ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਮਾਨਸਿਕ ਦਬਾਅ ਆਤਮ-ਹੱਤਿਆਵਾਂ ਦਾ ਵੱਡਾ ਕਾਰਨ

ਮਾਨਸਿਕ ਦਬਾਅ ਆਤਮ-ਹੱਤਿਆਵਾਂ ਦਾ ਵੱਡਾ ਕਾਰਨ

ਮਨੁੱਖੀ ਜੀਵਨ ਜਿਵੇਂ-ਜਿਵੇਂ ਬਦਲਦੇ ਸਮੇਂ ਨਾਲ ਅੱਗੇ ਵਧ ਰਿਹਾ ਹੈ। ਤਿਵੇਂ-ਤਿਵੇਂ ਮਨੁੱਖ ਦੀ ਜ਼ਿੰਦਗੀ ਸੈਂਕੜੇ ਸੁਵਿਧਾਵਾਂ ਦੇ ਬਾਵਜੂਦ ਵੀ ਦਿਨ-ਬ-ਦਿਨ ਹੋਰ ਸੰਘਰਸ਼ਮਈ ਅਤੇ ਗੁੰਝਲਦਾਰ ਹੁੰਦੀ ਜਾ ਰਹੀ ਹੈ। ਬੇਸ਼ੱਕ ਆਰਥਿਕਤਾ ਹਮੇਸ਼ਾ ਹੀ ਆਤਮ ਹੱਤਿਆਵਾਂ ਦਾ ਕਾਰਨ ਰਹੀ ਹੈ। ਪਰ ਅੱਜ ਦੇ ਦੌਰ ਵਿੱਚ ਮਾਨਸਿਕ ਦਬਾਅ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਹਨ ਉਨੀਆਂ ਆਰਥਿਕਤਾ ਕਾਰਨ ਨਹੀਂ ਹੁੰਦੀਆਂ। ਅਸੀਂ ਵੇਖਦੇ ਹਾਂ ਕਿ ਅੱਜ-ਕੱਲ੍ਹ ਲੋਕ ਸਾਹਮਣੇ ਵਾਲੇ ਤੋਂ ਮਾਨਸਿਕ ਦਬਾਅ ਦਾ ਸ਼ਿਕਾਰ ਹੁੰਦੇ ਹਨ। ਬੇਸ਼ੱਕ ਉਹ ਦੋਸਤੀ ਮਿੱਤਰਤਾ ਹੋਵੇ, ਪਰਿਵਾਰਕ ਮੈਂਬਰ ਹੋਣ ਜਾਂ ਕੋਈ ਹੋਰ। ਜਦੋਂ ਇੱਕ ਵਿਅਕਤੀ ਨੂੰ ਆਪਣੀ ਗੱਲ ਮਨਵਾਉਣ ਲਈ ਵਾਰ ਵਾਰ ਪ੍ਰਤਾੜਿਤ ਕੀਤਾ ਜਾਂਦਾ ਹੈ, ਭਾਵਨਾਤਮਕ ਤੌਰ ‘ਤੇ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਉਹ ਵਿਅਕਤੀ ਨੂੰ ਖ਼ੁਦ ਲਈ ਹਰ ਰਸਤਾ ਬੰਦ ਜਾਪਦਾ ਹੈ ਤਾਂ ਉਹ ਇਸ ਜੋਰ ਜ਼ਬਰਦਸਤੀ ਦੇ ਚੱਕਰ ਵਿਊ ਵਿੱਚੋਂ ਬਾਹਰ ਨਿਕਲਣ ਲਈ ਮੌਤ ਨੂੰ ਗਲੇ ਲਗਾ ਲੈਂਦਾ ਹੈ। ਭਾਵੇਂ ਸਾਹਮਣੇ ਵਾਲਿਆਂ ਨੇ ਇਹ ਕਦੇ ਚਾਹਿਆ ਨਹੀਂ ਹੁੰਦਾ ਪਰ ਇਹ ਉਹਨਾਂ ਲੋਕਾਂ ਵੱਲੋਂ ਅਸਿੱਧੇ ਤੌਰ ‘ਤੇ ਕੀਤਾ ਗਿਆ ਇੱਕ ਕਤਲ ਹੁੰਦਾ ਹੈ। ਜਿਸਦੀ ਭਰਪਾਈ ਫਿਰ ਉਹੀ ਲੋਕ ਸਾਰੀ ਉਮਰ ਉਸ ਵਿਅਕਤੀ ਦੀ ਮੌਤ ਦਾ ਕਾਰਨ ਖ਼ੁਦ ਨੂੰ ਮੰਨਦੇ ਹੋਏ ਇੱਕ ਬੋਝ ਹੇਠ ਜੀਵਨ ਜਿਉਣ ਲਈ ਮਜ਼ਬੂਰ ਹੋ ਜਾਂਦੇ ਹਨ।

ਕੁਦਰਤ ਦੀ ਬਖਸ਼ੀ ਅਨਮੋਲ ਜ਼ਿੰਦਗੀ ਵਿੱਚ ਸਾਲਾਂ ਤੱਕ ਦੀ ਯੋਜਨਾ ਬਣਾ ਕੇ ਚੱਲਣ ਵਾਲਾ ਮਨੁੱਖ ਕਿਹੜੇ ਪਲ ਅਲਵਿਦਾ ਕਹਿ ਜਾਵੇ, ਇਹ ਤਾਂ ਕੁਦਰਤ ਹੀ ਜਾਣਦੀ ਹੈ। ਪਰ ਹਾਸੇ, ਖੁਸ਼ੀਆਂ ਅਤੇ ਮਿਲ-ਜੁਲ ਕੇ ਜਿਉਈ ਜਾ ਸਕਣ ਵਾਲੀ ਜ਼ਿੰਦਗੀ ਨੂੰ ਕਦੇ ਵੀ ਅਜਿਹੀ ਸਥਿਤੀ ਵਿੱਚ ਘਿਰਨ ਨਹੀਂ ਦੇਣਾ ਚਾਹੀਦਾ ਕਿ ਜੀਵਨ ਤੋਂ ਪਿਆਰੀ ਮੌਤ ਲੱਗਣ ਲੱਗੇ। ਆਤਮ-ਹੱਤਿਆ ਕਰਨਾ ਇੱਕ ਬੁਜ਼ਦਿਲੀ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਜ਼ਿੰਦਗੀ ਦੀ ਬਾਜ਼ੀ ਅੱਗੇ ਹਾਰ ਮੰਨ ਕੇ ਹੱਥ ਖੜ੍ਹੇ ਕਰਨ ਵਾਲੇ ਵਿਅਕਤੀ ਲੋਕਾਂ ਨੂੰ ਉਞ ਤਾਂ ਪ੍ਰੇਰਿਤ ਨਹੀਂ ਕਰਦੇ ਪਰ ਆਪਣੇ ਵਰਗਿਆਂ ਨੂੰ ਅਜਿਹੀ ਬੁਜਦਿਲੀ ਨੂੰ ਅੰਜ਼ਾਮ ਦੇਣ ਲਈ ਜਰੂਰ ਪ੍ਰੇਰਿਤ ਕਰਦੇ ਹਨ। ਹਾਲਾਤ ਕਿੰਨੇ ਵੀ ਪ੍ਰਤੀਕੂਲ ਕਿਉਂ ਨਾ ਹੋਣ,ਆਤਮ-ਹੱਤਿਆ ਹੱਲ ਨਹੀਂ ਹੈ।

ਆਪਣੇ ਬੱਚਿਆਂ ਨੂੰ ਲੜਨਾ ਸਿਖਾਓ ਡਰਨਾ ਨਹੀਂ। ਜੀਵਨ ਵਿੱਚ ਤਰ੍ਹਾਂ-ਤਰ੍ਹਾਂ ਦੇ ਮੋੜ ਆਉਂਦੇ ਹਨ ਅਕਸਰ ਮੋਹ ਦੀ ਗੁਲਾਮੀ ਦੀਆਂ ਜ਼ੰਜੀਰਾਂ ਹੀ ਅਸਲ ਵਿੱਚ ਬੰਦੇ ਦੀ ਅਜ਼ਾਦੀ ਖੋਹ ਲੈਂਦੀਆਂ ਹਨ। ਜਿਸ ਵਿੱਚ ਫ਼ਸ ਕੇ ਉਹ ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਦੀ ਕੁਰਬਾਨੀ ਦਿੰਦਾ ਹੈ। ਇਹੀ ਨਾਤੇ,ਇਹੀ ਚੀਜ਼ਾਂ ਫਿਰ ਉਸਦੇ ਮਾਨਸਿਕ ਦਬਾਅ ਦਾ ਕਾਰਨ ਬਣਦੀਆਂ ਹਨ। ਜਿੰਦਗੀ ਇੱਕ ਨਹੀਂ ਬਲਕਿ ਅਨੇਕਾਂ ਮੌਕੇ ਦਿੰਦੀ ਕਿ ਵਿਅਕਤੀ ਖੁਦ ਨੂੰ ਸਾਬਿਤ ਕਰ ਸਕੇ, ਪਰ ਇਹ ਸਾਹਮਣੇ ਵਾਲੇ ‘ਤੇ ਹੈ ਕਿ ਉਹ ਕਿਹੜਾ ਰਸਤਾ ਚੁਣਦਾ ਹੈ। ਇੱਕ ਵਿਅਕਤੀ ਦੇ ਮਰਨ ਨਾਲ ਕਿੰਨੇ ਹੀ ਚਾਅ ਅਤੇ ਰਿਸ਼ਤੇ ਨਾਲ ਹੀ ਖ਼ਤਮ ਹੋ ਜਾਂਦੇ ਹਨ। ਮਾਨਸਿਕ ਦਬਾਅ ਹੇਠ ਚੱਲ ਰਹੇ ਵਿਅਕਤੀ ਨੂੰ ਦਿੱਤੀ ਸਹੀ ਗਾਈਡੈਂਸ ਉਸਨੂੰ ਮਰਨ ਤੋਂ ਬਚਾ ਸਕਦੀ ਹੈ ਉਸੇ ਤਰ੍ਹਾਂ ਹੀ ਗੁੱਸੇ ‘ਚ ਭੜਕ ਕੇ ਬੋਲੇ ਕੁਝ ਸ਼ਬਦ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੇ ਹਨ। ਇੱਥੇ ‘ਜੀਓ ਅਤੇ ਜਿਉਣ ਦਿਓ” ਦੀ ਗੱਲ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਸਾਨੂੰ ਇਸ ਜੀਵਨ ਦੇ ਰਸਤੇ ਨੂੰ ਮਿਲ-ਜੁਲ ਕੇ,ਇੱਕ ਦੂਜੇ ਦਾ ਸਹਿਯੋਗ ਕਰਕੇ ਪੂਰਾ ਕਰਨਾ ਚਾਹੀਦਾ ਹੈ। ਕਿਉਂਕਿ ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾ ਪਰ ਆਤਮ-ਹੱਤਿਆ ਦਾ ਕਾਰਨ ਬਣ ਕੇ ਵਿਅਕਤੀ ਨੂੰ ਓਥੇ ਖ਼ੁਦ ਨਹੀਂ ਭੇਜਣਾ ਚਾਹੀਦਾ ਜਿੱਥੇ ਲਿਜਾਣ ਲਈ ਮੌਤ ਕਿਸੇ ਹੋਰ ਰੂਪ ਵਿੱਚ ਜਾਵੇਗੀ।

ਹਰਪ੍ਰੀਤ ਕੌਰ ਘੁੰਨਸ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: