ਮਾਤਾ ਸਾਹਿਬ ਕੌਰ ਕਾਲਜ ਦਾ ਬੀ. ਸੀ. ਏ. ਭਾਗ ਪਹਿਲਾ ਦਾ ਸ਼ਾਨਦਾਰ ਨਤੀਜਾ

ss1

ਮਾਤਾ ਸਾਹਿਬ ਕੌਰ ਕਾਲਜ ਦਾ ਬੀ. ਸੀ. ਏ. ਭਾਗ ਪਹਿਲਾ ਦਾ ਸ਼ਾਨਦਾਰ ਨਤੀਜਾ

13-32

ਤਲਵੰਡੀ ਸਾਬੋ, 12 ਮਈ (ਗਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ,ਪਟਿਆਲਾ ਵੱਲੋ ਐਲਾਨੇ ਗਏ ਬੀ. ਸੀ. ਏ. ਭਾਗ ਪਹਿਲਾ ਦੇ ਨਤੀਜਿਆ ‘ਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਦਾ ਨਤੀਜਾ 100% ਰਿਹਾ। ਜਿਸ ਵਿੱਚ 90% ਵਿਦਿਆਰਥਣਾਂ ਨੇ 70% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਸਟਾਫ ਦਾ ਮਾਨ ਵਧਾਇਆ। ਇਹਨਾਂ ਨਤੀਜਿਆ ਵਿੱਚ ਮਨਦੀਪ ਕੌਰ ਨੇ 81% ਅੰਕਾਂ ਨਾਲ ਪਹਿਲਾ, ਗੁਰਪ੍ਰੀਤ ਕੌਰ ਨੇ 80% ਨਾਲ ਦੂਸਰਾ ਅਤੇ ਰਾਜਵੀਰ ਕੌਰ ਨੇ 79% ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।
ਕਾਲਜ ਪ੍ਰਿੰਸੀਪਲ ਡਾ. ਧਰਮਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕੰਪਿਊਟਰ ਵਿਭਾਗ ਦੇ ਸਟਾਫ ਪੋ੍ਰ. ਇੰਦਰਪ੍ਰੀਤ ਕੌਰ, ਪੋ੍ਰ. ਸਪਨਜੀਤ ਕੌਰ, ਪੋ੍ਰ. ਅੰਮ੍ਰਿਤਪਾਲ ਸਿੰਘ ਅਤੇ ਪੋ੍ਰ. ਮੋਨਿਕਾ ਬਾਂਸਲ ਦੀ ਅਕਾਦਮਿਕ ਸਹਿਯੋਗ ਲਈ ਸ਼ਲਾਘਾ ਕੀਤੀ। ਉਹਨਾਂ ਵਿਦਿਆਰਥਣਾਂ ਨੂੰ ਇਸੇ ਤਰ੍ਹਾਂ ਅਕਾਦਮਿਕ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ।

Share Button

Leave a Reply

Your email address will not be published. Required fields are marked *