Thu. May 23rd, 2019

ਮਾਨਸੂਨ ਸੱਤ ਦਿਨ ਹੋਵੇਗਾ ਲੇਟ

ਮਾਨਸੂਨ ਸੱਤ ਦਿਨ ਹੋਵੇਗਾ ਲੇਟ

ਨਵੀਂ ਦਿੱਲੀ: ਸਮੇਂ ਤੋਂ ਪਹਿਲਾਂ ਮਾਨਸੂਨ ਆਉਣ ਦੀਆਂ ਅਟਕਲਾਂ ਨੂੰ ਭਾਰਤੀ ਮੌਸਮ ਵਿਭਾਗ ਨੇ ਖਾਰਜ ਕਰ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਨੇ ਆਖਿਆ ਹੈ ਕਿ ਕੇਰਲ ਵਿੱਚ ਮਾਨਸੂਨ 7 ਜੂਨ ਨੂੰ ਦਸਤਕ ਦੇਵੇਗਾ। ਪਹਿਲਾਂ ਮਾਨਸੂਨ ਇੱਕ ਜੂਨ ਨੂੰ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਹੁਣ ਇਹ ਸੱਤ ਦਿਨ ਦੇਰੀ ਨਾਲ ਪਹੁੰਚੇਗਾ। ਮੌਸਮ ਵਿਭਾਗ ਅਨੁਸਾਰ ਪੰਜ ਦਿਨ ਪਹਿਲਾਂ ਜਾਂ ਲੇਟ ਆਉਣ ਸੰਭਾਵਿਕ ਹੈ।

  ਮੌਸਮ ਵਿਭਾਗ ਅਨੁਸਾਰ ਇਸ ਵਾਰ ਦੇਸ਼ ਵਿੱਚ ਭਰਵੀਂ ਬਾਰਸ਼ ਹੋਵੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ ਕੇਰਲ ਵਿੱਚ ਮਾਨਸੂਨ ਲੇਟ ਆਉਣ ਦਾ ਅਸਰ ਬਾਕੀ ਥਾਵਾਂ ਉੱਤੇ ਨਹੀਂ ਪਾਵੇਗਾ। ਮਾਨਸੂਨ ਜੂਨ ਤੋਂ ਲੈ ਕੇ ਸਤੰਬਰ ਤੱਕ ਸਰਗਰਮ ਹੋਵੇਗਾ।

  ਮੌਸਮ ਵਿਭਾਗ ਅਨੁਸਾਰ 18 ਮਈ ਤੋਂ 20 ਮਈ ਦੇ ਵਿਚਕਾਰ ਮਾਨਸੂਨ ਅੰਡੇਮਾਨ ਤੇ ਨਿਕੋਬਾਰ ਤੱਕ ਪਹੁੰਚ ਜਾਵੇਗਾ। ਇਸ ਤਰ੍ਹਾਂ ਦਿੱਲੀ ਵਿੱਚ 1 ਜੁਲਾਈ ਦੇ ਆਸਪਾਸ ਮੀਂਹ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਦੋ ਜੁਲਾਈ ਤੇ ਪੰਜਾਬ ਵਿੱਚ ਪੰਜ ਜੁਲਾਈ ਦੇ ਆਸਪਾਸ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

%d bloggers like this: