Sat. Jul 20th, 2019

ਮਾਨਸਾ ਪੁਲੀਸ ਨੇ 1 ਲੱਖ 37 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਤੇ ਔਰਤ ਨੂੰ ਕੀਤਾ ਗ੍ਰਿਫਤਾਰ

ਮਾਨਸਾ ਪੁਲੀਸ ਨੇ 1 ਲੱਖ 37 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਤੇ ਔਰਤ ਨੂੰ ਕੀਤਾ ਗ੍ਰਿਫਤਾਰ

ਮਾਨਸਾ ਪੁਲੀਸ ਨੇ ਅੱਜ ਲੁਧਿਆਣਾ ਨਿਵਾਸੀ ਇਕ ਵਿਅਕਤੀ ਅਤੇ ਇਕ ਔਰਤ ਨੂੰ 1 ਲੱਖ 37 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਜੋੜਾ ਇਨ੍ਹਾਂ ਗੋਲੀਆਂ ਹਰਿਆਣਾ ਵਿਚੋਂ ਸਵਾ ਲੱਖ ਰੁਪਏ ਵਿਚ ਖਰੀਦਕੇ, ਆਪਣੇ ਸ਼ਹਿਰ ਵਿਚ ਮਹਿੰਗੀਆਂ ਵੇਚਕੇ ਛੇਤੀ ਅਮੀਰ ਹੋਣ ਦੇ ਚੱਕਰਾਂ ਵਿਚ ਸੀ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਅੱਜ ਇਥੇ ਆਪਣੇ ਦਫ਼ਤਰ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੀ ਅਗਵਾਈ ਵਿਚ ਬੋਹਾ ਥਾਣੇ ਦੀ ਪੁਲੀਸ ਟੀਮ ਦੁਆਰਾ ਪਿੰਡ ਗਾਮੀਵਾਲਾ ਨਜ਼ਦੀਕ ਲਗਾਏ ਨਾਕੇ ਦੌਰਾਨ ਦੋਹਾਂ ਕਸੂਰਵਾਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਨਿਰਮਲ ਸਿੰਘ ਅਤੇ ਮਨਪ੍ਰੀਤ ਕੌਰ ਪਿੰਡ ਮਡਿਆਣੀ, ਥਾਣਾ ਦਾਖਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਅਤੇ ਨਿਰਮਲ ਸਿੰਘ ਉਪਰ ਸਾਲ 2013 ਵਿਚ ਵੀ ਲੁਧਿਆਣਾ ਪੁਲੀਸ ਨੇ 20 ਕਿਲੋਗਰਾਮ ਭੁੱਕੀ ਦੇ ਕੇਸ ਵਿਚ ਮਾਮਲਾ ਦਰਜ ਕੀਤਾ ਸੀ।
ਸੀਨੀਅਰ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਸੈਂਟ ਕਾਰ ਵਿਚ ਸਵਾਰ ਉਕਤ ਵਿਅਕਤੀ ਅਤੇ ਔਰਤ ਨੂੰ ਜਦੋਂ ਪੁਲੀਸ ਪਾਰਟੀ ਵੱਲੋਂ ਰੋਕਿਆ ਗਿਆ ਤਾਂ ਨਿਰਮਲ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਵੱਲੋਂ ਉਸ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ ਉਪਰµਤ ਕਾਰ ਵਿਚੋਂ ਮਿਲੇ ਦੋ ਪਲਾਸਟਿਕ ਦੇ ਗੱਟਿਆਂ ਵਿਚੋਂ ਅਲਪਰਾਜੋਲਮ ਅਤੇ ਕੈਲਵੀਡੋਲ ਦੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਕੁੱਲ ਗਿਣਤੀ 1 ਲੱਖ, 37 ਹਜ਼ਾਰ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਨਿਰਮਲ ਸਿੰਘ ਅਤੇ ਮਨਪਰੀਤ ਕੌਰ, ਜੋ ਕਿ ਦੋਸਤ ਹਨ, ਇਹ ਗੋਲੀਆਂ ਹਰਿਆਣਾ ਵਾਸੀ ਰਾਕੇਸ਼ ਰਾਮ ਨਾਮਕ ਵਿਅਕਤੀ ਤੋਂ 1 ਲੱਖ 25 ਹਜ਼ਾਰ ਰੁਪਏ ਵਿਚ ਲੈਕੇ ਆਏ ਸਨ। ਇਸ ਨੇ 80 ਹਜ਼ਾਰ ਰੁਪਏ ਰਾਕੇਸ਼ ਰਾਮ ਨੂµ ਦੇ ਦਿੱਤੇ ਅਤੇ ਬਾਕੀ ਅਜੇ ਦੇਣੇ ਸਨ। ਵੱਧ ਪੈਸੇ ਕਮਾਉਣ ਦੇ ਲਾਲਚ ਸਦਕਾ ਨਿਰਮਲ ਸਿੰਘ ਨੇ ਇਹ ਗੋਲੀਆਂ ਮਹਿੰਗੇ ਭਾਅ ਵਿਚ ਆਪਣੇ ਪਿੰਡ ਦੇ ਨੇੜੇ ਲੱਗਦੇ ਹੋਰਨਾਂ ਪਿੰਡਾਂ ਵਿਚ ਵੇਚਣੀਆਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਦੋਨਾਂ ਮੁਲਜ਼ਮਾਂ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22,61,85 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *

%d bloggers like this: