Sun. Aug 18th, 2019

ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਐਮ.ਏ. ਭਾਗ ਪਹਿਲਾ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ

ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਐਮ.ਏ. ਭਾਗ ਪਹਿਲਾ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ

dsc_1738ਰਾਮਪੁਰਾ ਫੂਲ, 24 ਅਕਤੂਬਰ (ਕੁਲਜੀਤ ਸਿੰਘ ਢੀਂਗਰਾ): ਪੰਜਾਬੀ ਯੁਨੀਵਾਰਸਿਟੀ ਵੱਲੋ ਐਲਾਨੇ ਗਏ ਨਤੀਜਿਆਂ ਵਿੱਚੋ ਮਾਲਵੇ ਦੀ ਮੋਹਰੀ ਸੰਸਥਾਂ ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਐਮ.ਏ ਭਾਗ ਪਹਿਲਾ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਹ ਜਾਣਕਾਰੀ ਕਾਲਜ ਦੇ ਪਿ੍ਰੰਸੀਪਲ ਪੋ੍ਰ.ਰਾਜ ਸਿੰਘ ਬਾਘਾ ਨੇ ਦਿੰਦੇ ਹੋਏ ਦੱਸਿਆ ਕਿ ਸਾਡੇ ਕਾਲਜ ਦੇ ਸਮੂਹ ਸਟਾਫ ਦੀ ਅਣਥੱਕ ਮਿਹਨਤ ਲਗਨ ਅਤੇ ਮਾਪਿਆ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਆਪਣੀ ਇਲਾਕੇ ਦੇ ਲੋਕਾ ਨਾਲ ਕੀਤੀ ਗਈ ਵਚਨਵੱਧਤਾ ਨੂੰ ਦੁਰਹਾਉਦੇੇ ਹੋਏ ਐਮ.ਏ ਭਾਗ ਪਹਿਲਾ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਵਿੱਚੋਂ ਇਸੇ ਕਲਾਸ ਪਹਿਲਾ ਸਥਾਨ ਤੇ ਰਹਿ ਕਿ ਇਕੋ ਕਲਾਸ ਦੀਆਂ ਪੰਜ ਵਿਦਿਆਰਥਣਾਂ ਨੇ ਉਦਾਹਰਨ ਪੇਸ ਕੀਤੀ ਹੈ।ਜਿੰਨ੍ਹਾਂ ਵਿੱਚੋ ਲਖਵੀਰ ਕੌਰ,ਬਲਜੀਤ ਕੌਰ,ਅਮਨਦੀਪ ਕੌਰ,ਬਲਜੀਤ ਕੌਰ,ਸੁਖਪਾਲ ਕੌਰ ਨੇ ਪ੍ਰਾਪਤ ਕੀਤਾ ,ਅਤੇ ਦੂਜਾ ਸਥਾਨ ਅਮਨਦੀਪ ਕੌਰ,ਰਾਜਵੰਤ ਕੌਰ,ਨੇ ਪ੍ਰਾਪਤ ਕੀਤਾ, ਅਤੇ ਤੀਸਰਾ ਸਥਾਨ ਜਸਪ੍ਰੀਤ ਕੌਰ,ਅਮਨਦੀਪ ਕੌਰ ਨੇ ਪ੍ਰਾਪਤ ਕੀਤਾ।ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ,ਐੱਮ.ਡੀ ਗੁਰਬਿੰਦਰ ਸਿੰਘ ਬੱਲੀ, ਡਾਇਰੈਕਟਰ ਮੈਡਮ ਸਿੰਬਲਜੀਤ ਕੌਰ , ਖਜਾਨਚੀ ਮੈਡਮ ਪਰਸ਼ੋਤਮ ਕੌਰ , ਨੇ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਚੰਗੇ ਮੁਕਾਮ ਹਾਸਿਲ ਕਰਨ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏੇ, ਇਸ ਪ੍ਰਾਪਤੀ ਦਾ ਮਾਣ ਉਹਨਾਂ ਦੇ ਐੱਚ.ਓ.ਡੀ ਪ੍ਰੋ.ਸੁਪਿੰਦਰ ਕੌਰ ,ਪ੍ਰੋ.ਸ਼ਾਮ ਲਾਲ ਅਤੇ ਡਾ.ਰਮਨਦੀਪ ਕੌਰ, ਨੂੰ ਬਖਸ਼ਿਆ ਜਿੰਨ੍ਹਾਂ ਨੇ ਬੜੀ ਮਿਹਨਤ ਅਤੇ ਸ਼ਿੱਦਤ ਨਾਲ ਕਲਾਸ ਨੂੰ ਤਰਾਸ਼ਿਆ ਅਤੇ ਸੰਸਥਾ ਦੀ ਝੋਲੀ ਵਿੱਚ ਇਹੋ ਜਿਹਾ ਸ਼ਾਨਦਾਰ ਨਤੀਜਾ ਪਾਇਆ।

Leave a Reply

Your email address will not be published. Required fields are marked *

%d bloggers like this: