ਮਾਤਾ ਭੋਲੀਏ! ਇਹ ਕੰਧ ਜੁਗੋ ਜੁਗ ਕਾਇਮ ਰਹੇਗੀ

ss1

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਵਿਸ਼ੇਸ਼
( ਮਾਤਾ ਭੋਲੀਏ! ਇਹ ਕੰਧ ਜੁਗੋ ਜੁਗ ਕਾਇਮ ਰਹੇਗੀ )

ਮਾਤਾ ਭੋਲੀਏ,ਇਹ ਕੰਧ ਜੁਗੋ ਜੁਗ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ। ਇਹ ਬਚਨ ਜਗਤ ਗੁਰੂ ਸਿੱਖ ਪੰਥ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ( ਸਾਧੂ ਬੋਲੈ ਸਹਿਜ ਸੁਭਾ ਸਾਧਿ ਕਾ ਬੋਲਿਆ ਬਿਰਥਾ ਨਾ ਜਾਇ॥) ਦੇ ਮਹਾਂਵਾਕ ਅਨੁਸਾਰ ੳਦੋਂ ਕਹੇ ਗਏ ਜਦੋਂ ਆਪ ਜੀ 7 ਭਾਦੋਂ ਸੰਮਤ 1544(1487 ਈ.) ਨੂੰ ਬਟਾਲਾ ਵਿਖੇ ਮਾਤਾ ਸਲੁੱਖਣੀ ਨੂੰ ਵਿਆਹੁਣ ਲਈ ਬਰਾਤ ਸਮੇਤ ਬਟਾਲਾ ਪਧਾਰੇ ਸੀ। ਗੁਰੂ ਜੀ ਦੀ ਸ਼ਾਦੀ ਸਮੇਂ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਪੁੱਤਰੀ ਮਾਤਾ ਸੁੱਲਖਣੀ ਨਾਲ ਹੋਣੀ ਤਹਿ ਹੋਈ ਸੀ। ਲਗਭਗ 18 ਸਾਲ ਦੀ ਉਮਰ ਵਿਚੱ ਗੁਰੂ ਜੀ ਦੀ ਮੰਗਣੀ ਬਟਾਲਾ ਸ਼ਹਿਰ ਦੇ ਵਾਸੀ ਖੱਤਰੀ ਬਾਬਾ ਮੂਲ ਚੰਦ ਪਟਵਾਰੀ ਤੇ ਮਾਤਾ ਚੰਦੇ ਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਈ ਸੀ। ਜਿਸ ਘਰ ੱਿਵਚ ਗੁਰੂ ਸਾਹਿਬ ਦਾ ਸਹੁਰਾ ਪਰਿਵਾਰ ਰਹਿੰਦਾ ਸੀ ਪਹਿਲਾਂ ਇਹ ਅਸਥਾਨ ਭਾਈ ਮੂਲ ਚੰਦ ਦਾ ਡੇਰਾ ਅਖਵਾਉਂਦਾ ਸੀ।ਵਿਆਹ ਨੂੰ ਨੇਪੜੇ ਚਾੜ੍ਹਨਵਿੱਚ ਅਹਿਮਾ ਭੁਮਿਕਾ ਗੁਰੂ ਜੀ ਦੇ ਜੀਜਾ ਜੀ ਜੈਰਾਮ ਜੀ ਵੱਲੋਂ ਨਿਭਾਈ ਗਈ।ਉਸ ਸਮੇਂ ਦੇ ਧਨਾਢ ਸਮਝੇ ਜਾਂਦੇ ਰਾਇ ਬੁਲਾਰ,ਜੋ ਗੁਰੂ ਜੀ ਦੇ ਪਰਿਵਾਰ ਪ੍ਰਤੀ ਅਥਾਹ ਵਿਸ਼ਵਾਸ਼ ਅਤੇ ਸਰਧਾ ਰੱਖਦੇ ਸਨ, ਨੂੰ ਜਦੋਂ ਵਿਆਹ ਦੀ ਜਾਣਕਾਰੀ ਮਿਲੀ ਤਾਂ ਗੁੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਵਿਆਹ ਲਈ ਹਰ ਤਰ੍ਹਾ ਦੇ ਸਾਜੋ ਸਮਾਨ ਦੇਣ ਲਈ ਪੇਸ਼ਕਸ ਕੀਤੀ।ਇਸ ਤਰ੍ਹਾ ਜੈ ਰਾਮ ਨੇ ਜਦੋਂ ਸੁਲਤਾਨਪੁਰ (ਕਪੂਰਥਲਾ)ਦੇ ਨਵਾਬ ਦੌਲਤਖਾਨ ਕੋਲ ਗੁਰੂ ਜੀ ਦੇ ਹੋਣ ਜਾ ਰਹੇ ਵਿਆਹ ਸਬੰਧੀ ਗੱਲ ਕੀਤੀ ਤਾਂ ਉਨ੍ਹਾ ਵੱਲੋ ਹਾਥੀ,ਘੋੜੇ ਰੱਥ ਤੰਬੂ-ਕਨਾਤਾ ਤੇ ਹੋਰ ਸਮਾਨ ਦੇਣ ਨੂੰ ਕਿਹਾ ਗਿਆ।ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਦੀ ਬਰਾਤ ਪਿੰਡ ਤਲਵੰਡੀ ਤੋੋ ਹਾਥੀ ਘੋੜਿਆਂ ਪਾਲਕੀਆ ਰੱਥਾ ਤੇ ਸਵਾਰ ਹੋ ਕੇ ਨਿਕਲੀ।ਬਰਾਤ ਵਿੱਚ ਗੁਰੂ ਜੀ ਦੇ ਨਾਨਾ ਜੀ ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਜੀਜਾ ਜੈ ਰਾਮ, ਜੀ ਭਾਈ ਬਾਲਾ ਜੀ ਆਦਿ ਸਾਮਿਲ ਸਨ।ਸੁਲਤਾਨਪੁਰ ਤੋ ਬਰਾਤ ਸੱਜ ਧੱਜ ਸਿਧੀ ਬਟਾਲਾ ਪਹੁੰਚੀ।ਇਥੇ ਬਰਾਤ ਦੇ ਢੁਕਾਅ ਸਮੇਂ ਸਹਿਰ ਦੇ ਪਤਵੰਤੇ ਸੱਜਣ ਜਿਨ੍ਹਾ ‘ਚ ਚੌਧਰੀ ਅਜਿੱਤਾ ਰੰਧਾਵਾ ਜੀ ਵੀ ਸਾਮਿਲ ਸਨ। ਸਮੂਹ ਰਿਸ਼ਤੇਦਾਰਾ ਵੱਲੋ ਬਰਾਤ ਦਾ ਸੁਵਾਗਤ ਕੀਤਾ ਗਿਆ ।ਬਰਾਤ ਦਾ ਠਹਿਰਾੳ ਭਾਈ ਜਮੀਤ ਰਾਏ ਬੰਸੀ ਦੀ ਪੁਰਾਤਨ ਹਵੇਲੀ ਵਿੱਚ ਕੀਤਾ ਗਿਆ। ਜਿੱਥੇ ਕਿ ਹੁਣ ਸੁੰਦਰ ਗੁਰੁਦਆਰਾ ਸ੍ਰੀ ਕੰਧ ਸਾਹਿਬ ਸੁਸੋਭਿਤ ਹੈ। ਕਿਹਾ ਜਾਂਦਾ ਹੈ ਉਸ ਸਮੇਂ ਭਾਰੀ ਬਾਰਿਸ਼ ਹੋਈ ਸੀ ।ਇਸ ਪੁਰਾਤਨ ਹਵੇਲੀ “ਚ ਇਕ ਪੁਰਾਣੀ ਕੱਚੀ ਕੰਧ ਸੀ, ਜਿਸ ਹੇਠਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਝ ਸਮਾਂ ਨਿਵਾਸ ਕੀਤਾ। ਇੱਥੇ ਗੁਰੂ ਜੀ ਨੂੰ ਕੱਚੀ ਕੰਧ ਹੇਠ ਬੈਠਿਆਂ ਦੇਖ ਕੇ ਇੱਕ ਬਜੁਰਗ ਮਾਤਾ ਨੇ ਕਿਹਾ “ਬੱਚਾ ਇਹ ਕੰਧ ਕੱਚੀ ਹੈ ਜੋ ਗਿੱਲੀ ਹੋਣ ਕਰਕੇ ਢਹਿਣ ਵਾਲੀ ਹੈ ਉਠ ਕੇ ਪਰੇ ਹੋ ਜਾੳ”। ਗੁਰੂ ਨਾਨਕ ਦੇਵ ਜੀ ਨੇ ਸਹਿਜ ਸਭਾ ਹੀ ਕਿ ਇਹ ਕੰਧ ਜੁਗੋ ਜੁਗ ਕਾਇਮ ਰਹਿਣ ਦੇ ਬਚਨ ਬੋਲ ਦਿੱਤੇ ਜੋ ਅੱਜ 21ਵੀ. ਸਦੀ ਵਿੱਚ ਅਟੱਲ ਹਨ। ਅੱਜ ਵੀ ਇਹ ਕੰਧ ਗੁਰੁਦਆਰਾ ਸ੍ਰੀ ਕੰਧ ਸਾਹਿਬ ਅੰਦਰ ਸ਼ੀਸ਼ੇ ਦੇ ਫਰੇਮ ‘ਚ ਜੜੀ ਗੁਰੂ ਸਾਹਿਬ ਦੇ ਬਚਨਾ ਦੀ ਗੁਵਾਹੀ ਭਰਦੀ ਹੈ ਅਤੇ ਗੁਰੂ ਜੀ ਦੇ ਵਿਆਹ ਦੀ ਯਾਦਗਾਰ ਹੋਣ ਕਾਰਨ ਹਰ ਸਾਲ ਸੰਗਤਾ ‘ਚ ਗੁਰੂ ਜੀ ਦਾ ਵਿਆਹ ਪੁਰਬ ਸਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਜੋਸ਼ ਅਤੇ ਆਸਧਾ ਭਰਦੀ ਹੈ।ਅੱਜ ਵੀ ਪੁਰਾਤਨ ਰਵਾਇਤਾ ਅਨੁਸਾਰ ਗੁਰੂ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਮਨਾਇਆਂ ਜਾਂਦਾ ਹੈ।ਵਿਆਹ ਪੁਰਬ ਵਾਲੇ ਦਿਨ ਤੋ ਇੱਕ ਦਿਨ ਪਹਿਲਾ ਬਟਾਲਾ ਤੋ ਜਿੰਮੇਵਾਰਫ਼ਮੋਹਤਬਰ ਸਖਸੀਅਤਾ ਇੱਕ ਦਿਨ ਪਹਿਲਾ ਸੁਲਤਾਨਪੁਰ ਲੋਧੀ (ਕਪੂਰਥਲਾ) ਪਹੁੰਚ ਜਾਂਦੀਆਂ ਹਨ। ਜੋ ਅਗਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਇਆ ਹੇਠ ਬਰਾਤ ਦੇ ਰੂਪਾ ‘ਚ ਬਟਾਲਾ ਵਿਖੇ ਪੁੱਜਦੇ ਹਨ,ਜੋ ਕਿ ਬਟਾਲਾ ਅਤੇ ਆਸਪਾਸ ਦੇ ਪਿੰਡਾ ਕਸਬਿਆਂ ਦੀਆ ਬਰਾਤ ਦਾ ਪੂਰੀ ਉਤਸੁਕਤਾ ਨਾਲ ਇੰਤਜ਼ਾਰ ਕਰਨ ਤੋ ਬਾਅਦ ਸੁਵਾਗਤ ਕਰਦੀਆਂ ਹਨ।ਬਰਾਤ ਦਾ ਬਟਾਲਾ ਪਹੁੰਚਣ ਤੇ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ।ਕੰਧ ਸਾਹਿਬ ਦੇ ਨਾਲ ਹੀ ਗੁਰੁਦਆਰਾ ਡੇਹਰਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੁਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਆਨੰਦ ਕਾਰਜ ਹੋਏ ਸਨ।ਜਿਕਰਯੋਗ ਹੈ ਗੁਰੁਦਆਰਾ ਡੇਹਰਾ ਸਾਹਿਬ ਗੁਰੂ ਜੀ ਦਾ ਸਹੁਰਾ ਘਰ ਹੈ ਜਿੱਥੇ ਅੱਜ ਭਾਵੇ ਗੁਰੁਦਆਰਾ ਡੇਹਰਾ ਸਾਹਿਬ ਮੌਜੂਦ ਹੈ ਪਰ ਇੱਥੇ ਅੱਜ ਵੀ ਗੁਰੂ ਜੀ ਅਤੇ ਮਾਤਾ ਜੀ ਦੇ ਵਿਆਹ ਦੀਆ ਪੁਰਾਤਨ ਰਸਮਾ ਪੂਰੀਆ ਕੀਤੀਆ ਜਾਂਦੀਆ ਹਨ।ਬਰਾਤ ਪਹੁੰਚਣ ਤੋ ਅਗਲੇ ਦਿਨ ਇੱਥੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਚਾਰ ਲਾਵਾਂ ਪੜ੍ਹੀਆ ਜਾਦੀਆਂ ਹਨ ਅਤੇ ਇਕ ਵਿਸਾਲ ਨਗਰ ਕੀਰਤਨ ਲਈ ਪਾਲਕੀ ਸਾਹਿਬ ਨੂੰ ਖੂੁਬ ਸਜਾਇਆ ਜਾਂਦਾ ਹੈ। ਸਰਧਾਂ ਪੂਰਵਕ ਬੀਬੀਆ ਚੜਾਵੇ ਵਜੋ ਸਿਹਰਿਆਂ ਨਾਲ ਨਤਮਸਤਕ ਹੁੰਦੀਆ ਹਨ। ਇੱਥੇ ਵਿਆਹ ਤੋ ਪਹਿਲਾ ਘੋੜੀਆ ਅਤੇ ਸੁਹਾਗ ਗਾਏ ਜਾਂਦੇ ਹਨ ਅਤੇ ਭਾਜੀ ਵੰਡਣ ਦੀ ਰਸਮ ਵੀ ਕੀਤੀ ਜਾਂਦੀ ਹੈ। ਹਰ ਸਾਲ ਪੂਰਨ ਵਿਆਹ ਵਾਲੀਆ ਰੌਣਕਾ ਬਟਾਲਾ ‘ਚ ਦੇਖਣ ਵਾਲੀਆ ਹੁੰਦੀਆ ਹਨ। ਅੰਤ ਵਿੱਚ ਬਟਾਲਾ ਵਿੱਚ ਹਰ ਸਾਲ ਮਨਾਇਆਂ ਜਾਂਦਾ ਪਹਿਲੀ ਪਾਤਸ਼ਾਹੀ ਦਾ ਵਿਆਂਹ ਪੁਰਬ ਜਿਥੇ ਆਸਥਾ ਅਤੇ ਪੂ੍ਰਰਨ ਸਰਧਾ ਦਾ ਪ੍ਰਤੀਕ ਹੈ ਉਥੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੋਇਆਂ ਪੁਰਾਤਨ ਵਿਆਹ ਦੀ ਰਸਮ ਨੂੰ ਸਾਂਭੀ ਬੈਠਾ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਪੀੜੀ ਦਰ ਪੀੜੀ ਪਹੁੰਚਾੳੇਣ ‘ਚ ਅਹਿਮ ਰੋਲ ਅਦਾ ਕਰ ਰਿਹਾ ਹੈ।

ਲੈਕਚਰਾਰ ਗੁਰਮੀਤ ਸਿੰਗ ਭੋਮਾ
ਅਤੇ ਸੁੱਭਕਰਮਨ ਸਿੰਘ
ਗਰੇਟਰ ਕੈਲਾਸ਼ ਬਟਾਲਾ
9781535440

Share Button

Leave a Reply

Your email address will not be published. Required fields are marked *