼ ਕਥੂਰੀਆ ਫ਼ਿਲਮਜ਼’ ਅਤੇ ‘ਸਿਤਿਜ਼ ਚੌਧਰੀ ਫ਼ਿਲਮਜ਼’ ਬੈਨਰ ਹੇਠ ਬਣੀ ਅਤੇ ਨਿਰਮਾਤਾ ਰੁਪਾਲੀ ਗੁਪਤਾ, ਦੀਪਕ ਗੁਪਤਾ ਅਤੇ ਸਹਿ-ਨਿਰਮਾਤਾ ਸ਼ਿਤਿਜ ਚੌਧਰੀ ਅਤੇ ਨਰੇਸ਼ ਕਥੂਰੀਆ ਵੱਲੋਂ ਪ੍ਰੋਡਿਊਸ ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਗੁਰਪ੍ਰੀਤ ਸਿੰਘ ਘੁੱਗੀ ਅਤੇ ਬੀ. ਐੱਨ. ਸ਼ਰਮਾ ਆਦਿ ਕਲਾਕਾਰ ਵੀ ਨਜ਼ਰ ਆਉਣਗੇ।

ਹਰਜਿੰਦਰ ਸਿੰਘ

Leave a Reply

Your email address will not be published. Required fields are marked *

%d bloggers like this: