ਮਾਨਵੀ ਤਸਕਰੀ ਰੋਕਣ ਲਈ ਪੰਜਾਬ ਟ੍ਰੈਵਲ ਪਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਦੇ ਤਹਿਤ ਟਰੈਵਲ ਏਜੰਟਸ ਅਤੇ ਆਈਲੈਟਸ ਕੋਚਿੰਗ ਇੰਸਟੀਚਿਉਟਸ ਲਈ ਲਾਈਸੈਂਸ ਲੈਣਾ ਲਾਜ਼ਮੀ ਕੀਤਾ

ss1

ਮਾਨਵੀ ਤਸਕਰੀ ਰੋਕਣ ਲਈ ਪੰਜਾਬ ਟ੍ਰੈਵਲ ਪਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਦੇ ਤਹਿਤ ਟਰੈਵਲ ਏਜੰਟਸ ਅਤੇ ਆਈਲੈਟਸ ਕੋਚਿੰਗ ਇੰਸਟੀਚਿਉਟਸ ਲਈ ਲਾਈਸੈਂਸ ਲੈਣਾ ਲਾਜ਼ਮੀ ਕੀਤਾ

ਰੂਪਨਗਰ: ਇਹ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਰਜਿਸਟ੍ਰਡ/ਮਾਨਤਾ ਪ੍ਰਾਪਤ ਟ੍ਰੈਵਲ ਏਜੰਟਸ ਅਤੇ ਆਈਲੈਟਸ ਕੋਚਿੰਗ ਇੰਸਟੀਚਿਉਟਸ ਤੋਂ ਹੀ ਸੇਵਾਵਾਂ ਲੇਣ ਤਾਂ ਜੋ ਕਿਸੇ ਵੀ ਪ੍ਰਕਾਰ ਦੇ ਫਰਾਡ ਤੋਂ ਬੱਚਿਆ ਜਾ ਸਕੇ।ਇਸ ਮੰਤਵ ਲਈ ਕਿਸੇ ਵੀ ਅਣਅਧਿਕਾਰਤ ਵਿਅਕਤੀ ਨਾਲ ਸੰਪਰਕ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਇੰਨ੍ਹਾਂ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਇੰਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਪੜਤਾਲ ਵੈੱਬਸਾਈਟ ‘ਤੇ ਪਾਈ ਗਈ ਸੂਚੀ ਤੋਂ ਕਰ ਲੈਣ।ਉਨਾਂ ਦੱਸਿਆ ਕਿ ਇਹ ਕਾਨੂੰਨ ਵਿਦੇਸ਼ ਭੇਜਣ ਦੇ ਨਾਮ ‘ਤੇ ਭੋਲੇ ਭਾਲੇ ਲੋਕਾਂ ਨਾਲ ਹੁੰਦੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਜੇਕਰ ਕੋਈ ਵੀ ਅਦਾਰਾ ਵਿਦੇਸ਼ ਭੇਜਣ ਨਾਲ ਸਬੰਧਤ ਸੇਵਾਵਾਂ, ਬਿਨ੍ਹਾਂ ਰਜਿਸਟ੍ਰੇਸ਼ਨ ਦੇ, ਦਿੰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮਾਨਤਾ ਪ੍ਰਾਪਤ/ਲਾਇਸੰਸ ਧਾਰਕ ਟ੍ਰੈਵਲ ਏਜੰਟਸ ਅਤੇ ਆਈਲੈਟਸ ਕੋਚਿੰਗ ਇੰਸਟੀਚਿਉਟਸ ਦੀ ਸੂਚੀ ਜ਼ਿਲ੍ਹੇ ਦੀ ਵੈਬੱਸਾਈਟ www.rupnagar.nic.in/ ‘ਤੇ ਉਪਲਬਧ ਹੈ।ਇਸ ਤੋਂ ਇਲਾਵਾ ਇਹ ਸੂਚੀਆਂ ਜਿਲੇ ਦੇ ਸਮੂਹ ਉਪ ਮੰਡਲ ਦਫਤਰਾਂ,ਤਹਿਸੀਲ ਦਫਤਰਾਂ ,ਸਮੂਹ ਸੇਵਾ ਕੇਂਦਰਾਂ ਦੇ ਨੋਟਿਸ ਬੋਰਡਾਂ ਤੇ ਵੀ ਚਸਪਾ ਕਰਵਾ ਦਿਤੀਆਂ ਗਈਆਂ ਹਨ, ਇਹ ਸੂਚੀਆਂ ਜਿਲੇ ਦੇ ਬਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਆਮ ਲੋਕਾਂ ਦੀ ਜਾਣਕਾਰੀ ਲਈ ਇਹ ਸੂਚੀਆਂ ਪਿੰਡਾਂ ਅਤੇ ਸ਼ਹਿਰਾਂ ਦੇ ਜਨਤੱਕ ਸਥਾਨਾਂ ਤੇ ਵੀ ਚਸਪਾ ਕੀਤੀਆਂ ਜਾ ਰਹੀਆਂ ਹਨ ।

Share Button

Leave a Reply

Your email address will not be published. Required fields are marked *