Wed. Jun 19th, 2019

ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਕੁਇਜ਼ ਮੁਕਾਬਲਾ

ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਕੁਇਜ਼ ਮੁਕਾਬਲਾ

dsc_1603ਰਾਮਪੁਰਾ ਫੂਲ 19 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) ਮਾਤਾ ਸੁੰਦਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਢੱਡੇ ਵੱਲੋਂ ਇੱਕ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਗਿਆ ।ਸਕੂਲ਼ ਦੇ ਸਾਰੇ ਚਾਰ ਹਾਊਸਜ ਦੀਆਂ ਚਾਰ ਟੀਮਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ। ਮੁਕਾਬਲੇ ਲਈ ਚਾਰ ਰਾਊਂਡ ਰੱਖੇ ਗਏ ਜਿਸ ਤਹਿਤ ਅੰਤਰ-ਰਾਸ਼ਟਰੀ,ਰਾਸ਼ਟਰੀ ਅਤੇ ਸਟੇਟ ਪੱਧਰ ਦੇ ਅਹਿਮ ਸਰੋਕਾਰਾਂ ਵੱਲੇ ਪ੍ਰਸ਼ਨ ਪੁੱਛੇ ਗਏ ।ਸਾਰੀਆਂ ਟੀਮਾਂ ਨੇ ਬੜੀ ਦਿਲਚਸਪੀ ਨਾਲ ਇਸ ਮੁਕਾਬਲੇ ਵਿੱਚ ਭਾਗ ਲਿਆ ।ਮੰਚ ਦਾ ਸੰਚਾਲਨ ਮੈਡਮ ਬਿੰਦੂ ਸ਼ਰਮਾਂ ਵੱਲੋਂ ਕੀਤਾ ਗਿਆ , ਟਾਇਮ-ਕੀਪਰ ਵਜੋਂ ਮੈਡਮ ਜੋਤੀ ਅਤੇ ਸਿਫਾਲੀ ਨੇ ਯੋਗਦਾਨ ਦਿੱਤਾ ।ਪੋ੍ਰਜੈਕਟ ਉੱਪਰ ਸਕੋਰ ਦਰਸਾਉਣ ਦੀ ਜਿੰਮੇਵਾਰੀ ਮੈਡਮ ਨੇਹਾ ਅਤੇ ਮਨਪ੍ਰੀਤ ਕੌਰ ਨੇ ਨਿਭਾਈ ।ਸੰਸਥਾ ਦੇ ਐੱਮ.ਡੀ ਗੁਰਬਿੰਦਰ ਸਿੰਘ ਬੱਲੀ , ਚੇਅਰਮੈਨ ਕੁਲਵੰਤ ਸਿੰਘ ਢੱਡੇ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ , ਖਜਾਨਚੀ ਮੈਡਮ ਪਰਸ਼ੋਤਮ ਕੌਰ , ਸਕੂਲ਼ ਪਿ੍ਰੰਸੀਪਲ ਗੁਰਪ੍ਰੀਤ ਸਿੰਘ, ਪ੍ਰੋ.ਸ਼ਾਮ ਲਾਲ,ਪ੍ਰੋ ਰਵਿੰਦਰ ਕੁਮਾਰ ਨੇ ਪਹਿਲੇ ,ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਭਵਿੱਖ ਵਿੱਚ ਅਹਿਜੀਆਂ ਹੋਰ ਗਤੀਵਿਧੀਆਂ ਕਰਕੇ ਵਿਦਿਆਰਥਣਾਂ ਦੇ ਗਿਆਨ ਵਿੱਚ ਇਜਾਫਾ ਕਰਨ ਦੀ ਪ੍ਰੇਰਨਾਂ ਦਿੱਤੀ ।

Leave a Reply

Your email address will not be published. Required fields are marked *

%d bloggers like this: